October 31, 2025
ਖਾਸ ਖ਼ਬਰਰਾਸ਼ਟਰੀ

ਹਵਾਈ ਜਹਾਜ਼ ਦੇ ਲੈਂਡਿੰਗ ਗੇਅਰ ਵਿੱਚ ਲੁਕ ਕੇ ਭਾਰਤ ਪੁੱਜਿਆ ਅਫਗਾਨੀ ਲੜਕਾ ਹਵਾਈ ਅੱਡੇ ਤੋਂ ਹੀ ਕਾਬੁਲ ਵਾਪਸ ਭੇਜਿਆ

ਹਵਾਈ ਜਹਾਜ਼ ਦੇ ਲੈਂਡਿੰਗ ਗੇਅਰ ਵਿੱਚ ਲੁਕ ਕੇ ਭਾਰਤ ਪੁੱਜਿਆ ਅਫਗਾਨੀ ਲੜਕਾ ਹਵਾਈ ਅੱਡੇ ਤੋਂ ਹੀ ਕਾਬੁਲ ਵਾਪਸ ਭੇਜਿਆ

ਨਵੀਂ ਦਿੱਲੀ- ਇੱਥੇ ਦੇ ਕੌਮਾਂਤਰੀ ਹਵਾਈ ਅੱਡੇ ‘ਤੇ ਇਕ 13 ਸਾਲ ਦਾ ਅਫਗਾਨੀ ਲੜਕਾ ਉਡਾਣ ਵਿਚ ਲੁਕ ਕੇ ਪੁੱਜਿਆ। ਉਹ ਕਾਬੁਲ ਤੋਂ ਉਡਾਣ ਭਰਨ ਵਾਲੇ ਇੱਕ ਜਹਾਜ਼ ਦੇ ਲੈਂਡਿੰਗ ਗੀਅਰ ਦੇ ਡੱਬੇ ਵਿੱਚ ਦਾਖਲ ਹੋ ਕੇ ਦਿੱਲੀ ਪੁੱਜਿਆ। ਅਧਿਕਾਰੀਆਂ ਨੇ ਦੱਸਿਆ ਕਿ ਇਹ ਲੜਕਾ ਐਤਵਾਰ ਸਵੇਰੇ 11 ਵਜੇ ਭਾਰਤ ਉਸ ਵੇਲੇ ਪੁੱਜਿਆ ਜਦੋਂ ਕੇਏਐਮ ਏਅਰਲਾਈਨਜ਼ ਦੀ ਫਲਾਈਟ ਨੰਬਰ ਆਰਕਿਊ-4401 ਦੋ ਘੰਟਿਆਂ ਦੀ ਯਾਤਰਾ ਤੋਂ ਬਾਅਦ ਇੰਦਰਾ ਗਾਂਧੀ ਇੰਟਰਨੈਸ਼ਨਲ (ਆਈਜੀਆਈ) ਹਵਾਈ ਅੱਡੇ ’ਤੇ ਪਹੁੰਚੀ। ਸੂਤਰਾਂ ਨੇ ਦੱਸਿਆ ਕਿ ਇਸ ਲੜਕੇ ਨੂੰ ਐਤਵਾਰ ਨੂੰ ਹੀ ਉਸੇ ਉਡਾਣ ਰਾਹੀਂ ਅਫਗਾਨਿਸਤਾਨ ਵਾਪਸ ਭੇਜ ਦਿੱਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਏਅਰਲਾਈਨ ਅਧਿਕਾਰੀਆਂ ਨੇ ਹਵਾਈ ਅੱਡੇ ਦੇ ਸੁਰੱਖਿਆ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ ਕਿ ਇਕ ਲੜਕਾ ਹਵਾਈ ਜਹਾਜ਼ ਦੇ ਹੇਠਾਂ ਘੁੰਮ ਰਿਹਾ ਹੈ ਜਿਸ ਦੀ ਪਛਾਣ ਕੁੰਦੁਜ਼ ਸ਼ਹਿਰ ਦੇ ਮੂਲ ਨਿਵਾਸੀ ਵਜੋਂ ਹੋਈ। ਇਸ ਲੜਕੇ ਨੂੰ ਏਅਰਲਾਈਨ ਦੇ ਕਰਮਚਾਰੀਆਂ ਨੇ ਫੜ ਲਿਆ ਅਤੇ ਸੁਰੱਖਿਆ ਬਲਾਂ ਹਵਾਲੇ ਕਰ ਦਿੱਤਾ ਜੋ ਉਸ ਨੂੰ ਪੁੱਛਗਿੱਛ ਲਈ ਹਵਾਈ ਅੱਡੇ ਦੇ ਟਰਮੀਨਲ ਤਿੰਨ ’ਤੇ ਲੈ ਗਏ। ਅਧਿਕਾਰੀਆਂ ਨੂੰ ਦੱਸਿਆ ਕਿ ਇਹ ਲੜਕਾ ਕਿਸੇ ਤਰ੍ਹਾਂ ਕਾਬੁਲ ਹਵਾਈ ਅੱਡੇ ਵਿਚ ਦਾਖਲ ਹੋਇਆ ਤੇ ਉਤਸੁਕਤਾ ਵਿਚ ਉਕਤ ਜਹਾਜ਼ ਦੇ ਪਿਛਲੇ ਕੇਂਦਰੀ ਲੈਂਡਿੰਗ ਗੇਅਰ ਕੰਪਾਰਟਮੈਂਟ ਦੇ ਅੰਦਰ ਜਾਣ ਵਿਚ ਕਾਮਯਾਬ ਹੋ ਗਿਆ। ਉਸ ਨੇ ਦੱਸਿਆ ਕਿ ਉਸ ਨੇ ਅਜਿਹਾ ਉਤਸੁਕਤਾ ਕਾਰਨ ਕੀਤਾ। ਪੁੱਛਗਿੱਛ ਕਰਨ ਤੋਂ ਬਾਅਦ ਇਸ ਅਫਗਾਨ ਲੜਕੇ ਨੂੰ ਉਸੇ ਫਲਾਈਟ ਦੁਆਰਾ ਵਾਪਸ ਭੇਜ ਦਿੱਤਾ ਗਿਆ ਜੋ ਦੁਪਹਿਰ 12:30 ਵਜੇ ਦੇ ਕਰੀਬ ਰਵਾਨਾ ਹੋਈ। ਕੇਏਐਮ ਏਅਰਲਾਈਨ ਦੇ ਸੁਰੱਖਿਆ ਅਧਿਕਾਰੀਆਂ ਨੇ ਲੈਂਡਿੰਗ ਗੀਅਰ ਦੀ ਸੁਰੱਖਿਆ ਦੀ ਵੀ ਜਾਂਚ ਕੀਤੀ।

Related posts

ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਮੁੜ ਸ਼ੁਰੂ

Current Updates

ਮ੍ਰਿਤਸਰ ਸਿੱਖ ਵਿਰੋਧੀ ਦੰਗੇ: ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ

Current Updates

ਖ਼ਪਤਕਾਰ ਕਮਿਸ਼ਨ ਨੇ ਰਿੰਲਾਇਸ ਸੁਪਰ ਸਟੋਰ ਨੂੰ ਲਾਇਆ 20 ਹਜ਼ਾਰ ਹਰਜਾਨਾ

Current Updates

Leave a Comment