ਕੈਨਬਰਾ- ਸੀਨੀਅਰ ਪੱਤਰਕਾਰ, ਲੇਖਕ ਤੇ ਸਮਾਜਸੇਵੀ ਬਲਵਿੰਦਰ ਭੁੱਲਰ ਦੇ ਛੋਟੇ ਪੁੱਤਰ ਅਕਾਸ਼ਦੀਪ ਸਿੰਘ ਭੁੱਲਰ (31) ਦੀ ਆਸਟਰੇਲੀਆ ਦੀ ਰਾਜਧਾਨੀ ਕੈਨਬਰਾ ਵਿੱਚ ਇਕ ਦਰਦਨਾਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਅਕਾਸ਼ਦੀਪ ਦੀ ਕਾਰ ਅੱਗ ਦੀ ਲਪੇਟ ਵਿੱਚ ਆ ਗਈ ਅਤੇ ਸੈਂਟਰਲ ਲੌਕ ਨਾ ਖੁੱਲ੍ਹਣ ਕਾਰਨ ਉਹ ਕਾਰ ਤੋਂ ਬਾਹਰ ਨਹੀਂ ਨਿਕਲ ਸਕਿਆ। ਅਕਾਸ਼ਦੀਪ ਵਿਆਹਿਆ ਹੋਇਆ ਸੀ ਅਤੇ ਆਸਟਰੇਲੀਆ ਵਿੱਚ ਪੱਕੇ ਤੌਰ ’ਤੇ ਖੁਸ਼ਹਾਲ ਜੀਵਨ ਬਤੀਤ ਕਰ ਰਿਹਾ ਸੀ। ਭੁੱਲਰ ਦਾ ਵੱਡਾ ਪੁੱਤ ਇਸ ਵੇਲੇ ਬਠਿੰਡਾ ਵਿੱਚ ਪਰਿਵਾਰ ਨਾਲ ਰਹਿੰਦਾ ਹੈ। ਇਸ ਖ਼ਬਰ ਨਾਲ ਭੁੱਲਰ ਪਰਿਵਾਰ ਸਮੇਤ ਜਾਣ-ਪਹਿਚਾਣ ਵਾਲੇ ਡੂੰਘੇ ਸਦਮੇ ਵਿੱਚ ਹਨ।
previous post
