ਸੁਲਤਾਨਪੁਰ ਲੋਧੀ- ਇਥੇ ਬਾਊਪੁਰ ਮੰਡ ਇਲਾਕੇ ਵਿੱਚ ਹੜ੍ਹ ਦਾ ਪਾਣੀ ਘੱਟ ਗਿਆ ਹੈ। ਹਾਲਾਂਕਿ ਹੜ੍ਹਾਂ ਨਾਲ ਝੋਨੇ ਦੀ ਫਸਲ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ। ਬਿਆਸ ਦਰਿਆ ਵਿੱਚ ਪਾਣੀ 70 ਹਜ਼ਾਰ ਕਿਊਸਿਕ ਦੇ ਕਰੀਬ ਹੀ ਰਹਿ ਗਿਆ ਹੈ। ਹੜ੍ਹ ਦੇ ਪਾਣੀ ਤੋਂ ਤੇਜ਼ੀ ਨਾਲ ਨਿਜਾਤ ਮਿਲ ਰਹੀ ਹੈ ਪਰ ਵੱਡੀਆਂ ਮੁਸੀਬਤਾਂ ਦੀ ਸ਼ੁਰੂਆਤ ਹੋ ਰਹੀ ਹੈ। ਪਾਣੀ ਘਟਣ ਨਾਲ ਸੜਕਾਂ ਦਿਖਾਈ ਦੇਣ ਲੱਗ ਪਈਆਂ ਹਨ। ਕਿਸ਼ਤੀਆਂ ਦੀ ਥਾਂ ਹੁਣ ਟਰੈਕਟਰ ਚੱਲਣ ਲੱਗੇ ਹਨ।
previous post
