December 1, 2025
ਖਾਸ ਖ਼ਬਰਪੰਜਾਬਮਨੋਰੰਜਨਰਾਸ਼ਟਰੀ

ਪੰਜਾਬ ਅਤੇ ਲਾਤੀਨੀ ਅਮੇਰੀਕਾ ਨੂੰ ਜੋੜੇਗੀ ‘ਫੰਤਾਸੀਆ’-ਅਨਮੋਲ

ਪੰਜਾਬ ਅਤੇ ਲਾਤੀਨੀ ਅਮੇਰੀਕਾ ਨੂੰ ਜੋੜੇਗੀ ‘ਫੰਤਾਸੀਆ’-ਅਨਮੋਲ
ਸਬਹੈਡਿੰਗ-ਭਾਸ਼ਾ ਭਵਨ ਵਿਖੇ ਯੁਵਾ ਲੇਖਕ ਸਤਦੀਪ ਗਿੱਲ ਦੀ ਕਿਤਾਬ ਰਿਲੀਜ਼
ਪਟਿਆਲਾ- ਯੁਵਾ ਲੇਖਕ ਸਤਦੀਪ ਗਿੱਲ ਦੀ ਲਿਖੀ ਪਲੇਠੀ ਕਿਤਾਬ ‘ਫ਼ੰਤਾਸੀਆ’ ਦਾ ਲੋਕ ਅਰਪਣ ਸਮਾਰੋਹ ਯਾਦਗਾਰੀ ਹੋ ਨਿਬੜਿਆ। ਪਾਠਕਾਂ ਨਾਲ ਖਚਾਖਚ ਭਰੇ ਭਾਸ਼ਾ ਭਵਨ ਦੇ ਸੈਮੀਨਾਰ ਹਾਲ ਵਿਖੇ ਪ੍ਰਸਿੱਧ ਅਦਾਕਾਰ ਅਤੇ ਸਮਾਰੋਹ ਦੇ ਮੁੱਖ ਮਹਿਮਾਨ ਕਰਮਜੀਤ ਅਨਮੋਲ ਨੇ ਕਿਤਾਬ ਰਿਲੀਜ਼ ਕਰਨ ਦੀ ਰਸਮ ਅਦਾ ਕੀਤੀ। ਪ੍ਰਸਿੱਧ ਸਮਾਜ ਸੇਵੀ ਸੰਸਥਾ ਪਬਲਿਕ ਹੈਲਪ ਫਾਉਂਡੇਸ਼ਨ, ਮਾਤ ਭਾਸ਼ਾ ਜਾਗਰੂਕਤਾ ਮੰਚ, ਪੰਜਾਬੀ ਵਿਕੀਮੀਡੀਅਨਜ਼ ਯੂਜਰ ਗਰੁੱਪ ਅਤੇ ਕਥੋ ਪ੍ਰਕਾਸ਼ਨ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਰੋਹ ਦੀ ਪ੍ਰਧਾਨਗੀ ਭਾਸ਼ਾ ਵਿਭਾਗ ਦੇ ਡਾਇਰੈਕਟਰ ਅਤੇ ਪ੍ਰਸਿੱਧ ਕਵੀ ਜਸਵੰਤ ਸਿੰਘ ਜ਼ਫ਼ਰ ਨੇ ਕੀਤੀ, ਜਦਕਿ ਜਿਲਾ ਯੋਜਨਾ ਬੋਰਡ ਦੇ ਨਵਨਿਯੁਕਤ ਚੇਅਰਮੈਨ ਤਜਿੰਦਰ ਮਹਿਤਾ, ਸੀਬਾ ਸਕੂਲ ਲਹਿਰਾਗਾਗਾ ਦੇ ਡਾਇਰੈਕਟਰ ਕੰਵਲਜੀਤ ਸਿੰਘ ਢੀਂਡਸਾ ਅਤੇ ਐਸਐਮਓ ਘਨੌਰ ਡਾ. ਕਿਰਨਜੋਤ ਕੌਰ ਉੱਪਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਰੋਹ ਵਿੱਚ ਸਾਹਿਤ, ਸਿੱਖਿਆ, ਕਲਾ ਅਤੇ ਸਮਾਜ ਸੇਵਾ ਦੇ ਖੇਤਰ ਨਾਲ ਜੁੜੀਆਂ ਪ੍ਰਸਿੱਧ ਹਸਤੀਆਂ ਸ਼ਾਮਲ ਹੋਈਆਂ।
ਪੰਜਾਬ ਅਤੇ ਲਾਤੀਨੀ ਅਮੇਰੀਕਾ ਨੂੰ ਜੋੜੇਗੀ ‘ਫੰਤਾਸੀਆ’-ਅਨਮੋਲ
ਸਮਾਰੋਹ ਦੀ ਸ਼ੁਰੂਆਤ ਮਹਾਨ ਪੰਜਾਬੀ ਅਦਾਕਾਰ ਮਰਹੂਮ ਜਸਵਿੰਦਰ ਭੱਲਾ ਨੂੰ ਸ਼ਰਧਾਂਜਲੀ ਭੇਂਟ ਕਰਕੇ ਕੀਤੀ ਗਈ। ਸਮਾਰੋਹ ਨੂੰ ਸੰਬੋਧਿਤ ਕਰਦਿਆਂ ਸ੍ਰੀ ਅਨਮੋਲ ਨੇ ਕਿਹਾ ਕਿ ਸਤਦੀਪ ਦੀ ਇਹ ਕਿਤਾਬ ਪੰਜਾਬ ਅਤੇ ਲਾਤੀਨੀ ਅਮਰੀਕੀ ਦੇਸ਼ਾਂ ਦੇ ਸਭਿਆਚਾਰਾਂ ਅਤੇ ਭਾਸ਼ਾਵਾਂ ਵਿਚਕਾਰ ਇੱਕ ਪੁਲ ਦਾ ਕੰਮ ਕਰੇਗੀ।
ਉਨ੍ਹਾਂ ਕਿਹਾ ਕਿ ਸਤਦੀਪ ਦੀ ਕਿਤਾਬ ‘ਫ਼ੰਤਾਸੀਆ’ ਪੜ੍ਹਨ ਦੇ ਨਾਲ-ਨਾਲ ਲਿਖਣ ਲਈ ਵੀ ਪ੍ਰੇਰਿਤ ਕਰਦੀ ਹੈ। ਇਹ ਪੰਜਾਬੀ ਪਾਠਕਾਂ ਦੇ ਨਾਲ-ਨਾਲ ਲੇਖਕਾਂ ਦੀ ਗਿਣਤੀ ਵਿੱਚ ਵੀ ਵਾਧਾ ਕਰੇਗੀ। ਪ੍ਰਧਾਨਗੀ ਭਾਸ਼ਣ ਦਿੰਦਿਆਂ ਸ੍ਰੀ ਜ਼ਫ਼ਰ ਨੇ ਕਿਹਾ ਕਿ ‘ਫੰਤਾਸੀਆ’ ਇੱਕ ਪ੍ਰਯੋਗਾਤਮਕ ਕਿਤਾਬ ਹੈ, ਜੋਕਿ ਕਿਸੇ ਇੱਕ ਵਿਧਾ ਤੇ ਨਿਰਭਰ ਨਹੀਂ। ਸਤਦੀਪ ਨੇ ਇਹ ਦਿਲਚਸਪ ਅਤੇ ਪੜ੍ਹਣਯੋਗ ਕਿਤਾਬ ਲਿਖਕੇ ਪੰਜਾਬੀ ਸਾਹਿਤ ਲੇਖਣ ਦੇ ਖੇਤਰ ਲਈ ਭਵਿੱਖ ਦੀਆਂ ਨਵੀਆਂ ਸੰਭਾਵਨਾਵਾਂ ਨੂੰ ਉਜਾਗਰ ਕੀਤਾ ਹੈ। ਸ੍ਰੀ ਮਹਿਤਾ ਨੇ ਸਤਦੀਪ ਨੂੰ ਵਧਾਈ ਦਿੰਦਿਆਂ ਕਿਹਾ ਕਿ ਭਵਿੱਖ ਵਿੱਚ ਜ਼ਿਲਾ ਯੋਜਨਾ ਬੋਰਡ ਸਾਹਿਤ ਅਤੇ ਕਿਤਾਬਾਂ ਪ੍ਰਤੀ ਜਨਤਕ ਰੁਚੀ ਵਧਾਉਣ ਲਈ ਸਤਦੀਪ ਦਾ ਸਹਿਯੋਗ ਲਵੇਗਾ। ਸਾਹਿਤਕਾਰ ਬਲਰਾਮ ਬੋਧੀ ਨੇ ਕਿਹਾ ਕਿ ਹਰ ਉਸ ਰਚਨਾਤਮਕ ਕੰਮ ਨੂੰ ਜ਼ੋਰ-ਸ਼ੋਰ ਨਾਲ ਜਨਤਾ ਵਿਚਕਾਰ ਲੈਕੇ ਜਾਣਾ ਚਾਹੀਦਾ ਹੈ ਜੋ ਸਮਾਜ ਵਿੱਚ ਸਕਾਰਾਤਮਕਤਾ ਫੈਲਾਵੇ ਅਤੇ ਲੋਕਾਂ ਦੀ ਕਲਾਤਮਿਕ ਰੁੱਚੀ ਵਿੱਚ ਵਾਧਾ ਕਰੇ। ਲੇਖਕ ਸਤਦੀਪ ਨੇ ਕਿਤਾਬ ਦੇ ਲਿਖਣ ਪ੍ਰਕ੍ਰਿਆ, ਸੱਤ ਲਾਤੀਨੀ ਅਮਰੀਕੀ ਦੇਸ਼ਾਂ ਦੀ ਯਾਤਰਾ ਅਤੇ ਭਾਸ਼ਾਵਾਂ ਸਿੱਖਣ ਦੇ ਸਫ਼ਰ ਬਾਰੇ ਦੱਸਿਆ। ਪ੍ਰੋ. ਬਾਵਾ ਸਿੰਘ ਨੇ ਕਿਹਾ ਕਿ ਇਹ ਕਿਤਾਬ ਨੌਜਵਾਨਾਂ ਨੂੰ ਘੁਮੱਕੜੀ ਦਾ ਵੱਲ ਸਿਖਾਵੇਗੀ। ਪੰਜਾਬੀ ਵਿਕੀਮੀਡੀਆ ਯੂਜਰ ਗਰੁੱਪ ਦੇ ਵਲੰਟੀਅਰ ਮੀਡੀਆ ਇੰਚਾਰਜ ਅਮਨ ਅਰੋੜਾ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ। ਆਈਆਈਆਈਟੀ ਹੈਦਰਾਬਾਦ ਦੀ ਪ੍ਰੋਗਰਾਮ ਅਫ਼ਸਰ ਨਿਤੇਸ਼ ਗਿੱਲ ਨੇ ਬਾਖੂਬੀ ਮੰਚ ਸੰਚਾਲਨ ਕੀਤਾ। ਇਸ ਤੋਂ ਇਲਾਵਾ ਪ੍ਰੋ. ਰਜਿੰਦਰਪਾਲ ਸਿੰਘ ਬਰਾੜ, ਪ੍ਰੋ. ਚਰਨਜੀਤ ਕੌਰ ਬਰਾੜ, ਡਾ. ਪਵਨ ਟਿੱਬਾ, ਸਾਹਿਤਕਾਰ ਜਗਦੀਸ਼ ਪਾਪੜਾ, ਐਡਵੋਕੇਟ ਜੋਗਿੰਦਰ ਸਿੰਘ ਜਿੰਦੂ, ਡਾ. ਪ੍ਰਭਜੋਤ ਗਿੱਲ, ਡਾ. ਵਰਿੰਦਰ ਖੁਰਾਣਾ, ਡਾ. ਗੁਰਲਾਲ ਮਾਨ, ਡਾ. ਮਾਨਵਪ੍ਰੀਤ ਕੌਰ, ਕੁਸੁਮ ਸ਼ਰਮਾ, ਅਦਾਕਾਰ ਸਹਿਜ ਅਜ਼ੀਜ਼ ਅਤੇ ਹੋਰ ਵਿਦਵਾਨਾਂ ਨੇ ਕਿਤਾਬ ਅਤੇ ਲੇਖਕ ਸਤਦੀਪ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਤੇ ਪ੍ਰੋ. ਬਲਵੀਰ ਸਿੰਘ ਬੱਲੀ, ਕਥੋ ਪ੍ਰਕਾਸ਼ਨ ਦੇ ਐਮਡੀ ਅਰਸ਼ ਰੰਡਿਆਲਾ, ਫਿਲਮ ਨਿਰਦੇਸ਼ਕ ਹਰੀਸ਼ ਗਾਰਗੀ, ਸੰਜੀਤ ਨਰੂਲਾ, ਜਜਵਿੰਦਰ ਸੋਢੀ, ਅਦਾਕਾਰ ਸ਼ਹਿਬਾਜ਼ ਬਾਜਵਾ. ਆਨੰਦ ਪ੍ਰਿਯਾ, ਗਾਇਕ ਮਨਦੀਪ ਅਨਹੋਦ, ਬੁੱਕ ਲਵਰਸ ਰਿਟ੍ਰੀਟ ਸੰਗਠਨ ਤੋਂ ਨੀਤੂ ਚੋਪੜਾ, ਪਬਲਿਕ ਹੈਲਪ ਫਾਉਂਡੇਸ਼ਨ ਦੇ ਜਨਰਲ ਸਕੱਤਰ ਰਵਿੰਦਰ ਰਵੀ, ਸਮਾਜਸੇਵੀ ਵਿਨੋਦ ਬਾਲੀ, ਮਿਸ਼ਨ ਲਾਲੀ ਹਰਿਆਲੀ ਤੋਂ ਹਰਦੀਪ ਸਿੰਘ ਸਨੌਰ, ਪੰਜਾਬ ਈਕੋ ਫ੍ਰੈਂਡਲੀ ਐਸੋਸੀਏਸ਼ਨ ਦੇ ਪ੍ਰਧਾਨ ਵਰਿੰਦਰ ਜੱਗਾ, ਅਸ਼ਵਨੀ ਗਰਗ ਰੌਬਿਨ, ਥੋੜਾ ਸਾ ਆਸਮਾਨ ਐਨਜੀਓ ਦੀ ਪ੍ਰਧਾਨ ਮੀਨੂੰ ਪੁਰੀ, ਰਮਨਪ੍ਰੀਤ ਕੌਰ ਬਾਲੀ, ਫੁਟਬਾਲ ਕੋਚ ਇੰਦਰਜੀਤ ਸਿੰਘ, ਬਲਵਿੰਦਰ ਸਿੰਘ ਭੱਟੀ, ਹੈਰੀ ਲੁਧਿਆਣਾ ਅਤੇ ਹੋਰ ਪਤਵੰਤੇ ਲੋਕ ਹਾਜ਼ਰ ਸਨ।

Related posts

ਪਾਣੀ ਬਚਾਓ ਸਨਮਾਨ ਪਾਓ

Current Updates

‘ਬਿਹਾਰ ਦੀ ਕੋਇਲ’ ਸ਼ਾਰਦਾ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ

Current Updates

ਕੈਨੇਡਾ: ਬਰੈਂਪਟਨ ’ਚ ਨਸ਼ਾ ਖੇਪ ਤੇ ਚੋਰੀ ਦੇ ਸਾਮਾਨ ਸਮੇਤ ਦੋ ਭਾਰਤੀ ਗ੍ਰਿਫ਼ਤਾਰ

Current Updates

Leave a Comment