December 1, 2025
ਖਾਸ ਖ਼ਬਰਮਨੋਰੰਜਨਰਾਸ਼ਟਰੀ

ਬਜ਼ੁਰਗ ਅਦਾਕਾਰ ਅਚਯੁਤ ਪੋਤਦਾਰ ਦਾ ਦੇਹਾਂਤ

ਬਜ਼ੁਰਗ ਅਦਾਕਾਰ ਅਚਯੁਤ ਪੋਤਦਾਰ ਦਾ ਦੇਹਾਂਤ

ਮੁੰਬਈ- ਬਜ਼ੁਰਗ ਅਦਾਕਾਰ ਅਚਯੁਤ ਪੋਤਦਾਰ ਦਾ ਮੁੰਬਈ ਦੇ ਇਕ ਹਸਪਤਾਲ ਵਿਚ ਦੇਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 90 ਸਾਲ ਤੋਂ ਵੱਧ ਸੀ। Potdar ‘ਭਾਰਤ ਏਕ ਖੋਜ’, ‘ਪ੍ਰਧਾਨ ਮੰਤਰੀ’ ਤੇ ‘3 ਇਡੀਅਟਸ’ ਜਿਹੀਆਂ ਫਿਲਮਾਂ ਵਿਚ ਆਪਣੀ ਭੂਮਿਕਾ ਤੇ ਕਈ ਹੋਰ ਟੀਵੀ ਸ਼ੋਅਜ਼ ਲਈ ਮਕਬੂਲ ਸਨ।

ਉਨ੍ਹਾਂ ਨੂੰ ਸੋਮਵਾਰ ਸ਼ਾਮੀਂ 4 ਵਜੇ ਦੇ ਕਰੀਬ ਜੂਪੀਟਰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਸੂਤਰਾ ਮੁਤਾਬਕ ਬਜ਼ੁਰਗ ਅਦਾਕਾਰ ਨੂੰ ਸੋਮਵਾਰ ਨੂੰ ਹੀ ਮ੍ਰਿਤ ਐਲਾਨ ਦਿੱਤਾ ਗਿਅ ਸੀ।

ਹਿਰਾਨੀ ਦੀ ‘3 ਇਡੀਅਟਸ’ (2019) ਵਿੱਚ ਇੱਕ ਪ੍ਰੋਫੈਸਰ ਦੀ ਉਨ੍ਹਾਂ ਦੀ ਸੰਖੇਪ ਭੂਮਿਕਾ, ਅਤੇ ਉਨ੍ਹਾਂ ਦਾ ਸੰਵਾਦ ‘ਕਹਿਨਾ ਕਿਆ ਚਾਹਤੇ ਹੋ’ ਆਮਿਰ ਖਾਨ ਦੀ ਅਦਾਕਾਰੀ ਵਾਲੀ ਫਿਲਮ ਦੇ ਪ੍ਰਸ਼ੰਸਕਾਂ ਦੇ ਮਨਪਸੰਦ ਪਲਾਂ ਵਿੱਚੋਂ ਇੱਕ ਬਣ ਗਿਆ ਅਤੇ ਪੌਪ ਸੱਭਿਆਚਾਰ ਵਿੱਚ ਵਾਰ-ਵਾਰ ਮੀਮਜ਼ ਰਾਹੀਂ ਦੁਬਾਰਾ ਬਣਾਇਆ ਗਿਆ ਹੈ। ਅਦਾਕਾਰ ਦੀ ਮੌਤ ਦੇ ਕਾਰਨ ਅਤੇ ਅੰਤਿਮ ਸੰਸਕਾਰ ਬਾਰੇ ਵੇਰਵੇ ਅਜੇ ਪਤਾ ਨਹੀਂ ਹਨ।

Related posts

1984 ਸਿੱਖ ਵਿਰੋਧੀ ਦੰਗੇ: ਫਾਂਸੀ ਜਾਂ ਉਮਰ ਕੈਦ! ਸੱਜਣ ਕੁਮਾਰ ਦੀ ਸਜ਼ਾ ਉੱਤੇ ਫੈਸਲਾ 25 ਫਰਵਰੀ ਤੱਕ ਰਾਖਵਾਂ

Current Updates

‘ਆਪ’ ਨੇ ਸ਼ਹੀਦੀ ਸ਼ਤਾਬਦੀ ਸਮਾਗਮਾਂ ’ਚੋਂ ਪ੍ਰਧਾਨ ਮੰਤਰੀ ਦੀ ਗੈਰਹਾਜ਼ਰੀ ’ਤੇ ਚੁੱਕੇ ਸਵਾਲ

Current Updates

ਰਾਸ਼ਟਰੀ ਜਨਤਾ ਦਲ ਤੋਂ ਟਿਕਟ ਨਾ ਮਿਲਣ ’ਤੇ ਪਾਰਟੀ ਵਰਕਰ ਨੇ ਹੰਗਾਮਾ ਕੀਤਾ

Current Updates

Leave a Comment