December 1, 2025
ਖਾਸ ਖ਼ਬਰਰਾਸ਼ਟਰੀ

ਰਾਸ਼ਟਰੀ ਜਨਤਾ ਦਲ ਤੋਂ ਟਿਕਟ ਨਾ ਮਿਲਣ ’ਤੇ ਪਾਰਟੀ ਵਰਕਰ ਨੇ ਹੰਗਾਮਾ ਕੀਤਾ

ਰਾਸ਼ਟਰੀ ਜਨਤਾ ਦਲ ਤੋਂ ਟਿਕਟ ਨਾ ਮਿਲਣ ’ਤੇ ਪਾਰਟੀ ਵਰਕਰ ਨੇ ਹੰਗਾਮਾ ਕੀਤਾ

ਪਟਨਾ- ਰਾਸ਼ਟਰੀ ਜਨਤਾ ਦਲ ਤੋਂ ਟਿਕਟ ਨਾ ਮਿਲਣ ’ਤੇ ਪ੍ਰੇਸ਼ਾਨ ਹੋਏ ਇੱਕ ਪਾਰਟੀ ਕਾਰਕੁਨ ਨੇ ਲਾਲੂ ਪ੍ਰਸਾਦ ਦੀ ਰਿਹਾਇਸ਼ ਅੱਗੇ ਹੰਗਾਮਾ ਕੀਤਾ। ਮਦਨ ਸਾਹ ਨਾਂ ਦਾ ਇਹ ਵਿਅਕਤੀ ਆਪਣੇ ਕੱਪੜੇ ਪਾੜ ਕੇ ਸੜਕ ’ਤੇ ਲਿਟਣ ਲੱਗਿਆ। ਮਦਨ ਸਾਹ ਦੇ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਹਨ, ਜਿਸ ਵਿੱਚ ਉਹ ਦਾਅਵਾ ਕਰ ਰਿਹਾ ਹੈ ਕਿ ਉਹ ਲੰਬੇ ਸਮੇਂ ਤੋਂ ਪਾਰਟੀ ਨਾਲ ਜੁੜਿਆ ਹੋਇਆ ਹੈ ਅਤੇ ਮਧੂਬਨ ਤੋਂ ਟਿਕਟ ਦੀ ਉਮੀਦ ਕਰ ਰਿਹਾ ਸੀ, ਜਿੱਥੇ ਉਹ 2020 ਵਿੱਚ ਦੂਜੇ ਸਥਾਨ ’ਤੇ ਰਿਹਾ ਸੀ ਅਤੇ ਭਾਜਪਾ ਉਮੀਦਵਾਰ ਤੋਂ ਥੋੜ੍ਹੇ ਜਿਹੇ ਫਰਕ ਨਾਲ ਹਾਰ ਗਿਆ ਸੀ। ਮਦਨ ਸਾਹ ਨੇ ਕਿਹਾ, ‘‘ਮੈਨੂੰ ਟਿਕਟ ਬਦਲੇ 2.70 ਕਰੋੜ ਰੁਪਏ ਦੇਣ ਲਈ ਕਿਹਾ ਗਿਆ ਸੀ। ਮੈਂ ਆਪਣੇ ਬੱਚਿਆਂ ਦੇ ਵਿਆਹਾਂ ਨੂੰ ਰੋਕ ਕੇ ਪੈਸੇ ਦਾ ਪ੍ਰਬੰਧ ਕੀਤਾ। ਹੁਣ ਮੈਂ ਕੰਗਾਲ ਹੋ ਗਿਆ ਹਾਂ। ਘੱਟੋ-ਘੱਟ ਉਨ੍ਹਾਂ ਨੂੰ ਪੈਸੇ ਮੋੜਨੇ ਚਾਹੀਦੇ ਹਨ।’’

ਪਾਰਟੀ ਆਗੂ ਚਾਹਵਾਨ ਤੋਂ ਪੈਸੇ ਮੰਗੇ ਜਾਣ ਦੇ ਦੋਸ਼ ’ਤੇ ਚੁੱਪ ਸਨ। ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਪ੍ਰਕਿਰਿਆ ਸੋਮਵਾਰ ਨੂੰ ਸਮਾਪਤ ਹੋ ਜਾਵੇਗੀ ਅਤੇ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਸੀਟ ਦੁਬਾਰਾ ਆਰਜੇਡੀ ਵੱਲੋਂ ਲੜੀ ਜਾਵੇਗੀ ਜਾਂ ਇਸ ਦੇ ਭਾਈਵਾਲਾਂ ਵਿੱਚੋਂ ਕੋਈ ਹੋਰ ਇਸ ’ਤੇ ਆਪਣਾ ਉਮੀਦਵਾਰ ਖੜ੍ਹਾ ਕਰੇਗਾ।

Related posts

ਹੈਦਰਾਬਾਦ ਤੋਂ ਫੁਕੇਟ ਜਾ ਰਹੀ ਏਅਰ ਇੰਡੀਆ ਦੀ ਉਡਾਣ ਵਾਪਸ ਪਰਤੀ

Current Updates

ਬਲੋਚਿਸਤਾਨ ’ਚ 5.3 ਸ਼ਿੱਦਤ ਦਾ ਭੂਚਾਲ; ਪੰਜ ਵਿਅਕਤੀ ਜ਼ਖਮੀ

Current Updates

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਮੁੱਖ ਮੰਤਰੀ ਨੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿਖੇ ਮੱਥਾ ਟੇਕਿਆ

Current Updates

Leave a Comment