ਪਟਿਆਲਾ। ਪ੍ਰਸਿੱਧ ਸਮਾਜ ਸੇਵੀ ਸੰਗਠਨ ‘ਥੋੜਾ ਸਾ ਆਸਮਾਨ’ ਵੱਲੋਂ ਦੇਵੀਗੜ੍ਹ ਰੋਡ ਸਥਿਤ ਢਿੱਲੋਂ ਫ਼ਨ ਵਰਲਡ ਵਿਖੇ ਤੀਆਂ ਮਨਾਈਆਂ ਗਈਆਂ। ਐਨਜੀਓ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਲੋਕਸਭਾ ਹਲਕਾ ਇੰਚਾਰਜ ਬਲਜਿੰਦਰ ਢਿੱਲੋਂ ਦੀ ਅਗਵਾਈ ਵਿੱਚ ਕਰਵਾਏ ਇਸ ਸਮਾਰੋਹ ਮੌਕੇ ਮੇਅਰ ਕੁੰਦਨ ਗੋਗੀਆ ਮੁੱਖ ਮਹਿਮਾਨ ਵਜੋਂ ਪਧਾਰੇ। ਸਮਾਜ ਸੇਵਿਕਾ ਪ੍ਰੇਮ ਸੇਠੀ, ਆਲ ਇੰਡੀਆ ਰੇਡਿਓ ਤੋਂ ਅੰਮ੍ਰਿਤਪਾਲ ਕੌਰ ਅਮਨ, ਅਧਿਆਪਿਕਾ ਪਰਮਜੀਤ ਕੌਰ ਨੇ ਵਿਸ਼ੇਸ਼ ਮਹਿਮਾਨਾਂ ਦੇ ਤੌਰ ਤੇ ਸ਼ਿਰਕਤ ਕੀਤੀ।
ਸਮਾਰੋਹ ਸੰਬੰਧੀ ਜਾਣਕਾਰੀ ਦਿੰਦਿਆਂ ਐਨਜੀਓ ਦੀ ਪ੍ਰਧਾਨ ਮੀਨੂੰ ਪੁਰੀ ਨੇ ਦੱਸਿਆ ਕਿ ਸਮਾਰੋਹ ਵਿੱਚ ਸਮਾਜ ਦੇ ਵੱਖ-ਵੱਖ ਹਲਕਿਆਂ ਨਾਲ ਜੁੜੀਆਂ ਦੋ ਸੌ ਤੋਂ ਵੱਧ ਮਹਿਲਾਵਾਂ ਨੇ ਹਿੱਸਾ ਲਿਆ। ਸਾਰੀਆਂ ਮਹਿਲਾਵਾਂ ਵੱਲੋਂ ਆਪਣੇ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਅਪੋਲੋ ਪਬਲਿਕ ਸਕੂਲ ਦੀ ਵਿਦਿਆਰਥਣ ਮਿਲੀ ਪੁਰੀ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਗੀਤ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ। ਗੁਰੂ ਨਾਨਕ ਪਬਲਿਕ ਸਕੂਲ ਦੀ ਬੇਬੀ ਨਿਮਰਤ ਨੇ ਡਾਂਸ ਪੇਸ਼ ਕੀਤਾ। ਰਮਨਪ੍ਰੀਤ ਕੌਰ ਬਾਲੀ ਨੇ ਬਾਖੂਬੀ ਮੰਚ ਸੰਚਾਲਨ ਕੀਤਾ।
ਸਮਾਰੋਹ ਦੌਰਾਨ ਪ੍ਰਤੀਭਾਗੀ ਮਹਿਲਾਵਾਂ ਨੂੰ ਵੱਖ-ਵੱਖ ਸਨਮਾਨ ਦਿੱਤੇ ਗਏ। ਨੀਲਿਮਾ ਰੂਪਰਾਏ ਨੂੰ ਮਿਸੇਜ ਤੀਜ, ਰੀਨੂੰ ਨੂੰ ਮਿਸ ਤੀਜ, ਸਵੀਟੀ ਨੂੰ ਡਾਂਸ ਕੁਈਨ, ਸਵਿਤਾ ਸ਼ਰਮਾ ਨੂੰ ਬਿਊਟੀ ਵਿਦ ਬ੍ਰੇਨ, ਗੁਰਨੰਦਨ ਘੁੰਮਣ ਨੂੰ ਮਿਸ ਰਾਇਲ ਬਿਊਟੀਫੁੱਲ
ਅਤੇ ਜੱਸੀ ਨੂੰ ਬਿਊਟੀਫੁੱਲ ਆਊਟਫਿਟ ਦਾ ਐਵਾਰਡ ਦਿੱਤਾ ਗਿਆ। ਮਹਿਲਾਵਾਂ ਨੇ ਗਿੱਧਾ ਪਾਉਣ, ਪੀਂਘਾਂ ਝੂਟਣ ਅਤੇ ਖੀਰ-ਪਕੌੜਿਆਂ ਦੇ ਲੰਗਰ ਦਾ ਆਨੰਦ ਮਾਣਿਆ। ਇਸ ਮੌਕੇ ਤੇ ਐਡਵੋਕੇਟ ਹਰਬੰਸ ਸਿੰਘ, ਰਣਜੋਧ ਸਿੰਘ ਮੋਹਲ, ਪਰਮਜੀਤ ਕੌਰ, ਮਨਸੰਤੋਖ ਕੌਰ, ਅਮਰਿੰਦਰ ਸਿੰਘ, ਮਨਦੀਪ ਕੌਰ, ਰੀਤ ਕੌਰ, ਐਨਜੀਓ ਮੈਂਬਰ ਰਜਿੰਦਰ ਕੋਹਲੀ, ਸ਼ਾਰਦਾ, ਕਿਰਨ ਠਾਕੁਰ, ਨੇਹਾ, ਸੁਮਨ, ਨੀਤੂ ਬੀਰਾਨੀ, ਕੋਰਿਓਗ੍ਰਾਫਰ ਨਿਸ਼ਾ, ਸ਼ਾਮ ਲਾਲ, ਅਤੇ ਹੋਰ ਪਤਵੰਤੇ ਲੋਕ ਹਾਜ਼ਰ ਸਨ।
