December 27, 2025
ਖਾਸ ਖ਼ਬਰਰਾਸ਼ਟਰੀ

ਏਅਰ ਇੰਡੀਆ ਦੀ ਦਿੱਲੀ-ਪੁਣੇ ਉਡਾਣ ਨਾਲ ਪੰਛੀ ਟਕਰਾਇਆ, ਵਾਪਸੀ ਫੇਰੀ ਰੱਦ

ਏਅਰ ਇੰਡੀਆ ਦੀ ਦਿੱਲੀ-ਪੁਣੇ ਉਡਾਣ ਨਾਲ ਪੰਛੀ ਟਕਰਾਇਆ, ਵਾਪਸੀ ਫੇਰੀ ਰੱਦ

ਮੁੰਬਈ- ਏਅਰ ਇੰਡੀਆ ਦੀ ਦਿੱਲੀ ਤੋਂ ਪੁਣੇ ਜਾਣ ਵਾਲੀ ਉਡਾਣ ਵਿੱਚ ਸ਼ੁੱਕਰਵਾਰ ਨੂੰ ਪੰਛੀ ਟਕਰਾ ਗਿਆ, ਜਿਸ ਕਾਰਨ ਏਅਰਲਾਈਨ ਨੂੰ ਆਪਣੀ ਵਾਪਸੀ ਯਾਤਰਾ ਰੱਦ ਕਰਨੀ ਪਈ। ਏਅਰਲਾਈਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਜਹਾਜ਼ ਸੁਰੱਖਿਅਤ ਉਤਰਿਆ ਅਤੇ ਪੁਣੇ ਵਿੱਚ ਉਤਰਨ ਤੋਂ ਬਾਅਦ ਪਰਿੰਦਾ ਟਕਰਾਉਣ ਦਾ ਪਤਾ ਲੱਗਿਆ।

ਏਅਰਲਾਈਨ ਨੇ ਕਿਹਾ ਕਿ ਇਸ ਘਟਨਾ ਕਾਰਨ ਜਹਾਜ਼ ਨੂੰ ਰੋਕ ਲਿਆ ਗਿਆ ਹੈ ਅਤੇ ਇੰਜਨੀਅਰਿੰਗ ਟੀਮ ਵੱਲੋਂ ਇਸ ਦੀ ਵਿਆਪਕ ਜਾਂਚ ਕੀਤੀ ਜਾ ਰਹੀ ਹੈ। ਬਿਆਨ ਵਿਚ ਕਿਹਾ ਗਿਆ ਹੈ, “20 ਜੂਨ ਨੂੰ ਪੁਣੇ ਤੋਂ ਦਿੱਲੀ ਜਾਣ ਵਾਲੀ (ਵਾਪਸੀ) ਉਡਾਣ AI2470 ਨੂੰ ਪੰਛੀ ਟਕਰਾਉਣ ਕਾਰਨ ਰੱਦ ਕਰ ਦਿੱਤਾ ਗਿਆ ਹੈ। ਪੰਛੀ ਦੇ ਟਕਰਾਉਣ ਦਾ ਪਤਾ ਉਡਾਣ ਦੇ ਪੁਣੇ ਵਿੱਚ ਸੁਰੱਖਿਅਤ ਉਤਰਨ ਤੋਂ ਬਾਅਦ ਲੱਗਿਆ ਸੀ।” ਏਅਰਲਾਈਨ ਨੇ ਇਹ ਵੀ ਕਿਹਾ ਕਿ ਉਹ ਫਸੇ ਹੋਏ ਮੁਸਾਫ਼ਰਾਂ ਨੂੰ ਰਿਹਾਇਸ਼ ਦੀ ਸਹੂਲਤ ਦੇਣ ਸਮੇਤ ਸਾਰੇ ਪ੍ਰਬੰਧ ਕਰ ਰਹੀ ਹੈ।

Related posts

ਰਾਜਸਥਾਨ: ਕਾਂਗਰਸ ਦੇ ਪ੍ਰਮੋਦ ਜੈਨ ਭਇਆ ਨੇ ਜ਼ਿਮਨੀ ਚੋਣ ਜਿੱਤੀ

Current Updates

ਭਾਰਤ ਨੂੰ ਭਰੋਸੇਮੰਦ ਭਾਈਵਾਲ ਵਜੋਂ ਦੇਖ ਰਿਹੈ ਸੰਸਾਰ: ਮੋਦੀ

Current Updates

ਗੁਜਰਾਤ ਵਿੱਚ ਭੂਚਾਲ ਦੇ ਝਟਕੇ

Current Updates

Leave a Comment