September 28, 2026
ਖਾਸ ਖ਼ਬਰਰਾਸ਼ਟਰੀ

ਭਾਰਤ ਨੂੰ ਭਰੋਸੇਮੰਦ ਭਾਈਵਾਲ ਵਜੋਂ ਦੇਖ ਰਿਹੈ ਸੰਸਾਰ: ਮੋਦੀ

ਭਾਰਤ ਨੂੰ ਭਰੋਸੇਮੰਦ ਭਾਈਵਾਲ ਵਜੋਂ ਦੇਖ ਰਿਹੈ ਸੰਸਾਰ: ਮੋਦੀ

ਨਵੀਂ ਦਿੱਲੀ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਰਤੀ ਉਦਯੋਗ ਜਗਤ ਨੂੰ ਅਜਿਹੇ ਸਮੇਂ ਵਿੱਚ ਆਲਮੀ ਮੌਕਿਆਂ ਦਾ ਲਾਹਾ ਲੈਣ ਲਈ ‘ਵੱਡੇ ਕਦਮ’ ਚੁੱਕਣ ਦਾ ਸੱਦਾ ਦਿੱਤਾ, ਜਦੋਂ ਸੰਸਾਰ ਭਾਰਤ ਨੂੰ ਭਰੋਸੇਮੰਦ ਭਾਈਵਾਲ ਵਜੋਂ ਦੇਖ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨਿਰਮਾਣ ਅਤੇ ਬਰਾਮਦ ਨੂੰ ਉਤਸ਼ਾਹਿਤ ਕਰਨ ਲਈ ਦੋ ਮਿਸ਼ਨ ਸ਼ੁਰੂ ਕਰੇਗੀ। ਇੱਥੇ ਵੈਬਿਨਾਰ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਉਦਯੋਗ ਜਗਤ ਨੂੰ ਨਵੇਂ ਉਤਪਾਦਾਂ ਦੀ ਪਛਾਣ ਕਰਨ ਲਈ ਕਿਹਾ, ਜਿਨ੍ਹਾਂ ਨੂੰ ਦੇਸ਼ ਵਿੱਚ ਤਿਆਰ ਕਰ ਕੇ ਆਲਮੀ ਮੰਗ ਨੂੰ ਪੂਰਾ ਕੀਤਾ ਜਾ ਸਕੇ। ਮੋਦੀ ਨੇ ਉਦਯੋਗ ਜਗਤ ਨੂੰ ਕਿਹਾ, “ਮੈਂ ਚਾਹੁੰਦਾ ਹਾਂ ਕਿ ਸਾਡਾ ਉਦਯੋਗ ਸੰਸਾਰ ਦੀਆਂ ਇਨ੍ਹਾਂ ਉਮੀਦਾਂ ਨੂੰ ਸਿਰਫ਼ ਦਰਸ਼ਕ ਬਣ ਕੇ ਨਾ ਦੇਖੇ। ਅਸੀਂ ਦਰਸ਼ਕ ਬਣ ਕੇ ਨਹੀਂ ਰਹਿ ਸਕਦੇ, ਤੁਹਾਨੂੰ ਇਸ ਵਿੱਚ ਆਪਣੀ ਭੂਮਿਕਾ ਤਲਾਸ਼ਣੀ ਹੋਵੇਗੀ, ਤੁਹਾਨੂੰ ਆਪਣੇ ਲਈ ਮੌਕੇ ਤਲਾਸ਼ਣੇ ਪੈਣਗੇ।’’ ਪ੍ਰਧਾਨ ਮੰਤਰੀ ਨੇ ਦੇਸ਼ ਦੇ ਛੇ ਕਰੋੜ ਤੋਂ ਵੱਧ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ ਨੂੰ ਸਮੇਂ ਸਿਰ ਅਤੇ ਘੱਟ ਲਾਗਤ ਵਾਲੇ ਫੰਡਾਂ ਤੱਕ ਪਹੁੰਚ ਯਕੀਨੀ ਬਣਾਉਣ ਲਈ ਕਰੈਡਿਟ ਡਲਿਵਰੀ ਦੇ ਨਵੇਂ ਤਰੀਕੇ ਵਿਕਸਤ ਕਰਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਉੱਦਮ ਸ਼ੁਰੂ ਕਰ ਰਹੀਆਂ ਪੰਜ ਲੱਖ ਔਰਤਾਂ, ਅਨੁਸੂਚਿਤ ਜਾਤੀ (ਐੱਸਸੀ) ਅਤੇ ਅਨੁਸੂਚਿਤ ਜਨਜਾਤੀ (ਐੱਸਟੀ) ਦੇ ਉੱਦਮੀਆਂ ਨੂੰ ਦੋ ਕਰੋੜ ਰੁਪਏ ਤੱਕ ਦੇ ਕਰਜ਼ੇ ਦਿੱਤੇ ਜਾਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦੇ ਲਗਾਤਾਰ ਸੁਧਾਰਾਂ ਪ੍ਰਤੀ ਭਰੋਸੇ ਕਾਰਨ ਉਦਯੋਗ ਜਗਤ ਨੂੰ ਨਵਾਂ ਆਤਮਵਿਸ਼ਵਾਸ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨਿਰਮਾਣ ਅਤੇ ਬਰਾਮਦ ਨੂੰ ਉਤਸ਼ਾਹਿਤ ਕਰਨ ਲਈ ਦੋ ਮਿਸ਼ਨ ਸ਼ੁਰੂ ਕਰੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਦਯੋਗ ਜਗਤ ਦਾ ਧਿਆਨ ਬਿਹਤਰੀਨ ਟੈਕਨਾਲੋਜੀ ਅਤੇ ਗੁਣਵੱਤਾ ਵਾਲੇ ਉਤਪਾਦਾਂ ’ਤੇ ਕੇਂਦਰਿਤ ਹੋਣਾ ਚਾਹੀਦਾ ਹੈ। ਉਨ੍ਹਾਂ ਸਾਰੇ ਹਿੱਤਧਾਰਕਾਂ ਨੂੰ ਆਲਮੀ ਪੱਧਰ ਦੀ ਮੰਗ ਵਾਲੇ ਨਵੇਂ ਉਤਪਾਦਾਂ ਦੀ ਪਛਾਣ ਕਰਨ ਦੀ ਅਪੀਲ ਕੀਤੀ, ਜਿਨ੍ਹਾਂ ਨੂੰ ਭਾਰਤ ਵਿੱਚ ਬਣਾਇਆ ਜਾ ਸਕੇ। ਉਨ੍ਹਾਂ ਹਿੱਤਧਾਰਕਾਂ ਨੂੰ ਬਰਾਮਦ ਸਮਰੱਥਾ ਵਾਲੇ ਦੇਸ਼ਾਂ ਨਾਲ ਰਣਨੀਤਕ ਤੌਰ ’ਤੇ ਸੰਪਰਕ ਕਰਨ ਲਈ ਵੀ ਉਤਸ਼ਾਹਿਤ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, ‘‘ਦੁਨੀਆ ਇਸ ਸਮੇਂ ਰਾਜਨੀਤਕ ਬੇਯਕੀਨੀ ਦਾ ਸਾਹਮਣਾ ਕਰ ਰਹੀ ਹੈ ਅਤੇ ਪੂਰਾ ਸੰਸਾਰ ਭਾਰਤ ਨੂੰ ਵਿਕਾਸ ਦੇ ਕੇਂਦਰ ਵਜੋਂ ਦੇਖ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਕਰੋਨਾ ਕਾਲ ਦੌਰਾਨ, ਜਦੋਂ ਆਲਮੀ ਅਰਥਚਾਰਾ ਸੁਸਤ ਸੀ ਤਾਂ ਉਸ ਸਮੇਂ ਭਾਰਤ ਨੇ ਆਲਮੀ ਵਿਕਾਸ ਨੂੰ ਗਤੀ ਦਿੱਤੀ ਸੀ।

Related posts

ਆਰਮੀ ਕੈਂਟੋਨਮੈਂਟ ਦਾ ਸਫ਼ਾਈ ਸੇਵਕ ਪਾਕਿਸਤਾਨ ਨੂੰ ਗੁਪਤ ਜਾਣਕਾਰੀ ਲੀਕ ਕਰਨ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ

Current Updates

34ਵੀਂ ਵਿਸ਼ਵ ਪੰਜਾਬੀ ਕਾਨਫਰੰਸ ’ਚ ਹਿੱਸਾ ਲੈਣ ਲਈ ਭਾਰਤ ਤੋਂ 65 ਮੈਂਬਰੀ ਵਫ਼ਦ ਅਟਾਰੀ ਸੜਕ ਰਸਤੇ ਪਾਕਿ ਪੁੱਜਾ

Current Updates

ਪਟਿਆਲਾ ’ਚ ਸਕੂਲਾਂ ਨੂੰ ਉਡਾਉਣ ਦੀ ਧਮਕੀ

Current Updates

Leave a Comment