September 26, 2026
ਖਾਸ ਖ਼ਬਰਰਾਸ਼ਟਰੀ

ਰਾਜਸਥਾਨ: ਕਾਂਗਰਸ ਦੇ ਪ੍ਰਮੋਦ ਜੈਨ ਭਇਆ ਨੇ ਜ਼ਿਮਨੀ ਚੋਣ ਜਿੱਤੀ

ਰਾਜਸਥਾਨ: ਕਾਂਗਰਸ ਦੇ ਪ੍ਰਮੋਦ ਜੈਨ ਭਇਆ ਨੇ ਜ਼ਿਮਨੀ ਚੋਣ ਜਿੱਤੀ

ਜੈਪੁਰ- ਚੋਣ ਕਮਿਸ਼ਨ ਨੇ ਦੱਸਿਆ ਕਿ ਕਾਂਗਰਸ ਉਮੀਦਵਾਰ ਪ੍ਰਮੋਦ ਜੈਨ ਭਇਆ ਨੇ ਰਾਜਸਥਾਨ ਦੇ ਬਾਰਨ ਜ਼ਿਲ੍ਹੇ ਵਿੱਚ ਅੰਤਾ ਵਿਧਾਨ ਸਭਾ ਜ਼ਿਮਨੀ ਚੋਣ ਜਿੱਤ ਲਈ ਹੈ। ਉਨ੍ਹਾਂ ਨੇ 69,571 ਵੋਟਾਂ ਹਾਸਲ ਕੀਤੀਆਂ ਤੇ ਆਪਣੇ ਨਜ਼ਦੀਕੀ ਵਿਰੋਧੀ ਅਤੇ ਭਾਜਪਾ ਉਮੀਦਵਾਰ ਮੋਰਪਾਲ ਸੁਮਨ ਨੂੰ 15,612 ਵੋਟਾਂ ਦੇ ਫਰਕ ਨਾਲ ਹਰਾਇਆ। ਸੁਮਨ ਨੂੰ 53,959 ਵੋਟਾਂ ਮਿਲੀਆਂ। ਇਸ ਚੋਣ ਵਿਚ ਕੁੱਲ 15 ਉਮੀਦਵਾਰ ਚੋਣ ਮੈਦਾਨ ਵਿੱਚ ਸਨ।

ਜ਼ਿਕਰਯੋਗ ਹੈ ਕਿ ਭਾਜਪਾ ਵਿਧਾਇਕ ਕੰਵਰ ਲਾਲ ਮੀਨਾ ਨੂੰ ਇੱਕ ਅਪਰਾਧਿਕ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਅਯੋਗ ਕਰਾਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਜ਼ਿਮਨੀ ਚੋਣ ਜ਼ਰੂਰੀ ਹੋ ਗਈ ਸੀ। ਕੰਵਰ ਲਾਲ ਮੀਣਾ ਨੇ 2023 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਸ਼ੋਕ ਗਹਿਲੋਤ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਿੱਚ ਤਤਕਾਲੀ ਮੰਤਰੀ ਭਇਆ ਨੂੰ ਹਰਾਇਆ ਸੀ।

Related posts

ਅਨੰਦਪੁਰ ਸਾਹਿਬ ’ਚ ਹੋਵੇਗਾ ਵਿਧਾਨ ਸਭਾ ਦਾ ਸੈਸ਼ਨ !

Current Updates

ਸਮਾਣਾ ਟਾਵਰ ਮੋਰਚਾ: 560 ਦਿਨਾਂ ਬਾਅਦ ਟਾਵਰ ਤੋਂ ਸੁਰੱਖਿਅਤ ਹੇਠਾਂ ਉਤਾਰੇ ਗਏ ‘ਗੁਰਜੀਤ ਸਿੰਘ ਖ਼ਾਲਸਾ

Current Updates

ਐੱਨਆਈਏ ਨੇ ਤਹੱਵੁਰ ਰਾਣਾ ਨੂੰ 18 ਦਿਨਾਂ ਦੇ ਰਿਮਾਂਡ ’ਤੇ ਲਿਆ

Current Updates

Leave a Comment