December 1, 2025
ਖਾਸ ਖ਼ਬਰਰਾਸ਼ਟਰੀ

ਯੂਪੀ ਦੇ ਸਹਾਰਨਪੁਰ ’ਚ ਅਪਾਚੇ ਹੈਲੀਕਾਪਟਰ ਦੀ ‘ਇਹਤਿਆਤੀ ਲੈਂਡਿੰਗ’, ਦੋਵੇਂ ਪਾਇਲਟ ਸੁਰੱਖਿਅਤ

ਯੂਪੀ ਦੇ ਸਹਾਰਨਪੁਰ ’ਚ ਅਪਾਚੇ ਹੈਲੀਕਾਪਟਰ ਦੀ ‘ਇਹਤਿਆਤੀ ਲੈਂਡਿੰਗ’, ਦੋਵੇਂ ਪਾਇਲਟ ਸੁਰੱਖਿਅਤ

ਯੂਪੀ- ਭਾਰਤੀ ਹਵਾਈ ਸੈਨਾ ਦੇ ਅਪਾਚੇ ਹੈਲੀਕਾਪਟਰ ਨੂੰ ਰੁਟੀਨ ਗੇੜੀ ਦੌਰਾਨ ਤਕਨੀਕੀ ਨੁਕਸ ਕਰਕੇ ਅੱਜ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਵਿਚ ‘ਇਹਤਿਆਤ ਵਜੋਂ ਉੱਤਰਨਾ’ ਪਿਆ। ਅਧਿਕਾਰੀਆਂ ਨੇ ਕਿਹਾ ਕਿ ਹੈਲੀਕਾਪਟਰ ਦਾ ਪਾਇਲਟ ਤੇ ਸਹਿ-ਪਾਇਲਟ ਸੁਰੱਖਿਅਤ ਹਨ।

ਇੱਕ ਸੀਨੀਅਰ IAF ਅਧਿਕਾਰੀ ਨੇ ਦੱਸਿਆ ਕਿ ਇੱਕ ਅਪਾਚੇ ਹੈਲੀਕਾਪਟਰ ਨੂੰ ਤਕਨੀਕੀ ਸਮੱਸਿਆ ਕਾਰਨ ਸਵੇਰੇ 11 ਵਜੇ ਦੇ ਕਰੀਬ ਸਹਾਰਨਪੁਰ ਵਿੱਚ ‘ਸਾਵਧਾਨੀ ਵਜੋਂ ਲੈਂਡਿੰਗ’ ਕਰਨੀ ਪਈ। ਲੈਂਡਿੰਗ ਤੋਂ ਬਾਅਦ ਸਾਰੀਆਂ ਜ਼ਰੂਰੀ ਜਾਂਚਾਂ ਕੀਤੀਆਂ ਗਈਆਂ ਅਤੇ ਹੈਲੀਕਾਪਟਰ ਨੂੰ ਸੇਵਾਯੋਗ ਬਣਾਇਆ ਗਿਆ। ਅਧਿਕਾਰੀ ਨੇ ਕਿਹਾ ਕਿ ਪਾਇਲਟ ਅਤੇ ਸਹਿ-ਪਾਇਲਟ ਦੋਵੇਂ ਹੈਲੀਕਾਪਟਰ ਨੂੰ ਲੈ ਕੇ ਉੱਤਰ ਪ੍ਰਦੇਸ਼ ਦੇ ਸਰਸਾਵਾ ਏਅਰਬੇਸ ਲਈ ਰਵਾਨਾ ਹੋ ਗਏ।

Related posts

ਮਹਿਜ਼ ਢਾਈ ਸਾਲਾਂ ਵਿੱਚ ਸੂਬਾ ਸਰਕਾਰ ਨੇ ਸਨਅਤੀਕਰਨ ਨੂੰ ਵੱਡਾ ਹੁਲਾਰਾ ਦਿੱਤਾ

Current Updates

ਸ੍ਰੀਨਗਰ ਦੀ ਡੱਲ ਝੀਲ ’ਚ ਮਿਜ਼ਾਈਲ ਵਰਗੀ ਚੀਜ਼ ਡਿੱਗੀ

Current Updates

ਪਟਿਆਲਾ ‘ਚ ਮੁੱਖ ਮੰਤਰੀ ਨੇ ਲਹਿਰਾਇਆ ਤਿਰੰਗਾ, ਕਿਹਾ- ਕਿਸਾਨਾਂ ਦੀਆਂ ਮੰਗਾਂ ਮੰਨੇ ਕੇਂਦਰ ਸਰਕਾਰ

Current Updates

Leave a Comment