September 13, 2026
ਅੰਤਰਰਾਸ਼ਟਰੀਖਾਸ ਖ਼ਬਰ

ਰਿਪਬਲਿਕਨਾਂ ਵੱਲੋਂ ਟਰੰਪ ਅਤੇ ਮਸਕ ਨੂੰ ਟਕਰਾਅ ਨੂੰ ਖਤਮ ਕਰਨ ਦੀ ਅਪੀਲ

ਰਿਪਬਲਿਕਨਾਂ ਵੱਲੋਂ ਟਰੰਪ ਅਤੇ ਮਸਕ ਨੂੰ ਟਕਰਾਅ ਨੂੰ ਖਤਮ ਕਰਨ ਦੀ ਅਪੀਲ

ਵਾਸ਼ਿੰਗਟਨ- ਰਾਸ਼ਟਰਪਤੀ ਡੋਨਲਡ ਟਰੰਪ ਦੇ ਐਲਨ ਮਸਕ ਨਾਲ ਟਕਰਾਅ ਤੋਂ ਬਾਅਦ ਕਾਨੂੰਨ ਨਿਰਮਾਤਾ ਅਤੇ ਰੂੜੀਵਾਦੀ ਸ਼ਖਸੀਅਤਾਂ (lawmakers and conservative figures) ਲੰਬੇ ਸਮੇਂ ਤੋਂ ਚੱਲ ਰਹੇ ਝਗੜੇ ਦੇ ਸੰਭਾਵੀ ਨਤੀਜਿਆਂ ਤੋਂ ਡਰੋਂ ਤਨਾਅ ਘਟਾਉਣ ਦੀ ਨੂੰ ਅਪੀਲ ਕਰ ਰਹੀਆਂ ਹਨ। ਦੋ ਸ਼ਕਤੀਸ਼ਾਲੀ ਵਿਅਕਤੀਆਂ ਵਿਚਕਾਰ ਦੁਸ਼ਮਣੀ ਦਾ ਵਿਸਫੋਟ ਰਿਪਬਲਿਕਨਾਂ ਦੇ ਵੱਡੇ ਟੈਕਸ ਅਤੇ ਸਰਹੱਦੀ ਖਰਚ ਕਾਨੂੰਨ ਲਈ ਅੱਗੇ ਵਧਣ ਦੇ ਰਾਹ ਨੂੰ ਗੁੰਝਲਦਾਰ ਬਣਾ ਸਕਦਾ ਹੈ। ਕਿਉਂਕਿ ਟਰੰਪ ਵੱਲੋਂ ਇਸ ਨੂੰ ਅੱਗੇ ਵਧਾਇਆ ਗਿਆ ਹੈ, ਪਰ ਮਸਕ ਵੱਲੋਂ ਇਸ ’ਤੇ ਹਮਲਾ ਕੀਤਾ ਗਿਆ ਹੈ।

ਵਾਸ਼ਿੰਗਟਨ ਰਾਜ ਦੇ ਰਿਪਬਲਿਕਨ ਪ੍ਰਤੀਨਿਧੀ ਡੈਨ ਨਿਊਹਾਊਸ ਨੇ ਕਿਹਾ, ‘‘ਮੈਨੂੰ ਉਮੀਦ ਹੈ ਕਿ ਇਹ ਸਾਨੂੰ ਉਹ ਕੰਮ ਕਰਨ ਤੋਂ ਨਹੀਂ ਭਟਕਾਏਗਾ ਜਿਸਦੀ ਸਾਨੂੰ ਲੋੜ ਹੈ। ਮੈਨੂੰ ਲੱਗਦਾ ਹੈ ਕਿ ਗੁੱਸਾ ਠੰਡਾ ਹੋ ਜਾਵੇਗਾ ਅਤੇ ਉਹ ਆਪਣੇ ਮਨ ਮੁਟਾਅ ਠੀਕ ਕਰਨਗੇ।’’

ਸ਼ੁੱਕਰਵਾਰ ਦੁਪਹਿਰ ਤੱਕ ਮਸਕ ਆਪਣਾ ਗੁੱਸਾ ਕਾਬੂ ਵਿੱਚ ਰੱਖ ਰਿਹਾ ਸੀ ਅਤੇ ਉਹ ਰਾਸ਼ਟਰਪਤੀ ’ਤੇ ਹਮਲਾ ਕਰਨ ਦੀ ਬਜਾਇ ਸੋਸ਼ਲ ਮੀਡੀਆ ’ਤੇ ਆਪਣੀਆਂ ਵੱਖ-ਵੱਖ ਕੰਪਨੀਆਂ ਬਾਰੇ ਪੋਸਟ ਕਰ ਰਿਹਾ ਸੀ। ਟੈਕਸਾਸ ਦੇ ਰਿਪਬਲਿਕਨ ਸੈਨੇਟਰ ਟੇਡ ਕਰੂਜ਼ ਨੇ ਵੀਰਵਾਰ ਰਾਤ ਨੂੰ ਫੌਕਸ ਨਿਊਜ਼ ਦੇ ਹੋਸਟ ਸੀਨ ਹੈਨਿਟੀ ਨੂੰ ਦੱਸਿਆ, ‘‘ਮੈਨੂੰ ਉਮੀਦ ਹੈ ਕਿ ਉਹ ਦੋਵੇਂ ਇਕੱਠੇ ਵਾਪਸ ਆਉਣਗੇ ਕਿਉਂਕਿ ਜਦੋਂ ਉਹ ਦੋਵੇਂ ਇਕੱਠੇ ਕੰਮ ਕਰ ਰਹੇ ਹੋਣਗੇ ਤਾਂ ਅਸੀਂ ਅਮਰੀਕਾ ਲਈ ਬਹੁਤ ਕੁਝ ਕਰ ਸਕਾਂਗੇ।

ਸ਼ੁੱਕਰਵਾਰ ਸਵੇਰੇ ਵੱਖ ਵੱਖ ਟੀਵੀ ਐਂਕਰਾਂ ਨਾਲ ਗੱਲਬਾਤ ਦੌਰਾਨ ਟਰੰਪ ਨੇ ਕਿਸੇ ਵੀ ਤਰ੍ਹਾਂ ਦਾ ਮਨ ਮੁਟਾਅ ਖਤਮ ਕਰਨ ਦੀ ਕੋਈ ਰੁਚੀ ਨਹੀਂ ਦਿਖਾਈ। ਜਦੋਂ ABC News ਨੇ ਉਨ੍ਹਾਂ ਤੋਂ ਪੁੱਛਿਆ ਕਿ ਮਸਕ ਨਾਲ ਉਨ੍ਹਾਂ ਦੀ ਸੰਭਾਵਿਤ ਗੱਲਬਾਤ ਬਾਰੇ ਰਿਪੋਰਟਾਂ ’ਤੇ ਕੀ ਕਹੋਗੇ, ਤਾਂ ਰਾਸ਼ਟਰਪਤੀ ਨੇ ਜਵਾਬ ਦਿੱਤਾ, “ਤੁਸੀਂ ਉਸ ਵਿਅਕਤੀ ਦੀ ਗੱਲ ਕਰ ਰਹੇ ਹੋ ਜੋ ਆਪਣੀ ਅਕਲ ਗਵਾ ਬੈਠਾ ਹੈ?” ਟਰੰਪ ਨੇ ABC ਇੰਟਰਵਿਊ ਵਿੱਚ ਇਹ ਵੀ ਜੋੜਿਆ ਕਿ ਉਹ ਇਸ ਵੇਲੇ ਮਸਕ ਨਾਲ ਗੱਲ ਕਰਨ ਵਿੱਚ ਖ਼ਾਸ ਦਿਲਚਸਪੀ ਨਹੀਂ ਰੱਖਦੇ।

Related posts

ਲਾਡੋਵਾਲ ਟੋਲ ਪਲਾਜ਼ਾ ’ਤੇ ਆਈ ਡੀ ਮੰਗਣ ਦੌਰਾਨ ਸਟਾਫ਼ ’ਤੇ ਚਲਾਈਆਂ ਗੋਲੀਆਂ

Current Updates

ਦਿੱਲੀ ਹਵਾਈ ਅੱਡੇ ’ਤੇ ਟਕਰਾਏ ਦੋ ਜਹਾਜ਼

Current Updates

ਮੋਹਾਲੀ ‘ਚ ਕਰਨ ਔਜਲਾ ਦਾ ਕੰਸਰਟ: ਟਰੈਫਿਕ ਗਿਆਨ ਵਿਜ਼ਰੀ ਸ਼ੁਰੂ

Current Updates

Leave a Comment