December 27, 2025
ਖਾਸ ਖ਼ਬਰਚੰਡੀਗੜ੍ਹਰਾਸ਼ਟਰੀ

ਜੇਈਈ ਐਡਵਾਂਸ: ਟੌਪ 100 ਵਿਚ ਆਏ ਤਿੰਨ ਵਿਦਿਆਰਥੀ

ਜੇਈਈ ਐਡਵਾਂਸ: ਟੌਪ 100 ਵਿਚ ਆਏ ਤਿੰਨ ਵਿਦਿਆਰਥੀ

ਚੰਡੀਗੜ੍ਹ- ਜੁਆਇੰਟ ਐਂਟਰੈਂਸ ਐਗਜ਼ਾਮੀਨੇਸ਼ਨ (ਜੇਈਈ) ਐਡਵਾਂਸ ਦਾ ਨਤੀਜਾ ਅੱਜ ਐਲਾਨਿਆ ਗਿਆ। ਇਸ ਵਾਰ ਟਰਾਈਸਿਟੀ ਦੇ ਪਹਿਲੇ ਸੌ ਵਿਚ ਤਿੰਨ ਵਿਦਿਆਰਥੀਆਂ ਨੇ ਥਾਂ ਬਣਾਈ ਹੈ ਜਿਨ੍ਹਾਂ ਵਿਚ ਦੋ ਲੜਕੀਆਂ ਤੇ ਇਕ ਲੜਕਾ ਸ਼ਾਮਲ ਹੈ। ਮੁਹਾਲੀ ਦੀ ਪਿਊਸਾ ਦਾਸ ਦਾ ਆਲ ਇੰਡੀਆ 29ਵਾਂ ਰੈਂਕ ਆਇਆ ਹੈ ਜਦਕਿ ਅਰਨਵ ਜਿੰਦਲ ਦਾ 38ਵਾਂ ਰੈਂਕ ਆਇਆ ਹੈ। ਇਸ ਤੋਂ ਇਲਾਵਾ ਪੰਚਕੂਲਾ ਦੀ ਚੈਰਿਲ ਸਿੰਗਲਾ ਦਾ ਆਲ ਇੰਡੀਆ 76ਵਾਂ ਰੈਂਕ ਆਇਆ ਹੈ। ਦੇਸ਼ ਦੇ ਮੋਹਰੀ ਤਕਨੀਕੀ ਸਿੱਖਿਆ ਸੰਸਥਾਵਾਂ ਵਿਚ ਦਾਖਲਾ ਦਿਵਾਉਣ ਵਾਲੇ ਐਂਟਰੈਂਸ ਟੈਸਟ ਨੂੰ ਇਸ ਵਾਰ ਚੰਡੀਗੜ੍ਹ ਦੇ ਸੌ ਦੇ ਕਰੀਬ ਬੱਚਿਆਂ ਨੇ ਪਾਸ ਕੀਤਾ ਹੈ। ਇਨ੍ਹਾਂ ਤੋਂ ਇਲਾਵਾ ਚੰਡੀਗੜ੍ਹ ਵਿਚ ਕੋਚਿੰਗ ਹਾਸਲ ਕਰਨ ਵਾਲੇ ਤੇ ਕਰਨਾਲ ਦੇ ਰਹਿਣ ਵਾਲੇ ਰਮਿਤ ਗੋਇਲਾ ਦਾ ਆਲ ਇੰਡੀਆ 45ਵਾਂ ਰੈਂਕ ਆਇਆ ਹੈ। ਅਰਨਵ ਜਿੰਦਲ ਨੇ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਸੈਕਟਰ 8 ਵਿਚੋਂ ਪੜ੍ਹਾਈ ਮੁਕੰਮਲ ਕੀਤੀ ਤੇ ਉਹ ਆਈਆਈਟੀ ਦਿੱਲੀ ਜਾਂ ਬੰਬੇ ਤੋਂ ਕੰਪਿਊਟਰ ਸਾਇੰਸ ਵਿਚ ਇੰਜਨੀਅਰਿੰਗ ਕਰਨ ਦਾ ਚਾਹਵਾਨ ਹੈ। ਉਸ ਦੇ ਪਿਤਾ ਕੁਰੂਕਸ਼ੇਤਰ ਵਿਚ ਬਿਜ਼ਨਸਮੈਨ ਹਨ ਤੇ ਮਾਂ ਘਰੇਲੂ ਸੁਆਣੀ ਹੈ। ਉਸ ਨੇ ਤਣਾਅ ਨੂੰ ਦੂਰ ਕਰਨ ਲਈ ਕ੍ਰਿਕਟ ਖੇਡਣ ਦਾ ਸਹਾਰਾ ਲਿਆ। ਉਸ ਨੇ ਸ਼ੁਰੂਆਤ ਵਿਚ ਅਬੈਕਸ ਦੀਆਂ ਜਮਾਤਾਂ ਵੀ ਲਾਈਆਂ। ਇਸ ਤੋਂ ਇਲਾਵਾ ਰਮਿਤ ਗੋਇਲ ਨੇ ਵੀ ਆਲ ਇੰਡੀਆ 45ਵਾਂ ਰੈਂਕ ਹਾਸਲ ਕੀਤਾ ਹੈ। ਉਸ ਨੇ ਆਪਣੀ ਸਕੂਲੀ ਪੜ੍ਹਾਈ ਕਰਨਾਲ ਵਿਚੋਂ ਹਾਸਲ ਕੀਤੀ ਜਦਕਿ ਉਸ ਨੇ ਚੰਡੀਗੜ੍ਹ ਦੇ ਐਲਨ ਇੰਸਟੀਚਿਊਟ ਵਿਚੋਂ ਕੋਚਿੰਗ ਲਈ ਤੇ ਮਾਅਰਕਾ ਮਾਰਿਆ। ਜ਼ਿਕਰਯੋਗ ਹੈ ਕਿ ਇਸ ਵਾਰ 180422 ਵਿਦਿਆਰਥੀਆਂ ਨੇ ਜੇਈਈ ਦੇ ਪੇਪਰ ਦਿੱਤੇ। ਇਨ੍ਹਾਂ ਵਿਚੋਂ 54378 ਵਿਦਿਆਰਥੀ ਪਾਸ ਹੋਏ ਹਨ।

Related posts

ਕੌਮੀ ਸਿੱਖਿਆ ਨੀਤੀ ਕਾਰਨ ਤਾਮਿਲਨਾਡੂ ’ਚ ਫਿਰ ਭੜਕਿਆ ਹਿੰਦੀ ਵਿਰੋਧ, ਮੁੱਖ ਮੰਤਰੀ ਸਟਾਲਿਨ ਹੋਏ ਲੋਹੇ-ਲਾਖੇ

Current Updates

ਜੇ ਅਸੀਂ ਵਿਰੋਧ ਨਾ ਕੀਤਾ ਹੁੰਦਾ ਤਾਂ ਦਿੱਲੀ ਵਾਸੀ ਪਾਣੀ ਤੋਂ ਵਾਂਝੇ ਹੋ ਜਾਂਦੇ: ਕੇੇਜਰੀਵਾਲ

Current Updates

‘ਨਵੇਂ ਸਾਲ ਤੱਕ ਖੁਦਕੁਸ਼ੀ ਕਰ ਲਵਾਂਗਾ…’ ਗੇਮ ਚੇਂਜਰ ਦਾ ਟ੍ਰੇਲਰ ਰਿਲੀਜ਼ ਨਾ ਹੋਣ ‘ਤੇ ਰਾਮ ਚਰਨ ਦੇ ਫੈਨ ਨੇ ਦਿੱਤੀ ਧਮਕੀ

Current Updates

Leave a Comment