August 12, 2026
ਖਾਸ ਖ਼ਬਰਰਾਸ਼ਟਰੀ

ਕੋਵਿਡ-19: ਐਕਟਿਵ ਕੇਸਾਂ ਦੀ ਗਿਣਤੀ 4,000 ਟੱਪੀ

ਕੋਵਿਡ-19: ਐਕਟਿਵ ਕੇਸਾਂ ਦੀ ਗਿਣਤੀ 4,000 ਟੱਪੀ

ਨਵੀਂ ਦਿੱਲੀ- ਭਾਰਤ ਵਿੱਚ ਐਕਟਿਵ ਕੋਵਿਡ-19 ਮਾਮਲੇ 4,000 ਦਾ ਅੰਕੜਾ ਪਾਰ ਕਰ ਗਏ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਮੰਗਲਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਇਨ੍ਹਾਂ ਵਿਚ ਕੇਰਲਾ ਸਭ ਤੋਂ ਵੱਧ ਪ੍ਰਭਾਵਿਤ ਸੂਬਾ ਰਿਹਾ ਹੈ, ਇਸ ਤੋਂ ਬਾਅਦ ਮਹਾਰਾਸ਼ਟਰ, ਗੁਜਰਾਤ ਅਤੇ ਦਿੱਲੀ ਹਨ। ਭਾਰਤ ਵਿੱਚ ਕੁੱਲ 4,026 ਐਕਟਿਵ ਮਾਮਲੇ ਹਨ ਅਤੇ ਪਿਛਲੇ 24 ਘੰਟਿਆਂ ਵਿੱਚ ਪੰਜ ਮੌਤਾਂ ਦਰਜ ਕੀਤੀਆਂ ਗਈਆਂ ਹਨ।

ਇਸ ਸਾਲ ਜਨਵਰੀ ਤੋਂ ਲੈ ਕੇ ਹੁਣ ਤੱਕ ਦੇਸ਼ ਵਿੱਚ 37 ਮੌਤਾਂ ਹੋਈਆਂ ਹਨ। ਗ਼ੌਰਤਲਬ ਹੈ ਕਿ 22 ਮਈ ਨੂੰ ਦੇਸ਼ ਵਿੱਚ 257 ਐਕਟਿਵ ਮਰੀਜ਼ ਸਨ। ਪਰ 31 ਮਈ ਤੱਕ ਇਹ ਅੰਕੜਾ 3,395 ਅਤੇ ਬਾਅਦ ਵਿੱਚ 4,026 ਕੇਸ ਹੋ ਗਏ।

ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਦੇ ਡਾਇਰੈਕਟਰ ਜਨਰਲ ਡਾ. ਰਾਜੀਵ ਬਹਿਲ ਨੇ ਸੋਮਵਾਰ ਨੂੰ ਕਿਹਾ ਕਿ ਪੱਛਮੀ ਅਤੇ ਦੱਖਣ ਵਿੱਚ ਨਮੂਨਿਆਂ ਦੇ ਜੀਨੋਮ ਸੀਕੁਐਂਸਿੰਗ ਤੋਂ ਪਤਾ ਚੱਲਿਆ ਹੈ ਕਿ ਮਾਮਲਿਆਂ ਵਿੱਚ ਮੌਜੂਦਾ ਵਾਧੇ ਦਾ ਕਾਰਨ ਬਣਨ ਵਾਲੇ ਰੂਪ ਗੰਭੀਰ ਨਹੀਂ ਹਨ ਅਤੇ ਸਿਰਫ ਓਮੀਕਰੋਨ ਦੇ ਉਪ ਰੂਪ ਹਨ।

Related posts

ਇਰਾਨ ਤੋਂ ਅਰਮੀਨੀਆ ਰਸਤੇ ਸੁਰੱਖਿਅਤ ਕੱਢੇ 100 ਤੋਂ ਵੱਧ ਭਾਰਤੀ ਵਿਦਿਆਰਥੀਆਂ ਵਾਲੀ ਉਡਾਣ ਦਿੱਲੀ ਪੁੱਜੀ

Current Updates

ਕੱਫ਼ ਸਿਰਪ ਨਾਲ ਮੌਤ: ਸਰਕਾਰ ਨੇ ਖੰਘ ਦੀ ਦਵਾਈ ‘Coldrif’ ’ਤੇ ਪਾਬੰਦੀ ਲਗਾਈ

Current Updates

Realme Buds Air 5Pro ਦਾ ਟੀਜ਼ਰ ਜਾਰੀ, ਜਲਦ ਹੀ ਭਾਰਤ ‘ਚ ਹੋਣ ਜਾ ਰਹੀ ਐਂਟਰੀ

Current Updates

Leave a Comment