July 29, 2026
ਖਾਸ ਖ਼ਬਰਰਾਸ਼ਟਰੀ

ਕੀ ਪੁਰਾਣੀ ਬਿਮਾਰੀ ਵਾਲੀ ਔਰਤ ਗਰਭਪਾਤ ਕਰਵਾ ਸਕਦੀ ਹੈ: ਹਾਈ ਕੋਰਟ ਨੇ ਹਸਪਤਾਲ ਨੂੰ ਪਤਾ ਲਾਉਣ ਲਈ ਕਿਹਾ

ਕੀ ਪੁਰਾਣੀ ਬਿਮਾਰੀ ਵਾਲੀ ਔਰਤ ਗਰਭਪਾਤ ਕਰਵਾ ਸਕਦੀ ਹੈ: ਹਾਈ ਕੋਰਟ ਨੇ ਹਸਪਤਾਲ ਨੂੰ ਪਤਾ ਲਾਉਣ ਲਈ ਕਿਹਾ

ਨਵੀਂ ਦਿੱਲੀ- ਦਿੱਲੀ ਹਾਈ ਕੋਰਟ ਨੇ ਸਫ਼ਦਰਜੰਗ ਹਸਪਤਾਲ ਨੂੰ ਇਹ ਪਤਾ ਲਗਾਉਣ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਹੁਕਮ ਦਿੱਤਾ ਹੈ ਕਿ 29 ਹਫ਼ਤਿਆਂ ਦੀ ਗਰਭਵਤੀ ਔਰਤ, ਜੋ ਗੁਰਦੇ ਦੀ ਪੁਰਾਣੀ ਬਿਮਾਰੀ ਤੋਂ ਪੀੜਤ ਹੈ, ਕੀ ਗਰਭਪਾਤ ਕਰਵਾ ਸਕਦੀ ਹੈ।

ਹਾਈ ਕੋਰਟ ਦੇ ਜਸਟਿਸ ਸਚਿਨ ਦੱਤਾ ਨੇ ਕਿਹਾ ਕਿ ਜੇ ਮੈਡੀਕਲ ਬੋਰਡ ਇਹ ਰਾਇ ਦਿੰਦਾ ਹੈ ਕਿ ਗਰਭਪਾਤ ਕਰਵਾਉਣਾ ਜ਼ਰੂਰੀ ਹੈ, ਤਾਂ ਹਸਪਤਾਲ 39 ਸਾਲਾ ਔਰਤ ‘ਤੇ ਪ੍ਰਕਿਰਿਆ ਨੂੰ ਅੱਗੇ ਵਧਾਏਗਾ।ਹਾਈ ਕੋਰਟ ਨੇ ਕਿਹਾ, “ਇਹ ਨਿਰਦੇਸ਼ ਦਿੱਤਾ ਜਾਂਦਾ ਹੈ ਕਿ ਸਫ਼ਦਰਜੰਗ ਹਸਪਤਾਲ ਵਿੱਚ ਇਹ ਮੁਲਾਂਕਣ ਕਰਨ ਲਈ ਪਟੀਸ਼ਨਰ ਦੀ ਜਾਂਚ ਵਾਸਤੇ ਇੱਕ ਮੈਡੀਕਲ ਬੋਰਡ ਦਾ ਗਠਨ ਕੀਤਾ ਜਾਵੇ ਕਿ ਕੀ ਮੌਜੂਦਾ ਮਾਮਲਾ ਮੈਡੀਕਲ ਟਰਮੀਨੇਸ਼ਨ ਆਫ਼ ਪ੍ਰੈਗਨੈਂਸੀ ਐਕਟ (ਐਮਟੀਪੀ), 1971 ਦੇ ਤਹਿਤ ਗਰਭਪਾਤ ਕਰਵਾਉਣ ਦੇ ਯੋਗ ਹੈ (ਜਾਂ ਨਹੀਂ)।”

ਅਦਾਲਤ ਨੇ 29 ਮਈ ਦੇ ਆਪਣੇ ਹੁਕਮਾਂ ਵਿੱਚ ਇਸਨੂੰ ਮੈਡੀਕਲ ਐਮਰਜੈਂਸੀ ਦਾ ਮਾਮਲਾ ਕਰਾਰ ਦਿੱਤਾ ਹੈ, ਜਿਸ ਵਿੱਚ ਔਰਤ ਦੀ ਜਾਨ ਨੂੰ ਖ਼ਤਰਾ ਸੀ ਹਾਲਾਂਕਿ ਭਰੂਣ ਦੇ ਕਿਸੇ ਤਰ੍ਹਾਂ ਅਸਾਧਾਰਨ (abnormality) ਹੋਣ ਦਾ ਪਤਾ ਨਹੀਂ ਲੱਗਿਆ।

ਔਰਤ ਨੇ ਹਾਈ ਕੋਰਟ ਵਿੱਚ ਆਪਣੀ ਗਰਭ ਅਵਸਥਾ, ਜੋ ਕਿ ਉਸ ਸਮੇਂ 27 ਹਫ਼ਤਿਆਂ ਦੀ ਸੀ, ਨੂੰ ਖਤਮ ਕਰਨ ਦੀ ਇਜਾਜ਼ਤ ਮੰਗਣ ਲਈ ਅਰਜ਼ੀ ਦਿੱਤੀ, ਕਿਉਂਕਿ ਡਾਕਟਰਾਂ ਨੇ ਰਾਇ ਦਿੱਤੀ ਸੀ ਕਿ ਜੇ ਗਰਭ ਜਾਰੀ ਰਹਿੰਦਾ ਹੈ ਤਾਂ ਉਸਦੀ ਜਾਨ ਨੂੰ ਗੰਭੀਰ ਖ਼ਤਰਾ ਹੈ।

Related posts

ਖੂਨੀ ਟਕਰਾਅ ’ਚ ਬਦਲਿਆ ਸਕੂਲੀ ਵਿਦਿਆਰਥੀਆਂ ਦਾ ਝਗੜਾ; ਰਾਜੀਨਾਮਾ ਕਰਨ ਗਏ ਧਿਰਾਂ ਵਿਚਾਲੇ ਚੱਲੀਆਂ ਗੋਲੀਆਂ

Current Updates

ਪੁਲੀਸ ਸਟੇਸ਼ਨ ’ਤੇ ਹਮਲਾ ਕਰਨ ਦੇ ਦੋਸ਼ ਹੇਠ 16 ਗ੍ਰਿਫ਼ਤਾਰ, 1,000 ਖ਼ਿਲਾਫ਼ ਕੇਸ ਦਰਜ

Current Updates

ਕੈਮੀਕਲ ਫੈਕਟਰੀ ਵਿਚ ਨਾਈਟ੍ਰੋਜਨ ਲੀਕ ਹੋਣ ਕਾਰਨ ਮਾਲਕ ਸਮੇਤ ਤਿੰਨ ਦੀ ਮੌਤ

Current Updates

Leave a Comment