September 26, 2026
ਖਾਸ ਖ਼ਬਰਪੰਜਾਬਰਾਸ਼ਟਰੀ

ਕੇਂਦਰ ਦੀ ਭਾਜਪਾ ਸਰਕਾਰ ਨੂੰ RSS ਚਲਾ ਰਹੀ: ਰਾਜਾ ਵੜਿੰਗ

ਕੇਂਦਰ ਦੀ ਭਾਜਪਾ ਸਰਕਾਰ ਨੂੰ RSS ਚਲਾ ਰਹੀ: ਰਾਜਾ ਵੜਿੰਗ

ਸਨੌਰ- ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਦੋਸ਼ ਲਾਇਆ ਕਿ ਕੇਂਦਰ ਦੀ ਭਾਜਪਾ ਸਰਕਾਰ ਨੂੰ ਆਰਐਸਐਸ ਚਲਾ ਰਿਹਾ ਹੈ ਤੇ ਭਾਜਪਾ ਆਰਐਸਐਸ ਦੇ ਇਸ਼ਾਰੇ ‘ਤੇ ਪੰਜਾਬ ਵਿੱਚ ਸਰਕਾਰ ਬਣਾਉਣ ਲਈ ਹਰ ਤਰ੍ਹਾਂ ਦੇ ਹੱਥਕੰਡੇ ਵਰਤ ਰਹੀ ਹੈ। ਉਹ ਵਿਧਾਨ ਸਭਾ ਹਲਕਾ ਸਨੌਰ ਅਧੀਨ ਪੈਂਦੇ ਕਸਬਾ ਬਹਾਦਰਗੜ੍ਹ ਵਿਚ ਜਾਰੀ ਕਾਂਗਰਸ ਦੀ ‘ਸੰਵਿਧਾਨ ਬਚਾਓ ਰੈਲੀ’ ਨੂੰ ਸੰਬੋਧਨ ਕਰ ਰਹੇ ਸਨ।

ਰੈਲੀ ਦੌਰਾਨ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਖੂਬ ਸ਼ਬਦੀ ਰਗੜੇ ਲਾਏ। ਉਨ੍ਹਾਂ ਦੋਸ਼ ਲਾਇਆ, ‘‘ਕਾਂਗਰਸ ਦੇ ਸਿਰ ‘ਤੇ ਰਾਜ ਅਤੇ ਐਸ਼ ਕਰ ਕੇ ਕੈਪਟਨ ਅਮਰਿੰਦਰ ਸਿੰਘ ਨੇ ਲੋੜ ਵੇਲੇ ਕਾਂਗਰਸ ਦੇ ਪਿੱਠ ਵਿੱਚ ਛੁਰਾ ਮਾਰਿਆ ਹੈ।’’

ਖ਼ਬਰ ਲਿਖੇ ਜਾਣ ਤੱਕ ਕਸਬਾ ਬਹਾਦਰਗੜ੍ਹ ਵਿਚ ਕਾਂਗਰਸ ਦੀ ‘ਸੰਵਿਧਾਨ ਬਚਾਓ ਰੈਲੀ’ ਜਾਰੀ ਸੀ। ਰੈਲੀ ਵਿਚ ਲੋਕਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ ਕਾਂਗਰਸੀ ਵਰਕਰਾਂ ਵੱਲੋਂ ‘ਆ ਗਈ ਕਾਂਗਰਸ, ਆ ਗਈ ਕਾਂਗਰਸ’ ਦੇ ਅਕਾਸ਼ ਗੂਜਾਉ ਨਾਅਰੇ ਵੀ ਲਾਏ ਗਏ।

ਰੈਲੀ ਵਿਚ ਸੂਬਾ ਪ੍ਰਧਾਨ ਰਾਜ ਵੜਿੰਗ ਤੇ ਰੰਧਾਵਾ ਤੋਂ ਇਲਾਵਾ ਪਟਿਆਲਾ ਤੋਂ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ, ਮਦਨ ਲਾਲ ਜਲਾਲਪੁਰ, ਹਰਦਿਆਲ ਕੰਬੋਜ, ਮੋਹਿਤ ਮੋਹਿੰਦਰਾ, ਗੁਰਸ਼ਰਨ ਕੌਰ ਰੰਧਾਵਾ, ਕੁਲਜੀਤ ਨਾਗਰਾ, ਸਾਧੂ ਸਿੰਘ ਧਰਮਸੋਤ, ਗੁਰਿੰਦਰ ਸਿੰਘ ਢਿੱਲੋਂ, ਹੈਰੀ ਮਾਨ, ਹਰਵਿੰਦਰ ਖਨੌੜਾ, ਗੁਰਦੀਪ ਊਂਟਸਰ, ਗੌਰਵ ਸੰਧੂ, ਨਰੇਸ਼ ਦੁੱਗਲ, ਜਸਵਿੰਦਰ ਰੰਧਾਵਾ ਸਮੇਤ ਹੋਰ ਅਨੇਕਾਂ ਆਗੂ ਵੀ ਮੌਜੂਦ ਹਨ।

ਇਸ ਮੌਕੇ ਬੋਲਦਿਆਂ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਲੀਡਰਸ਼ਿਪ ਨੂੰ ਅਪੀਲ ਕੀਤੀ ਕਿ ਉਹ ਵਰਕਰਾਂ ਅਤੇ ਅਹੁਦੇਦਾਰਾਂ ਨੂੰ ਹੋਰ ਵਧੇਰੇ ਤਕੜਾ ਕਰੇ। ਰੈਲੀ ਨੂੰ ਹੋਰ ਵੀ ਵੱਖ-ਵੱਖ ਆਗੂਆਂ ਵੱਲੋਂ ਸੰਬੋਧਨ ਕੀਤਾ ਜਾ ਰਿਹਾ ਹੈ।

Related posts

ਪ੍ਰਤੀਕ ਬੱਬਰ ਤੇ ਪ੍ਰਿਆ ਬੈਨਰਜੀ ਵਿਆਹ ਬੰਧਨ ਵਿੱਚ ਬੱਝੇ

Current Updates

ਸ਼ੁਰੂਆਤੀ ਕਾਰੋਬਾਰ ਦੌਰਾਨ ਸੈਂਸੈਕਸ 591, ਨਿਫਟੀ 202 ਅੰਕ ਖਿਸਕਿਆ

Current Updates

ਮੋਦੀ ਤੇ ਮੁਰਮੂ ਵੱਲੋਂ ਸਵਾਮੀ ਵਿਵੇਕਾਨੰਦ ਨੂੰ ਸ਼ਰਧਾਂਜਲੀਆਂ

Current Updates

Leave a Comment