October 16, 2026
ਖਾਸ ਖ਼ਬਰਰਾਸ਼ਟਰੀ

ਮਸ਼ਹੂਰ ਗਾਇਕਾ ਆਸ਼ਾ ਭੌਂਸਲੇ ਨੂੰ ਪਿਆ ਦਿਲ ਦਾ ਦੌਰਾ ; ਹਸਪਤਾਲ ਵਿੱਚ ਦਾਖਲ

ਮਸ਼ਹੂਰ ਗਾਇਕਾ ਆਸ਼ਾ ਭੌਂਸਲੇ ਨੂੰ ਪਿਆ ਦਿਲ ਦਾ ਦੌਰਾ ; ਹਸਪਤਾਲ ਵਿੱਚ ਦਾਖਲ

ਮੁੰਬਈ-  ਮਸ਼ਹੂਰ ਪਲੇਅਬੈਕ ਗਾਇਕਾ ਆਸ਼ਾ ਭੌਂਸਲੇ ਨੂੰ ਸ਼ਨਿੱਚਰਵਾਰ ਸ਼ਾਮ ਦਿਲ ਦਾ ਦੌਰਾ ਪੈਣ ਤੋਂ ਬਾਅਦ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਸੂਤਰਾਂ ਨੇ ਦੱਸਿਆ ਕਿ 92 ਸਾਲਾ ਗਾਇਕਾ ਨੂੰ ਫੇਫੜਿਆਂ (pulmonary) ਨਾਲ ਸਬੰਧਤ ਸਮੱਸਿਆਵਾਂ ਵੀ ਹਨ। ਪਿਛਲੇ 80 ਸਾਲਾਂ ਤੋਂ ਗਾਇਕੀ ਦੇ ਖੇਤਰ ਵਿੱਚ ਮਕਬੂਲ ਆਸ਼ਾ ਭੌਂਸਲੇ ਆਪਣੀ ਹਰ ਤਰ੍ਹਾਂ ਦੇ ਗੀਤ ਗਾਉਣ ਦੀ ਕਲਾ ਲਈ ਜਾਣੀ ਜਾਂਦੀ ਹੈ। ਉਹ ਮਰਹੂਮ ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਦੀ ਛੋਟੀ ਭੈਣ ਹੈ। ਆਸ਼ਾ ਭੌਂਸਲੇ ਦੇ ਚਰਚਿਤ ਗੀਤਾਂ ਵਿੱਚ ‘ਚੁਰਾ ਲਿਆ ਹੈ ਤੁਮਨੇ ਜੋ ਦਿਲ ਕੋ’, ‘ਅਭੀ ਨਾ ਜਾਓ ਛੋੜ ਕਰ’, ‘ਇੰਤਹਾ ਹੋ ਗਈ ਇੰਤਜ਼ਾਰ ਕੀ’ ਅਤੇ ਅਜਿਹੇ ਕਈ ਹੋਰ ਮਸ਼ਹੂਰ ਗੀਤ ਸ਼ਾਮਲ ਹਨ।

Related posts

ਦਿੱਲੀ ਚੋਣਾਂ ਤੋਂ ਪਹਿਲਾਂ ਮਨੀਸ਼ ਸਿਸੋਦੀਆ ਨੂੰ ਵੱਡੀ ਰਾਹਤ, ਜ਼ਮਾਨਤ ਦੀਆਂ ਸ਼ਰਤਾਂ ‘ਚ ਮਿਲੀ ਢਿੱਲ

Current Updates

ਆਸਟਰੇਲੀਆ ਨੇ ਭਾਰਤ ਨੂੰ ਦਿੱਤਾ187 ਦੌੜਾਂ ਦਾ ਟੀਚਾ

Current Updates

2027 ਚੋਣਾਂ ਤੋਂ ਪਹਿਲਾਂ ਗਠਜੋੜ ਦੇ ਸੰਕੇਤ: ‘ਪੰਜਾਬ ਨੂੰ ਬਚਾਉਣ ਲਈ ਇਕਜੁੱਟ ਹੋਣਾ ਜ਼ਰੂਰੀ’— ਆਰ. ਪੀ. ਸਿੰਘ ਦਾ ਵੱਡਾ ਬਿਆਨ

Current Updates

Leave a Comment