April 21, 2025
ਖਾਸ ਖ਼ਬਰਰਾਸ਼ਟਰੀ

ਜੰਮੂ-ਸ੍ਰੀਨਗਰ ਕੌਮੀ ਸ਼ਾਹਰਾਹ ਬੰਦ, ਬਹਾਲੀ ਦੇ ਕੰਮ ਲਈ ਲੱਗ ਸਕਦੈ ਹਫ਼ਤਾ

ਜੰਮੂ-ਸ੍ਰੀਨਗਰ ਕੌਮੀ ਸ਼ਾਹਰਾਹ ਬੰਦ, ਬਹਾਲੀ ਦੇ ਕੰਮ ਲਈ ਲੱਗ ਸਕਦੈ ਹਫ਼ਤਾ

ਰਾਮਬਨ:  ਢਿਗਾਂ ਖਿਸਕਣ ਕਾਰਨ ਪ੍ਰਭਾਵਿਤ ਜੰਮੂ-ਸ੍ਰੀਨਗਰ ਕੌਮੀ ਸ਼ਾਹਰਾਹ ਸੋਮਵਾਰ ਨੂੰ ਦੂਜੇ ਦਿਨ ਵੀ ਬੰਦ ਰਿਹਾ। ਐੱਨਐੱਚਏਆਈ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ 20 ਥਾਵਾਂ ’ਤੇ ਚੱਲ ਰਹੇ ਸੜਕ ਸਾਫ਼ ਕਰਨ ਦੇ ਕਾਰਜ ਵਿਚ ਲਗਭਗ ਛੇ ਦਿਨ ਲੱਗਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਵਿਚ ਭਾਰੀ ਮੀਂਹ ਅਤੇ ਬੱਦਲ ਫਟਣ ਦੌਰਾਨ ਹੜ੍ਹ, ਜ਼ਮੀਨ ਖਿਸਕਣ ਅਤੇ ਚਿੱਕੜ/ਗਾਰ ਡਿੱਗਣ ਕਾਰਨ ਐਤਵਾਰ ਨੂੰ ਕਸ਼ਮੀਰ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਨ ਵਾਲੇ 250 ਕਿਲੋਮੀਟਰ ਲੰਬੇ ਰਣਨੀਤਕ ਪੱਖੋਂ ਅਹਿਮ ਹਾਈਵੇਅ (ਜੋ ਕਿ ਹਰ ਮੌਸਮ ਵਿੱਚ ਚੱਲਣ ਵਾਲੀ ਇੱਕੋ-ਇੱਕ ਸੜਕ ਹੈ) ’ਤੇ ਸੈਂਕੜੇ ਵਾਹਨ ਫਸ ਗਏ।

ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਦੇ ਪ੍ਰੋਜੈਕਟ ਡਾਇਰੈਕਟਰ ਪੁਰਸ਼ੋਤਮ ਕੁਮਾਰ ਨੇ ਦੱਸਿਆ, “ਹਾਈਵੇਅ ’ਤੇ ਇੱਕ ਦਰਜਨ ਤੋਂ ਵੱਧ ਥਾਵਾਂ ’ਤੇ ਖਾਸ ਕਰਕੇ ਸੇਰੀ ਅਤੇ ਮਾਰੂਗ ਦੇ ਵਿਚਕਾਰ ਚਾਰ ਕਿਲੋਮੀਟਰ ਦੇ ਰਸਤੇ ’ਤੇ ਮਿੱਟੀ ਜਮ੍ਹਾਂ ਹੋਣ ਕਾਰਨ ਸਾਨੂੰ ਇੱਕ ਚੁਣੌਤੀਪੂਰਨ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਥਾਵਾਂ ‘ਤੇ ਮਿੱਟੀ ਦੀ ਉਚਾਈ 20 ਫੁੱਟ ਤੋਂ ਵੱਧ ਹੈ।”

ਕੁਮਾਰ ਨੇ ਕਿਹਾ ਕਿ ਹਾਈਵੇਅ ਨੂੰ ਆਵਾਜਾਈ ਲਈ ਦੁਬਾਰਾ ਖੋਲ੍ਹਣ ਵਿੱਚ ਪੰਜ ਤੋਂ ਛੇ ਦਿਨ ਲੱਗਣ ਦੀ ਸੰਭਾਵਨਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਥਿਆਲ ਅਤੇ ਕੇਲਾ ਮੋੜ ਦੇ ਨੇੜੇ ਹਾਈਵੇਅ ਨੂੰ ਵੱਡਾ ਨੁਕਸਾਨ ਹੋਇਆ ਹੈ।

Related posts

ਜ਼ਾਕਿਰ ਹੁਸੈਨ ਦੇ ਦੇਹਾਂਤ ਤੋਂ ਦੁਖੀ ਏ ਆਰ ਰਹਿਮਾਨ, ਉਸਤਾਦ ਨਾਲ ਇਹ ਕੰਮ ਰਹਿ ਗਿਆ ਅਧੂਰਾ, ਕਿਹਾ- ‘ਮੈਨੂੰ ਅਫਸੋਸ ਹੈ’

Current Updates

ਪੰਜਾਬ: ਪਾਕਿ ਸਰਹੱਦ ’ਤੇ ਆਈਈਡੀ ਧਮਾਕੇ ਵਿਚ ਬੀਐੱਸਐੱਫ ਜਵਾਨ ਜ਼ਖਮੀ

Current Updates

Aishwarya ਨਾਲ ਲੜਾਈ ਦੀਆਂ ਅਫਵਾਹਾਂ ਵਿਚਾਲੇ ਆਰਾਧਿਆ ‘ਤੇ ਬੋਲੇ Abhishek Bachchan, ਕਿਹਾ- ਉਸ ਦੀ ਕਿਤਾਬ ਨੇ ਬਹੁਤ ਕੁਝ ਸਿਖਾਇਆ

Current Updates

Leave a Comment