October 17, 2026
ਖਾਸ ਖ਼ਬਰਪੰਜਾਬਰਾਸ਼ਟਰੀ

ਨਗਰ ਨਿਗਮ ਜਨਰਲ ਹਾਊਸ ਵੱਲੋਂ 146.49 ਕਰੋੜ ਦਾ ਬਜਟ ਪਾਸ

ਨਗਰ ਨਿਗਮ ਜਨਰਲ ਹਾਊਸ ਵੱਲੋਂ 146.49 ਕਰੋੜ ਦਾ ਬਜਟ ਪਾਸ

ਪਟਿਆਲਾ- ਮੇਅਰ ਕੁੰਦਨ ਗੋਗੀਲਾ ਦੀ ਅਗਵਾਈ ਹੇਠਾਂ ਹੋਈ ਨਗਰ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ਵਿੱਚ ਹੋਏ ਭਾਰੀ ਹੰਗਾਮੇ ਦੌਰਾਨ 14649.20 ਕਰੋੜ ਰੁਪਏ ਦਾ ਸਲਾਨਾ ਬਜਟ ਪਾਸ ਕੀਤਾ ਗਿਆ। ਇਸ ਦੌਰਾਨ ਵਿਕਾਸ ਕਾਰਜਾਂ ਲਈ 22 ਫੀਸਦੀ ਫੰਡ ਰੱਖੇ ਗਏ ਹਨ ਪਰ ਇਸ ਦੌਰਾਨ ਵਿਕਾਸ ਕਾਰਜਾਂ ਤੇ ਨਾਜਾਇਜ਼ ਉਸਾਰੀਆਂ ਸਮੇਤ ਸਾਫ਼-ਸਫਾਈ ਤੇ ਸੀਵਰੇਜ ਵਰਗੇ ਮੁੱਦੇ ਵੀ ਭਖ਼ੇ। ਕੁਝ ਮੁੱਦੇ ਤਾਂ ਸੱਤਾਧਾਰੀ ਧਿਰ ਦੇ ਕੌਂਸਲਰਾਂ ਨੇ ਹੀ ਉਭਾਰੇ।

ਇਥੋਂ ਤੱਕ ਕਿ ਸੱਤਾਧਾਰੀ ਧਿਰ ‘ਆਪ’ ਦੇ ਕੌਂਸਲਰ ਗੁਰਜੀਤ ਸਿੰਘ ਸਾਹਨੀ ਵੱਲੋਂ ਵੀ ਲੋਕ ਹਿੱਤ ’ਚ ਸਵਾਲ ਉਠਾਏ ਗਏ। ਉਨ੍ਹਾਂ ਕਿਹਾ ਕਿ ਸਾਫ਼ ਸਫ਼ਾਈ ਵਾਲੀ ਕੰਪਨੀ ਦਾ ਠੇਕਾ ਪਿਛਲੇ ਸਾਲ ਹੀ ਖਤਮ ਹੋ ਗਿਆ ਸੀ ਤੇ ਨਵੇਂ ਠੇਕੇਦਾਰ ਨੇ ਅਜੇ ਤੱਕ ਕੰਮ ਨਹੀਂ ਸ਼ੁਰੂ ਕੀਤਾ। ਸਾਹਨੀ ਨੇ ਕਿਹਾ ਕਿ ਕੁਝ ਸਫਾਈ ਸੇਵਕ ਅਫਸਰਾਂ ਤੇ ਹੋਰਾਂ ਦੇ ਘਰੀਂ ਕੰਮ ਕਰ ਰਹੇ ਹਨ।

ਕਾਂਗਰਸ ਦੇ ਨਰੇਸ਼ ਦੁੱਗਲ ਨੇ ਗੈਰ-ਕਾਨੂੰਨੀ ਇਮਾਰਤਾਂ ਦਾ ਮੁੱਦਾ ਉਠਾਇਆ। ਮੇਅਰ ਕੁੰਦਨ ਗੋਗੀਆ ਨੇ ਕਾਰਵਾਈ ਦਾ ਭਰੋਸਾ ਦਿੱਤਾ। ਕੁਝ ਕੌਂਸਲਰਾਂ ਨੇ ਸ਼ਹਿਰ ’ਚ ਸਾਫ਼-ਸਫਾਈ ਦੇ ਮੰਦੜੇ ਹਾਲ ਹੋਣ ਦੀ ਗੱਲ ਵੀ ਕੀਤੀ ਗਈ। ਭਾਜਪਾ ਕੌਂਸਲਰ ਅਨੁਜ ਖੋਸਲਾ ਵੱਲੋਂ ਨਗਰ ਨਿਗਮ ਨੂੰ ਹੁੰਦੀ ਆਮਦਨੀ ਦੀ ਜਾਂਚ ਦੀ ਮੰਗ ਕੀਤੀ ਅਤੇ ਇੱਕ ਜੇਈ ’ਤੇ ਮਨਮਰਜ਼ੀ ਕਰਨ ਦੇ ਇਲਜ਼ਾਮ ਵੀ ਲਾਏ।

ਇਸੇ ਦੌਰਾਨ ਨਿਗਮ ਚੋਣ ਦੌਰਾਨ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤੇ ਗਏ ‘ਆਪ’ ਦੇ ਸੱਤ ਉਮੀਦਵਾਰਾਂ ਦੇ ਹੱਕ ਵਿੱਚ ਆਏ ਹਾਈਕੋਰਟ ਦੇ ਫੈਸਲੇ ਮਗਰੋਂ ਭਾਵੇਂ ਉਨ੍ਹਾਂ ਨੂੰ ਸਹੁੰ ਵੀ ਚੁਕਵਾ ਦਿੱਤੀ ਗਈ ਸੀ ਪਰ ਹੁਣ ਇਹ ਮਾਮਲਾ ਸੁਪਰੀਮ ਕੋਰਟ ’ਚ ਪੁੱਜ ਜਾਣ ’ਤੇ ਇੱਕ ਵਾਰ ਤਾਂ ਇਨ੍ਹਾਂ ਸੱਤਾਂ ਨੂੰ ਜਨਰਲ ਹਾਊਸ ਦੀ ਇਸ ਸਮੀਟਿੰਗ ’ਚ ਨਾ ਸ਼ਾਮਲ ਕਰਨ ਦਾ ਫੈਸਲਾ ਲਿਆ ਗਿਆ ਪਰ ਬਾਅਦ ’ਚ ਉਨ੍ਹਾਂ ਨੂੰ ਪ੍ਰਵਾਨਗੀ ਦੇ ਦਿੱਤੀ ਗਈ।

Related posts

Cockroach Janta Party ਦੇ ਆਗੂ ਅਭਿਜੀਤ ਦੀਪਕੇ ਦੀ ਕੁੱਟਮਾਰ; ਜੈਪੁਰ ਪੁਲਿਸ ਨੇ 2 ਨੌਜਵਾਨ ਕੀਤੇ ਗ੍ਰਿਫ਼ਤਾਰ

Current Updates

ਪੁਤਿਨ ਨੇ ਪੱਛਮੀ ਏਸ਼ੀਆ ਦੀ ਸਥਿਤੀ ‘ਤੇ ਸਾਊਦੀ ਕ੍ਰਾਊਨ ਪ੍ਰਿੰਸ ਨਾਲ ਗੱਲਬਾਤ ਕੀਤੀ

Current Updates

ਬੈਂਕ ਆਫ ਬੜੌਦਾ ਨੇ ਗ੍ਰੀਨ ਇਨਫਰਾਸਟ੍ਰਕਚਰ ਬਾਂਡਾਂ ਰਾਹੀਂ 10,000 ਕਰੋੜ ਰੁਪਏ ਇਕੱਠੇ ਕੀਤੇ

Current Updates

Leave a Comment