December 1, 2025
ਖਾਸ ਖ਼ਬਰਪੰਜਾਬਰਾਸ਼ਟਰੀ

ਯੁੱਧ ਨਸ਼ਿਆਂ ਵਿਰੁੱਧ: ਐੱਸਐੱਸਪੀ ਨੇ ਮੁਹਿੰਮ ਦੀ ਕਮਾਨ ਸੰਭਾਲੀ

ਯੁੱਧ ਨਸ਼ਿਆਂ ਵਿਰੁੱਧ: ਐੱਸਐੱਸਪੀ ਨੇ ਮੁਹਿੰਮ ਦੀ ਕਮਾਨ ਸੰਭਾਲੀ

ਪਟਿਆਲਾ- ਪਟਿਆਲਾ ਪੁਲੀਸ ਵੱਲੋਂ ਅੱਜ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਐੱਸਐੱਸਪੀ ਡਾ. ਨਾਨਕ ਸਿੰਘ ਦੀ ਅਗਵਾਈ ਹੇਠ ਜ਼ਿਲ੍ਹੇ ਭਰ ’ਚ 23 ਥਾਵਾਂ ’ਤੇ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ 1269 ਨਸ਼ੀਲੀਆਂ ਗੋਲੀਆਂ, 10 ਗ੍ਰਾਮ ਪਾਊਡਰ, 20 ਲਿਟਰ ਲਾਹਣ ਸਮੇਤ ਦੇਸੀ ਸ਼ਰਾਬ ਵੀ ਫੜੀ ਗਈ ਹੈ। ਇਸ ਸਬੰਧੀ ਸੱਤ ਕੇਸ ਦਰਜ ਹੋਏ ਤੇ 8 ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ। ਇਸ ਤੋਂ ਇਲਾਵਾ 28 ਹੋਰ ਸ਼ੱਕੀਆਂ ਨੂੰ ਹਿਰਾਸਤ ’ਚ ਵੀ ਲਿਆ ਗਿਆ ਹੈ। ਇਸ ਦੌਰਾਨ ਐਸੱਪੀ ਵੈਭਵ ਚੌਧਰੀ ਤੇ ਯੋਗੇਸ਼ ਸ਼ਰਮਾ, ਡੀਐੱਸਪੀ ਮਨੋਜ ਗੋਰਸੀ ਤੇ ਸਤਨਾਮ ਸਿੰਘ ਸੰਧੂ, ਇੰਸਪੈਕਟਰ ਜਸਪ੍ਰੀਤ ਕਾਹਲੋਂ ਤੇ ਸੁਖਵਿੰਦਰ ਗਿੱਲ ਸਣੇ ਪੁਲੀਸ ਅਧਿਕਾਰੀ ਵੀ ਮੌਜੂਦ ਰਹੇ।

ਐੱਸਐੱਸਪੀ ਗਗਨ ਅਜੀਤ ਸਿੰਘ ਨੇ ਦੱਸਿਆ ਮੁਹੱਲਾ ਭੂਮਸੀ ਵਿੱਚ ਆਮ ਲੋਕਾਂ ਦੀ ਮਦਦ ਨਾਲ ਵਿੱਢੀ ਤਲਾਸ਼ੀ ਮੁਹਿੰਮ ਨੂੰ ਇਲਾਕੇ ਦੇ ਲੋਕਾਂ ਵੱਲੋਂ ਭਰਵਾਂ ਸਾਥ ਦਿੱਤਾ ਗਿਆ। ਇਸ ਦੌਰਾਨ ਪੁਲੀਸ ਵੱਲੋਂ ਕਈ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਕੇ ਡੂੰਘਾਈ ਨਾਲ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਐੱਸਐੱਸਪੀ ਨੇ ਕਿਹਾ ਕਿ ਕਿਸੇ ਵੀ ਹਾਲਤ ਵਿਚ ਨਸ਼ਾ ਵੇਚਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਨਸ਼ਾ ਤਸ਼ਕਰਾਂ ਖ਼ਿਲਾਫ਼ ਤਲਾਸ਼ੀ ਮੁਹਿੰਮ ਜਾਰੀ ਰੱਖਣ ਦਾ ਐਲਾਨ ਕਰਦਿਆਂ ਜ਼ਿਲ੍ਹਾ ਪੁਲੀਸ ਮੁਖੀ ਨੇ ਕਿਹਾ ਕਿ ਜਿਹੜੇ ਇਲਾਕਿਆਂ ਅੰਦਰ ਨਸ਼ਾ ਵਿਕਣ ਦਾ ਪਤਾ ਲੱਗੇਗਾ ਉਨ੍ਹਾਂ ਅੰਦਰ ਤਲਾਸ਼ੀ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਨਸ਼ੇ ਦੇ ਧੰਦੇ ਵਿਚ ਲੱਗੇ ਲੋਕਾਂ ਨੂੰ ਚਿਤਾਵਨੀ ਦਿਤੀ ਕਿ ਉਹ ਸਮਾਜ ਨੂੰ ਬਰਬਾਦ ਕਰਨ ਵਾਲੇ ਇਸ ਕਾਲੇ ਧੰਦੇ ਨੂੰ ਤੁਰੰਤ ਬੰਦ ਕਰਨ, ਨਹੀਂ ਤਾਂ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ।

Related posts

ਧੂਮਧਾਮ ਨਾਲ ਮਨਾਇਆ ਮਹਾਂਸ਼ਿਵਰਾਤਰੀ ਦਾ ਤਿਉਹਾਰ

Current Updates

ਨੇਪਾਲ ‘ਚ ਭਾਰਤੀ ਸਰਹੱਦ ਨੇੜੇ ਭਿਆਨਕ ਹਾਦਸਾ, ਜੀਪ ਹਾਦਸਾਗ੍ਰਸਤ, ਦੋ ਭਾਰਤੀਆਂ ਸਮੇਤ ਅੱਠ ਦੀ ਮੌਤ

Current Updates

‘ਇਹ ਸੀਜ਼ਨ ਸ਼ਾਨਦਾਰ ਰਿਹਾ… ਪਰ ਕੰਮ ਹਾਲੇ ਅਧੂਰਾ, ਅਗਲੇ ਸਾਲ ਕਰਾਂਗੇ ਪੂਰਾ’: ਪ੍ਰੀਤੀ ਜ਼ਿੰਟਾ

Current Updates

Leave a Comment