December 28, 2025
ਖਾਸ ਖ਼ਬਰਰਾਸ਼ਟਰੀ

‘ਗ਼ੱਦਾਰ’ ਦੇ ਅਪਮਾਨ ’ਤੇ ਸਰਕਾਰ ਵੱਲੋਂ ਕਾਮਰਾ ਤਲਬ, ਪਰ ਸ਼ਿਵਾਜੀ ਦੇ ਅਪਮਾਨ ’ਤੇ ਖ਼ਾਮੋਸ਼ੀ: ਊਧਵ

‘ਗ਼ੱਦਾਰ’ ਦੇ ਅਪਮਾਨ ’ਤੇ ਸਰਕਾਰ ਵੱਲੋਂ ਕਾਮਰਾ ਤਲਬ, ਪਰ ਸ਼ਿਵਾਜੀ ਦੇ ਅਪਮਾਨ ’ਤੇ ਖ਼ਾਮੋਸ਼ੀ: ਊਧਵ

ਮੁੰਬਈ: ਸ਼ਿਵ ਸੈਨਾ (ਯੂਬੀਟੀ) ਮੁਖੀ ਊਧਵ ਠਾਕਰੇ (Shiv Sena (UBT) chief Uddhav Thackeray) ਨੇ ਵੀਰਵਾਰ ਨੂੰ ਕਿਹਾ ਕਿ ਮਹਾਰਾਸ਼ਟਰ ਸਰਕਾਰ ਨੇ ਕਾਮੇਡੀਅਨ ਕੁਨਾਲ ਕਾਮਰਾ ਨੂੰ ਤਾਂ ‘ਗ਼ੱਦਾਰ’ ਦਾ ਅਪਮਾਨ ਕਰਨ ਲਈ ਤਲਬ ਕੀਤਾ, ਪਰ ਅਭਿਨੇਤਾ ਰਾਹੁਲ ਸੋਲਾਪੁਰਕਰ ਵੱਲੋਂ ਛਤਰਪਤੀ ਸ਼ਿਵਾ ਜੀ ਮਹਾਰਾਜ ਦਾ ‘ਅਪਮਾਨ’ ਕੀਤੇ ਜਾਣ ‘ਤੇ ਕੋਈ ਕਾਰਵਾਈ ਨਹੀਂ ਕੀਤੀ।

ਸੂਬਾਈ ਵਿਧਾਨ ਸਭਾ ਦੇ ਬਜਟ ਸੈਸ਼ਨ ਦੀ ਸਮਾਪਤੀ ਤੋਂ ਇੱਕ ਦਿਨ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਮੁਸਲਿਮ ਪਰਿਵਾਰਾਂ ਲਈ ‘ਸੌਗਤ-ਏ-ਮੋਦੀ’ ਪ੍ਰੋਗਰਾਮ ਲਈ ਵੀ ਭਾਜਪਾ ਦੀ ਆਲੋਚਨਾ ਕੀਤੀ। ਠਾਕਰੇ ਨੇ ਕਿਹਾ, “ਤੁਸੀਂ ਕੁਨਾਲ ਕਾਮਰਾ ਨੂੰ ਇੱਕ ਗ਼ੱਦਾਰ ਦਾ ਅਪਮਾਨ ਕਰਨ ਲਈ ਦੋ ਵਾਰ ਸੰਮਨ ਕਰਦੇ ਹੋ, ਪਰ ਰਾਹੁਲ ਸੋਲਾਪੁਰਕਰ ਨੂੰ ਇੱਕ ਵਾਰ ਵੀ ਨਹੀਂ ਬੁਲਾਉਂਦੇ।”

ਸੋਲਾਪੁਰਕਰ ਹਾਲ ਹੀ ਵਿੱਚ ਇੱਕ ਪੋਡਕਾਸਟ ਵਿੱਚ ਇਹ ਕਹਿਣ ਤੋਂ ਬਾਅਦ ਨਿਸ਼ਾਨੇ ਉਤੇ ਆਇਆ ਸੀ ਕਿ 17ਵੀਂ ਸਦੀ ਦੇ ਮਰਾਠਾ ਯੋਧਾ ਰਾਜਾ ਸ਼ਿਵਾਜੀ ਮਹਾਰਾਜ, ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਅਧਿਕਾਰੀਆਂ ਨੂੰ ਰਿਸ਼ਵਤ ਦੇ ਕੇ ਆਗਰਾ ਦੇ ਕਿਲ੍ਹੇ ਤੋਂ ਭੱਜ ਗਏ ਸਨ, ਨਾ ਕਿ ਆਮ ਪ੍ਰਚਲਿਤ ਦਾਅਵਿਆਂ ਮੁਤਾਬਕ ਆਪਣੇ ਆਪ ਨੂੰ ਮਠਿਆਈਆਂ ਦੀ ਟੋਕਰੀ ਵਿੱਚ ਛੁਪਾ ਕੇ ਜੇਲ੍ਹ ਤੋਂ ਬਚ ਨਿਕਲੇ ਸਨ। ਕੁਝ ਸੱਜੇ-ਪੱਖੀ ਸੰਗਠਨਾਂ ਨੇ ‘ਰਿਸ਼ਵਤ’ ਸ਼ਬਦ ਦੀ ਵਰਤੋਂ ਉਤੇ ਇਤਰਾਜ਼ ਉਠਾਇਆ ਹੈ।

‘ਸੌਗਾਤ-ਏ-ਮੋਦੀ’ ਦੀ ਪਹਿਲਕਦਮੀ ਬਾਰੇ ਗੱਲ ਕਰਦਿਆਂ ਠਾਕਰੇ ਨੇ ਕਿਹਾ, “ਜਦੋਂ ਸ਼ਿਵ ਸੈਨਾ ਨੂੰ ਮੁਸਲਿਮ ਵੋਟਰਾਂ ਦਾ ਭਾਰੀ ਸਮਰਥਨ ਮਿਲਿਆ ਤਾਂ ਇਹ ਕਹਿ ਕੇ ਰੌਲਾ ਪਾਇਆ ਗਿਆ ਕਿ ਮੈਂ ਹਿੰਦੂਤਵ ਛੱਡ ਦਿੱਤਾ ਹੈ। ਉਨ੍ਹਾਂ ਨੇ ‘ਸੱਤਾ-ਜਿਹਾਦ’ ਵਰਗੇ ਸ਼ਬਦ ਵੀ ਘੜੇ ਸਨ। ਪਰ ਹੁਣ ਉਨ੍ਹਾਂ ਲੋਕਾਂ ਨੇ ਆਪਣਾ ਰੁਖ਼ ਬਦਲ ਲਿਆ ਹੈ।”

Related posts

ਪਠਾਨਕੋਟ ’ਚ ਭਾਰੀ ਮੀਂਹ ਮਗਰੋਂ ਸਿੱਖਿਆ ਸੰਸਥਾਵਾਂ ’ਚ ਛੁੱਟੀ ਦਾ ਐਲਾਨ

Current Updates

ਈਈਆਈ ਨੀਲੋਖੇੜੀ ‘ਚ ਹੋਈ ਪੰਜ ਰੋਜ਼ਾ ਵਰਕਸ਼ਾਪ

Current Updates

ਐਮਰਜੈਂਸੀ: ਇੰਦਰਾ ਗਾਂਧੀ ਨੂੰ ਅਯੋਗ ਠਹਿਰਾਉਣ ਦੇ ਫੈਸਲੇ ’ਤੇ ਜਸਟਿਸ ਸਿਨਹਾ ਨੂੰ ਕਦੇ ਪਛਤਾਵਾ ਨਹੀਂ ਹੋਇਆ: ਵਿਪਿਨ ਸਿਨਹਾ

Current Updates

Leave a Comment