April 9, 2025
ਖਾਸ ਖ਼ਬਰਚੰਡੀਗੜ੍ਹਰਾਸ਼ਟਰੀ

ਚੰਡੀਗੜ੍ਹ ’ਚ ਸ਼ਰਾਬ ਦੇ 97 ਵਿੱਚੋਂ 96 ਠੇਕੇ ਨਿਲਾਮ

ਚੰਡੀਗੜ੍ਹ ’ਚ ਸ਼ਰਾਬ ਦੇ 97 ਵਿੱਚੋਂ 96 ਠੇਕੇ ਨਿਲਾਮ

ਚੰਡੀਗੜ੍ਹ- ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਪਿਛਲੇ ਦੋ ਸਾਲਾਂ ਤੋਂ ਲਗਾਤਾਰ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਨੂੰ ਮੱਠਾ ਹੁੰਗਾਰਾ ਮਿਲ ਰਿਹਾ ਹੈ। ਪਰ ਦੋ ਸਾਲ ਬਾਅਦ ਯੂਟੀ ਪ੍ਰਸ਼ਾਸਨ ਦਾ ਕਰ ਤੇ ਆਬਕਾਰੀ ਵਿਭਾਗ ਪਹਿਲੇ ਹੀ ਝਟਕੇ ਆਪਣੇ ਲਗਭਗ ਸਾਰੇ ਠੇਕੇ ਨਿਲਾਮ ਕਰਨ ਵਿੱਚ ਕਾਮਯਾਬ ਹੋ ਪਾਇਆ ਹੈ। ਅੱਜ ਯੂਟੀ ਪ੍ਰਸ਼ਾਸਨ ਨੇ ਸ਼ਹਿਰ ਵਿਚਲੇ 97 ਵਿੱਚੋਂ 96 ਸ਼ਰਾਬ ਦੇ ਠੇਕੇ ਨਿਲਾਮ ਹੋ ਗਏ ਹਨ। ਇਸ ਵਿੱਚ ਚੰਡੀਗੜ੍ਹ ਤੇ ਮੁਹਾਲੀ ਦੀ ਹੱਦ ’ਤੇ ਸਥਿਤ ਪਿੰਡ ਪਲਸੌਰਾ ਵਾਲਾ ਠੇਕਾ ਸਭ ਤੋਂ ਮਹਿੰਗਾ 14 ਕਰੋੜ ਰੁਪਏ ਵਿੱਚ ਨਿਲਾਮ ਹੋਇਆ ਹੈ। ਕਰ ਤੇ ਆਬਕਾਰੀ ਵਿਭਾਗ ਵੱਲੋਂ ਪਿੰਡ ਪਲਸੌਰਾ ਦੇ ਠੇਕੇ ਦੀ ਰਾਖਵੀਂ ਕੀਮਤ 10.22 ਕਰੋੜ ਰੁਪਏ ਤੈਅ ਕੀਤੀ ਗਈ ਸੀ, ਜਦੋਂ ਕਿ ਇਹ ਠੇਕਾ 14 ਕਰੋੜ ਵਿੱਚ ਨਿਲਾਮ ਹੋਇਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਯੂਟੀ ਪ੍ਰਸ਼ਾਸਨ ਵੱਲੋਂ ਵਿੱਤ ਵਰ੍ਹੇ 2025-26 ਲਈ ਜਾਰੀ ਕੀਤੀ ਨਵੀਂ ਆਬਕਾਰੀ ਨੀਤੀ ਤਹਿਤ ਸ਼ਹਿਰ ਵਿੱਚ ਕੁੱਲ 97 ਸ਼ਰਾਬ ਦੇ ਠੇਕੇ ਨਿਲਾਮੀ ਰੱਖੀ ਗਈ। ਇਸ ਨਿਲਾਮੀ ਦੌਰਾਨ ਕੁੱਲ 97 ਵਿੱਚੋਂ 96 ਸ਼ਰਾਬ ਦੇ ਠੇਕਿਆਂ ਲਈ ਕੁੱਲ 228 ਜਣੇ ਸਾਹਮਣੇ ਆਏ। ਜਿਨ੍ਹਾਂ ਨੇ ਈ-ਟੈਂਡਰ ਰਾਹੀਂ ਬੋਲੀ ਦਿੱਤੀ ਗਈ। ਇਸ ਨਿਲਾਮੀ ਦੌਰਾਨ ਯੂਟੀ ਪ੍ਰਸ਼ਾਸਨ ਨੇ 96 ਸ਼ਰਾਬ ਦੇ ਠੇਕਿਆਂ ਦੀ ਰਾਖਵੀਂ ਕੀਮਤ 439.29 ਕਰੋੜ ਰੁਪਏ ਰੱਖੀ ਗਈ ਸੀ, ਜਦੋਂ ਕਿ ਯੂਟੀ ਪ੍ਰਸ਼ਾਸਨ ਨੇ ਇਨ੍ਹਾਂ ਠੇਕਿਆਂ ਦੀ ਨਿਲਾਮੀ ਤੋਂ 606.43 ਕਰੋੜ ਰੁਪਏ ਦੀ ਕਮਾਈ ਕੀਤੀ ਹੈ, ਜੋ ਕਿ ਰਾਖਵੀਂ ਕੀਮਤ ਨਾਲੋਂ 36 ਫ਼ੀਸਦ ਵੱਧ ਹੈ। ਯੂਟੀ ਪ੍ਰਸ਼ਾਸਨ ਨੇ ਵਿੱਤ ਵਰ੍ਹੇ 2025-26 ’ਚ ਆਬਕਾਰੀ ਤੋਂ 800 ਕਰੋੜ ਰੁਪਏ ਕਮਾਉਣ ਦਾ ਟੀਚਾ ਮਿੱਥਿਆ ਹੈ। ਇਹ ਟੀਚਾ ਪਿਛਲੇ ਸਾਲ ਨਾਲੋਂ 200 ਕਰੋੜ ਰੁਪਏ ਘੱਟ ਹੈ। ਯੂਟੀ ਪ੍ਰਸ਼ਾਸਨ ਨੇ ਪਿਛਲੇ ਸਾਲ ਆਬਕਾਰੀ ਤੋਂ ਇਕ ਹਜ਼ਾਰ ਕਰੋੜ ਰੁਪਏ ਕਮਾਉਣ ਦਾ ਟੀਚਾ ਮਿੱਥਿਆ ਸੀ।

ਦੱਸਣਯੋਗ ਹੈ ਕਿ ਯੂਟੀ ਪ੍ਰਸ਼ਾਸਨ ਨੇ ਪਿਛਲੇ ਸਾਲ ਠੇਕਿਆਂ ਦੀ ਨਿਲਾਮੀ ’ਚ ਪਹਿਲੇ ਗੇੜ ’ਚ ਸਿਰਫ਼ 50 ਠੇਕੇ ਨਿਲਾਮ ਕੀਤੇ ਸਨ। ਜਦੋਂ ਕਿ ਯੂਟੀ ਪ੍ਰਸ਼ਾਸਨ ਪਿਛਲੀ ਵਾਰ 97 ਵਿੱਚੋਂ 85 ਠੇਕੇ ਨਿਲਾਮ ਕਰ ਸਕਿਆ ਸੀ, ਜਿਸ ਕਰਕੇ ਪੂਰਾ ਸਾਲ 12 ਠੇਕੇ ਨਿਲਾਮ ਨਹੀਂ ਹੋ ਸਕੇ ਹਨ।

Related posts

ਐੱਸਵਾਈਐੱਲ ਨਹਿਰ ’ਚ ਡਿੱਗੀ ਸਕੂਲ ਦੀ ਬੱਸ

Current Updates

ਆਸ਼ੀਰਵਾਦ ਸਕੀਮ ਪੋਰਟਲ ਨਾਲ ਸਿਸਟਮ ਵਿੱਚ ਆਵੇਗੀ ਪਾਰਦਰਸ਼ਤਾ: ਡਾ. ਬਲਜੀਤ ਕੌਰ

Current Updates

ਕਾਂਸਟੇਬਲ ਨੇ ਖ਼ੁਦ ਨੂੰ ਗੋਲੀ ਮਾਰ ਕੀਤੀ ਖ਼ੁਦਕੁਸ਼ੀ

Current Updates

Leave a Comment