October 29, 2026
ਖਾਸ ਖ਼ਬਰਰਾਸ਼ਟਰੀ

ਪੁਲੀਸ ਵੱਲੋਂ ਨਸ਼ਾ ਤਸਕਰ ਕਾਬੂ, ਇਕ ਕਿਲੋ ਹੈਰੋਇਨ ਬਰਾਮਦ

ਪੁਲੀਸ ਵੱਲੋਂ ਨਸ਼ਾ ਤਸਕਰ ਕਾਬੂ, ਇਕ ਕਿਲੋ ਹੈਰੋਇਨ ਬਰਾਮਦ

ਅੰਬਾਲਾ- ਅੰਬਾਲਾ ਪੁਲੀਸ ਨੇ ਸ਼ੁੱਕਰਵਾਰ ਨੂੰ ਗੁਪਤ ਸੂਚਨਾ ਦੇ ਅਧਾਰ ’ਤੇ ਇੱਕ ਵੱਡੇ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਇੱਕ ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਉਸ ਕੋਲੋਂ ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਮਾਰਕੀਟ ਵਿੱਚ ਕੀਮਤ 7 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਮੁਲਜ਼ਮ ਦੀ ਪਛਾਣ ਹੀਰਾ ਚਾਵਲਾ, ਵਾਸੀ ਜੱਗੀ ਗਾਰਡਨ, ਅੰਬਾਲਾ ਸ਼ਹਿਰ ਵਜੋਂ ਹੋਈ ਹੈ। ਇਹ ਜਾਣਕਾਰੀ ਐਸਪੀ ਅੰਬਾਲਾ ਸੁਰਿੰਦਰ ਸਿੰਘ ਭੌਰੀਆ ਨੇ ਇੱਕ ਪ੍ਰੈਸ ਕਾਨਫਰੰਸ ਰਾਹੀਂ ਦਿੱਤੀ ਹੈ।

ਐਸਪੀ ਭੌਰੀਆ ਨੇ ਦੱਸਿਆ ਕਿ ਥਾਣਾ ਪੜਾਉ ਖੇਤਰ ਵਿੱਚ ਕਾਲੀ ਪਲਟਨ ਪੁਲ, ਅੰਬਾਲਾ ਛਾਉਣੀ ਨੇੜੇ ਸੀਆਈਏ-1 ਅੰਬਾਲਾ ਦੇ ਸਬ ਇੰਸਪੈਕਟਰ ਆਸ਼ੀਸ਼ ਕੁਮਾਰ ਅਤੇ ਪੁਲੀਸ ਟੀਮ ਨੇ ਇੰਸਪੈਕਟਰ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਗੁਪਤ ਸੂਚਨਾ ਦੇ ਆਧਾਰ ’ਤੇ ਤੁਰੰਤ ਕਾਰਵਾਈ ਕਰਦਿਆਂ ਹੀਰਾ ਚਾਵਲਾ ਨੂੰ 1 ਕਿਲੋ ਹੈਰੋਇਨ ਅਤੇ ਕਾਰ ਸਮੇਤ ਕਾਬੂ ਕਰ ਕੀਤਾ ਹੈ।

ਥਾਣਾ ਪੜਾਉ ਵਿੱਚ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਕੇ ਮੁਲਜ਼ਮ ਦਾ 3 ਰੋਜ਼ਾ ਪੁਲੀਸ ਰਿਮਾਂਡ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਹ ਕਿਸੇ ਹੋਰ ਲਈ ਨਸ਼ਾ ਸਪਲਾਈ ਕਰਦਾ ਹੈ ਅਤੇ ਬਦਲੇ ਵਿੱਚ ਵੱਡੀ ਰਕਮ ਲੈਂਦਾ ਹੈ। ਉਹ ਇਹ ਹੈਰੋਇਨ ਦਿੱਲੀ ਤੋਂ ਲਿਆਇਆ ਸੀ, ਜਿਸ ਨੂੰ ਕਿਸੇ ਹੋਰ ਨੂੰ ਸਪਲਾਈ ਕੀਤਾ ਜਾਣਾ ਸੀ।

ਮੁਲਜ਼ਮ ਦੀ ਗ੍ਰਿਫਤਾਰੀ ਤੋਂ ਬਾਅਦ ਪੁਲੀਸ ਨੂੰ ਮੁੱਖ ਨਸ਼ਾ ਸਪਲਾਇਰ ਦੇ ਘਰ ਰੇਡ ਦੌਰਾਨ 5.79 ਲੱਖ ਰੁਪਏ ਡਰੱਗ ਮਨੀ ਵੀ ਮਿਲੀ। ਮੁੱਖ ਨਸ਼ਾ ਸਪਲਾਇਰ ਦੀ ਗ੍ਰਿਫਤਾਰੀ ਹੋਣੀ ਅਜੇ ਬਾਕੀ ਹੈ। ਪੁਲੀਸ ਰਿਮਾਂਡ ਦੌਰਾਨ ਹੋਰ ਗੰਭੀਰ ਪੁੱਛਗਿੱਛ ਕੀਤੀ ਜਾਵੇਗੀ।

Related posts

ਏਸ਼ੀਆ ਕੱਪ ਹਾਕੀ: ਭਾਰਤ ਤੇ ਕੋਰੀਆ ਵਿਚਾਲੇ ਮੈਚ 2-2 ਨਾਲ ਡਰਾਅ

Current Updates

ਜਾਤੀ ਜਨਗਣਨਾ ਨਾ ਕਰਵਾ ਸਕਣਾ ਮੇਰੀ ਗਲਤੀ, ਜਿਸ ਨੁੂੰ ਦਰੁਸਤ ਕਰ ਰਹੇ ਹਾਂ; ਰਾਹੁਲ ਗਾਂਧੀ

Current Updates

ਗੁਰਬਾਣੀ ਪ੍ਰਸਾਰਣ ਮਾਮਲਾ: GTC ਦੇ MD ਨੇ ਹਾਈ ਕੋਰਟ ‘ਚ 2008 ਦੇ ਹਲਫ਼ਨਾਮੇ ਦਾ ਦਿੱਤਾ ਹਵਾਲਾ

Current Updates

Leave a Comment