ਨਵੀਂ ਦਿੱਲੀ- ਭਾਰਤੀ ਰਿਜ਼ਰਵ ਬੈਂਕ ਨੇ ਦੇਸ਼ ਦੀ ਸਭ ਤੋਂ ਵੱਡੀ ਕਰੰਸੀ 2 ਹਜ਼ਾਰ ਰੁਪਏ ਦੇ ਨੋਟ ‘ਤੇ ਵੱਡਾ ਫੈਸਲਾ ਲਿਆ ਹੈ। ਰਿਜ਼ਰਵ ਬੈਂਕ ਮੁਤਾਬਕ, 2 ਹਜ਼ਾਰ ਰੁਪਏ ਦਾ ਨੋਟ ਲੀਗਲ ਟੈਂਡਰ ਤਾਂ ਰਹੇਗਾ ਪਰ ਇਸਨੂੰ ਸਰਕੁਲੇਸ਼ਨ ਤੋਂ ਬਾਹਰ ਕਰ ਦਿੱਤਾ ਜਾਵੇਗਾ। ਭਾਰਤੀ ਰਿਜ਼ਰਵ ਬੈਂਕ ਨੇ ਦੇਸ਼ ਦੇ ਬੈਂਕਾਂ ਨੂੰ ਸਲਾਹ ਦਿੱਤੀ ਹੈ ਕਿ 2 ਹਜ਼ਾਰ ਰੁਪਏ ਦੇ ਨੋਟ ਨੂੰ ਤੁਰੰਤ ਪ੍ਰਭਾਵ ਨਾਲ ਜਾਰੀ ਕਰਨਾ ਬੰਦ ਕਰ ਦਿੱਤਾ ਜਾਵੇ। ‘ਕਲੀਨ ਨੋਟ ਪਾਲਿਸੀ’ ਤਹਿਤ ਰਿਜ਼ਰਵ ਬੈਂਕ ਨੇ ਇਹ ਫੈਸਲਾ ਲਿਆ ਹੈ। ਸਾਲ 2016 ‘ਚ ਹੋਈ ਨੋਟਬੰਦੀ ਤੋਂ ਬਾਅਦ ਰਿਜ਼ਰਵ ਬੈਂਕ ਨੇ 2 ਹਜ਼ਾਰ ਰੁਪਏ ਦਾ ਨੋਟ ਜਾਰੀ ਕੀਤਾ ਸੀ।
ਪਿਛਲੇ ਕੁਝ ਮਹੀਨਿਆਂ ਤੋਂ ਬਾਜ਼ਾਰ ‘ਚ 2 ਹਜ਼ਾਰ ਰੁਪਏ ਦੇ ਨੋਟ ਘੱਟ ਨਜ਼ਰ ਆ ਰਹੇ ਸਨ। ਲੋਕਾਂ ਦਾ ਕਹਿਣਾ ਸੀ ਕਿ ਏ.ਟੀ.ਐੱਮ. ‘ਚੋਂ ਵੀ 2 ਹਜ਼ਾਰ ਰੁਪਏ ਦੇ ਨੋਟ ਨਹੀਂ ਨਿਕਲ ਰਹੇ। ਇਸ ਸੰਬੰਧ ‘ਚ ਸਰਕਾਰ ਨੇ ਸੰਸਦ ‘ਚ ਵੀ ਜਾਣਕਾਰੀ ਦਿੱਤੀ ਸੀ।