December 1, 2025
ਖਾਸ ਖ਼ਬਰਰਾਸ਼ਟਰੀ

ਦੇਸ਼ ਪਿਛਲੇ ਪੰਜ ਸਾਲਾਂ ’ਚ ਮਾਤਾ ਵੈਸ਼ਨੋ ਦੇਵੀ ਮੰਦਰ ਦੇ ਚੜ੍ਹਾਵੇ ’ਚ ਰਿਕਾਰਡ ਵਾਧਾ

ਦੇਸ਼ ਪਿਛਲੇ ਪੰਜ ਸਾਲਾਂ ’ਚ ਮਾਤਾ ਵੈਸ਼ਨੋ ਦੇਵੀ ਮੰਦਰ ਦੇ ਚੜ੍ਹਾਵੇ ’ਚ ਰਿਕਾਰਡ ਵਾਧਾ

ਜੰਮੂ- ਮਾਤਾ ਵੈਸ਼ਨੋ ਦੇਵੀ ਮੰਦਰ ਵਿੱਚ ਵਿੱਤੀ ਵਰ੍ਹੇ 2024-25 (ਜਨਵਰੀ ਤੱਕ) ਵਿੱਚ ਸ਼ਰਧਾਲੂਆਂ ਵੱਲੋਂ 171.90 ਕਰੋੜ ਰੁਪਏ ਦਾ ਚੜ੍ਹਾਵਾ ਚੜ੍ਹਾਇਆ ਗਿਆ ਹੈ ਜਦਕਿ ਸਾਲ 2020-21 ਵਿੱਚ ਇਹ ਚੜ੍ਹਾਵਾ 63.85 ਕਰੋੜ ਰੁਪਏ ਸੀ।

ਸ੍ਰੀ ਮਾਤਾ ਵੈਸ਼ਨੋ ਦੇਵੀ ਮੰਦਰ ਬੋਰਡ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਸੇ ਸਮੇਂ ਦੌਰਾਨ ਮੰਦਰ ’ਚ ਚੜ੍ਹਾਇਆ ਗਿਆ ਸੋਨਾ 9 ਕਿਲੋਗ੍ਰਾਮ ਤੋਂ ਵਧ ਕੇ 27.7 ਕਿਲੋਗ੍ਰਾਮ ਦਰਜ ਕੀਤਾ ਗਿਆ ਹੈ ਜਦਕਿ ਚਾਂਦੀ ਵੀ 753 ਕਿਲੋਗ੍ਰਾਮ ਤੋਂ ਵਧ ਕੇ 3,424 ਕਿਲੋਗ੍ਰਾਮ ਹੋ ਗਈ। ਜੰਮੂ ਕਸ਼ਮੀਰ ਦੇ ਆਰਟੀਆਈ ਕਾਰਕੁਨ ਰਮਨ ਸ਼ਰਮਾ ਵੱਲੋਂ ਦਿੱਤੀ ਅਰਜ਼ੀ ਦੇ ਜੁਆਬ ’ਚ ਸ਼ਰਾਈਨ ਬੋਰਡ ਨੇ ਕਿਹਾ ਹੈ ਕਿ ਵਿੱਤੀ ਵਰ੍ਹੇ 2021-22 ਵਿੱਚ 166.68 ਕਰੋੜ ਰੁਪਏ, ਸਾਲ 2022-23 ਵਿੱਚ 223.12 ਕਰੋੜ ਰੁਪਏ, ਵਿੱਤੀ ਵਰ੍ਹੇ 2023-24 ਵਿੱਚ 231.50 ਕਰੋੜ ਰੁਪਏ ਤੇ ਵਿੱਤੀ ਵਰ੍ਹੇ 2024-25 ਵਿੱਚ 171.90 ਕਰੋੜ ਰੁਪਏ ਚੜ੍ਹਾਵਾ ਚੜ੍ਹਾਇਆ ਗਿਆ ਹੈ।

Related posts

ਰਿਤਿਕ ਰੌਸ਼ਨ ਦਾ ਗਲੋਬਲ ਅਚੀਵਮੈਂਟ ਐਵਾਰਡ ਨਾਲ ਸਨਮਾਨ

Current Updates

ਨੌਂ ਮਹੀਨਿਆਂ ਤੋਂ ਪੁਲਾੜ ਸਟੇਸ਼ਨ ’ਚ ਫਸੇ ਵਿਲਮੋਰ ਤੇ ਸੁਨੀਤਾ ਵਿਲੀਅਮਸ ਦੀ ਵਾਪਸੀ ਦਾ ਰਾਹ ਪੱਧਰਾ

Current Updates

ਅਕਾਲੀ ਦਲ ਦੀ ਸੁਰਜੀਤੀ ਲਈ ਭਰਤੀ ਕਮੇਟੀ ਨਾਲ ਸਹਿਯੋਗ ਕਰੇ ਸੰਗਤ: ਹਰਪ੍ਰੀਤ ਸਿੰਘ

Current Updates

Leave a Comment