December 1, 2025
ਖਾਸ ਖ਼ਬਰਰਾਸ਼ਟਰੀ

ਡੋਵਾਲ ਵੱਲੋਂ ਵੀਹ ਮੁਲਕਾਂ ਦੇ ਇੰਟੈਲੀਜੈਂਸ ਮੁਖੀਆਂ ਨਾਲ ਮੀਟਿੰਗ

ਡੋਵਾਲ ਵੱਲੋਂ ਵੀਹ ਮੁਲਕਾਂ ਦੇ ਇੰਟੈਲੀਜੈਂਸ ਮੁਖੀਆਂ ਨਾਲ ਮੀਟਿੰਗ

ਨਵੀਂ ਦਿੱਲੀ- ‘ਰਾਇਸੀਨਾ ਡਾਇਲਾਗ’ ਵਿੱਚ ਹਿੱਸਾ ਲੈਣ ਆਏ 20 ਦੇਸ਼ਾਂ ਦੇ ਇੰਟੈਲੀਜੈਂਸ ਮੁਖੀਆਂ ਨੇ ਭਰੋਸਾ ਦਿੱਤਾ ਕਿ ਉਹ ਭਾਰਤ ਵਿਰੋਧੀ ਗਤੀਵਿਧੀਆਂ ਲਈ ਦਹਿਸ਼ਤਗਰਦਾਂ ਨੂੰ ਆਪੋ ਆਪਣੇ ਮੁਲਕਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦੇਣਗੇ। ਜਾਣਕਾਰੀ ਮੁਤਾਬਕ ਕੌਮੀ ਰਾਜਧਾਨੀ ਵਿੱਚ ਅੱਜ ਇੰਟੈਲੀਜੈਂਸ ਮੁਖੀਆਂ ਦੀ ਹੋਈ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ। ਮੀਟਿੰਗ ਦੀ ਪ੍ਰਧਾਨਗੀ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਕੀਤੀ, ਜਿਸ ਵਿੱਚ ਅਮਰੀਕੀ ਇੰਟੈਲੀਜੈਂਸ ਮੁਖੀ ਤੁਲਸੀ ਗਬਾਰਡ ਵੀ ਹਾਜ਼ਰ ਸਨ। ਹਾਲਾਂਕਿ, ਬੰਦ ਕਮਰੇ ਵਿੱਚ ਹੋਈ ਇਸ ਮੀਟਿੰਗ ਦੇ ਵੇਰਵੇ ਜਾਰੀ ਨਹੀਂ ਕੀਤੇ ਗਏ ਹਨ ਪਰ ਸੂਤਰਾਂ ਨੇ ਦੱਸਿਆ ਕਿ ਇਸ ਵਿੱਚ ਖ਼ੁਫੀਆ ਜਾਣਕਾਰੀ ਸਾਂਝੀ ਕਰਨ ਅਤੇ ਅਤਿਵਾਦ, ਦਹਿਸ਼ਤੀ ਫੰਡਿੰਗ ਅਤੇ ਉੱਭਰਦੀਆਂ ਤਕਨਾਲੋਜੀਆਂ ਤੋਂ ਪੈਦਾ ਹੋਏ ਖ਼ਤਰਿਆਂ ਨਾਲ ਨਜਿੱਠਣ ਲਈ ਸਹਿਯੋਗ ’ਤੇ ਧਿਆਨ ਕੇਂਦਰਿਤ ਕੀਤਾ ਗਿਆ।

Related posts

ਸਿੱਧੂ ਮੂਸੇਵਾਲਾ ਦੀ ਤੀਜੀ ਬਰਸੀ: ਪਰਿਵਾਰ ਵੱਲੋਂ ਇਨਸਾਫ ਲਈ ਆਖਰੀ ਸਾਹ ਤੱਕ ਲੜਨ ਦਾ ਅਹਿਦ

Current Updates

ਹਾਈ ਕੋਰਟ ਵੱਲੋਂ ਵਿਧਾਇਕ ਲਾਲਪੁਰਾ ਨੂੰ ਝਟਕਾ; ਸਜ਼ਾ ’ਤੇ ਰੋਕ ਲਾਉਣ ਤੋਂ ਇਨਕਾਰ

Current Updates

ਹਰਿਮੰਦਰ ਸਾਹਿਬ ਵਿਖੇ ਦੀਵਾਲੀ ਤੇ ਬੰਦੀ ਛੋੜ ਦਿਵਸ 21 ਅਕਤੂਬਰ ਨੂੰ

Current Updates

Leave a Comment