June 28, 2026
ਅੰਤਰਰਾਸ਼ਟਰੀਖਾਸ ਖ਼ਬਰ

ਐਲਨ ਮਸਕ ਵੱਲੋਂ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਲਾਹਕਾਰ ਦੇ ਅਹੁਦੇ ਤੋਂ ਅਸਤੀਫ਼ਾ

ਐਲਨ ਮਸਕ ਵੱਲੋਂ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਲਾਹਕਾਰ ਦੇ ਅਹੁਦੇ ਤੋਂ ਅਸਤੀਫ਼ਾ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਵਿਚ ਸਲਾਹਕਾਰ ਵਜੋਂ ਕੰਮ ਕਰ ਰਹੇ ਐਲਨ ਮਸਕ ਨੇ ਸੰਘੀ ਖਰਚਿਆਂ ਵਿਚ ਕਟੌਤੀ ਤੇ ਨੌਕਰਸ਼ਾਹੀ ਵਿਚ ਸੁਧਾਰ ਦੀਆਂ ਕੋਸ਼ਿਸ਼ਾਂ ਮਗਰੋਂ ਅਹੁਦਾ ਛੱਡ ਦਿੱਤਾ ਹੈ। ਐਲਨ ਮਸਕ ਨੇ ਬੁੱਧਵਾਰ ਸ਼ਾਮ ਨੂੰ ਸੋਸ਼ਲ ਮੀਡੀਆ ਮੰਚ ‘ਐਕਸ’ ਉੱਤੇ ਆਪਣੇ ਅਸਤੀਫੇ ਬਾਰੇ ਜਾਣਕਾਰੀ ਸਾਂਝੀ ਕੀਤੀ।

ਕਾਬਿਲੇਗੌਰ ਹੈ ਕਿ ਮਸਕ ਨੇ ਹਾਲ ਹੀ ਵਿਚ ਇਸ਼ਾਰਾ ਕੀਤਾ ਸੀ ਕਿ ਉਹ ਆਪਣੀ ਕੰਪਨੀ ਟੈਸਲਾ ਤੇ SpaceX ਦੇ ਕਾਰੋਬਾਰ ਵੱਲ ਧਿਆਨ ਦੇਣਗੇ। ਮਸਕ ਨੇ ‘ਐਕਸ’ ’ਤੇ ਲਿਖਿਆ, ‘‘ਵਿਸ਼ੇਸ਼ ਸਰਕਾਰੀ ਕਰਮਚਾਰੀ ਵਜੋਂ ਮੇਰਾ ਨਿਰਧਾਰਿਤ ਸਮਾਂ ਪੂਰਾ ਹੋ ਰਿਹਾ ਹੈਂ। ਮੈਂ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਧੰਨਵਾਦ ਦੇਣਾ ਚਾਹੁੰਦਾ ਹਾਂ ਕਿ ਉਨ੍ਹਾਂ ਮੈਨੂੰ ਫ਼ਜ਼ੂਲਖਰਚੀ ਘਟਾਉਣ ਦਾ ਮੌਕਾ ਦਿੱਤਾ। ’DOGE’ ਮਿਸ਼ਨ ਸਮੇਂ ਦੇ ਨਾਲ ਹੋਰ ਮਜ਼ਬੂਤ ਹੋਵੇਗਾ ਕਿਉਂਕਿ ਇਹ ਜੀਵਨ ਦਾ ਇਕ ਤਰੀਕਾ ਬਣ ਜਾਵੇਗਾ।’’

ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਵਿਚ ਟਰੰਪ ਦੀ ਜਿੱਤ ਮਗਰੋਂ ਮਸਕ ਨੂੰ 2025 ਵਿਚ ਨਵੇਂ ਬਣੇ ਸਰਕਾਰ ਕੁਸ਼ਲਤਾ ਵਿਭਾਗ (DOGE) ਦੀ ਅਗਵਾਈ ਸੌਂਪੀ ਗਈ ਸੀ। ਇਸ ਵਿਭਾਗ ਦਾ ਮੁੱਖ ਟੀਚਾ ਸਰਕਾਰੀ ਖਰਚ ਵਿਚ ਕਟੌਤੀ ਤੇ ਕੁਸ਼ਲਤਾ ਵਧਾਉਣਾ ਸੀ। ਮਸਕ ਨੇ ਸਰਕਾਰੀ ਖਰਚ ਵਿਚ ਵੱਡੀ ਕਟੌਤੀ ਦਾ ਟੀਚਾ ਰੱਖਿਆ ਸੀ, ਪਰ ਉਨ੍ਹਾਂ ਨੂੰ ਆਸ ਮੁਤਾਬਕ ਸਫ਼ਲਤਾ ਨਹੀਂ ਮਿਲੀ ਤੇ ਕਈ ਵਾਰ ਪ੍ਰਸ਼ਾਸਨ ਦੇ ਹੋਰਨਾਂ ਮੈਂਬਰਾਂ ਨਾਲ ਵੱਖਰੇਵੇਂ ਵੀ ਹੋਏ।

ਵ੍ਹਾਈਟ ਹਾਊਸ ਦੇ ਇਕ ਅਧਿਕਾਰੀ ਨੇ ਆਪਣਾ ਨਾਮ ਨਸ਼ਰ ਨਾ ਕੀਤੇ ਜਾਣ ਦੀ ਸ਼ਰਤ ’ਤੇ ਮਸਕ ਵੱਲੋਂ ਅਸਤੀਫਾ ਦੇਣ ਦੀ ਪੁਸ਼ਟੀ ਕੀਤੀ ਹੈ। ਮਸਕ ਨੇ ਆਪਣੇ ਅਸਤੀਫ਼ੇ ਦਾ ਐਲਾਨ ‘ਸੀਬੀਐੱਸ’ ਵੱਲੋਂ ਉਨ੍ਹਾਂ ਨਾਲ ਇਕ ਇੰਟਰਵਿਊ ਦਾ ਅੰਸ਼ ਜਾਰੀ ਕੀਤੇ ਜਾਣ ਤੋਂ ਬਾਅਦ ਕੀਤਾ ਹੈ। ਇੰਟਰਵਿਊ ਦੌਰਾਨ ਮਸਕ ਨੇ ਟਰੰਪ ਦੇ ਵਿਧਾਨਕ ਏਜੰਡੇ ਦੀ ਨੁਕਤਾਚੀਨੀ ਕਰਦੇ ਹੋਏ ਕਿਹਾ ਸੀ ਕਿ ਉਹ ਰਾਸ਼ਟਰਪਤੀ ਦੇ ਇਸ ‘ਬਿੱਲ’ ਤੋਂ ਨਿਰਾਸ਼ ਹਨ। ਮਸਕ ਨੇ ਇਸ ਬਿੱਲ ਨੂੰ ‘ਵਧੇਰੇ ਖਰਚੀਲਾ’ ਦੱਸਿਆ ਸੀ, ਜੋ ਸੰਘੀ ਘਾਟੇ ਨੂੰ ਵਧਾਉਂਦਾ ਹੈ ਤੇ ਉਨ੍ਹਾਂ ਦੇ ਵਿਭਾਗ ਦੇ ‘ਕੰਮ ਨੂੰ ਕਮਜ਼ੋਰ ਕਰਦਾ ਹੈ।’’

Related posts

ਸ਼ੇਅਰ ਬਾਜ਼ਾਰ ਨੂੰ 1,018 ਅੰਕਾਂ ਦਾ ਵੱਡਾ ਗੋਤਾ

Current Updates

ਕਾਰਜਕਾਰੀ ਡੀ.ਜੀ.ਪੀ. ਸਿਸਟਮ ’ਤੇ ਸੁਪਰੀਮ ਕੋਰਟ ਦੀ ਸਖ਼ਤੀ

Current Updates

ਜਲੰਧਰ ਨਾਬਾਲਗ ਕਤਲ ਮਾਮਲਾ: ਪੁਲੀਸ ਕਮਿਸ਼ਨਰ ਵੱਲੋਂ ਏ ਐੱਸ ਆਈ ਡਿਸਮਿਸ, ਦੋ ਮੁਅੱਤਲ

Current Updates

Leave a Comment