October 11, 2026
ਖਾਸ ਖ਼ਬਰਰਾਸ਼ਟਰੀ

ਮੇਰੇ ਪੁੱਤਰ ਨੂੰ ਈਡੀ ਤੋਂ ਕੋਈ ਸੰਮਨ ਨਹੀਂ ਮਿਲਿਆ: ਬਘੇਲ

ਮੇਰੇ ਪੁੱਤਰ ਨੂੰ ਈਡੀ ਤੋਂ ਕੋਈ ਸੰਮਨ ਨਹੀਂ ਮਿਲਿਆ: ਬਘੇਲ

ਰਾਏਪੁਰ- ਕਾਂਗਰਸ ਦੇ ਸੀਨੀਅਰ ਆਗੂ ਅਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਕਿਹਾ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਕਥਿਤ ਸ਼ਰਾਬ ਘਪਲੇ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਤੋਂ ਕੋਈ ਨੋਟਿਸ ਨਹੀਂ ਮਿਲਿਆ ਹੈ। ਬਘੇਲ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਰਿਪੋਰਟਾਂ ਹਨ ਕਿ ਉਨ੍ਹਾਂ ਦੇ ਪੁੱਤਰ ਚੇਤੰਨਿਆ ਨੂੰ ਈਡੀ ਨੇ ਬਿਆਨ ਦਰਜ ਕਰਾਉਣ ਲਈ ਸ਼ਨਿਚਰਵਾਰ ਨੂੰ ਤਲਬ ਕੀਤਾ ਸੀ। ਮੀਡੀਆ ਕਰਮੀ ਅੱਜ ਸਵੇਰ ਤੋਂ ਹੀ ਬਘੇਲ ਦੀ ਭਿਲਾਈ ਸਥਿਤ ਰਿਹਾਇਸ਼ ਅਤੇ ਈਡੀ ਦੇ ਰਾਏਪੁਰ ਸਥਿਤ ਦਫ਼ਤਰ ਦੇ ਬਾਹਰ ਜੁੜੇ ਹੋਏ ਸਨ। ਪੁੱਤਰ ਦੇ ਜਾਂਚ ਏਜੰਸੀ ਅੱਗੇ ਪੇਸ਼ ਹੋਣ ਬਾਰੇ ਪੁੱਛੇ ਜਾਣ ’ਤੇ ਭੂਪੇਸ਼ ਬਘੇਲ ਨੇ ਕਿਹਾ ਕਿ ਚੇਤੰਨਿਆ ਦੇ ਈਡੀ ਦਫ਼ਤਰ ਜਾਣ ਦਾ ਸਵਾਲ ਪੈਦਾ ਨਹੀਂ ਹੁੰਦਾ ਕਿਉਂਕਿ ਉਸ ਨੂੰ ਨੋਟਿਸ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਜੇ ਸੰਮਨ ਮਿਲੇ ਤਾਂ ਉਹ ਇਸ ਦੀ ਪਾਲਣਾ ਕਰਨਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਾਂਗਰਸ ਆਗੂ ਨੇ ਕਿਹਾ, ‘‘ਮੀਡੀਆ ’ਚ ਪ੍ਰਚਾਰ ਕਰਨਾ ਈਡੀ ਦਾ ਕੰਮ ਹੈ। ਭਾਜਪਾ ਵੱਲੋਂ ਈਡੀ ਦੀ ਦੁਰਵਰਤੋਂ ਲੋਕਾਂ ਨੂੰ ਬਦਨਾਮ ਕਰਨ ਲਈ ਕੀਤੀ ਜਾ ਰਹੀ ਹੈ। ਮੇਰੇ ਖ਼ਿਲਾਫ਼ ਸੱਤ ਸਾਲਾਂ ਤੱਕ ਸੀਡੀ ਕੇਸ ਚਲਿਆ ਜਿਸ ਤੋਂ ਅਦਾਲਤ ਨੇ ਮੈਨੂੰ ਬਰੀ ਕਰ ਦਿੱਤਾ ਹੈ।’’ ਜ਼ਿਕਰਯੋਗ ਹੈ ਕਿ ਈਡੀ ਨੇ 10 ਮਾਰਚ ਨੂੰ ਬਘੇਲ ਦੀ ਰਿਹਾਇਸ਼ ਅਤੇ 13 ਹੋਰ ਥਾਵਾਂ ’ਤੇ ਛਾਪੇ ਮਾਰੇ ਸਨ।

Related posts

ਭਾਖੜਾ ਨਹਿਰ: ਹਰਿਆਣਾ ਨੂੰ ਭੇਜਿਆ 113 ਕਰੋੜ ਦਾ ਬਿੱਲ..!

Current Updates

ਪਟਿਆਲਾ ਦੇ ਵਾਈ ਪੀ ਐੱਸ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ

Current Updates

ਸੁਪਰੀਮ ਕੋਰਟ ਨੇ ਪਾਦਰੀਆਂ ਦੇ ਦਾਖਲੇ ‘ਤੇ ‘ਰੋਕ’ ਲਗਾਉਣ ਵਾਲੇ ਹੋਰਡਿੰਗਾਂ ਬਾਰੇ ਪਟੀਸ਼ਨ ਖਾਰਜ ਕਰ ਦਿੱਤੀ

Current Updates

Leave a Comment