November 13, 2026
ਖਾਸ ਖ਼ਬਰਚੰਡੀਗੜ੍ਹਰਾਸ਼ਟਰੀ

PGI ’ਚ 7.7 ਫੁੱਟ ਲੰਮੇ ਵਿਅਕਤੀ ਦੀ ਸਫ਼ਲ ਸਰਜਰੀ

PGI ’ਚ 7.7 ਫੁੱਟ ਲੰਮੇ ਵਿਅਕਤੀ ਦੀ ਸਫ਼ਲ ਸਰਜਰੀ

ਚੰਡੀਗੜ੍ਹ- ਪਿਛਲੇ ਲੰਮੇ ਸਮੇਂ ਤੋਂ ਨਾ ਲਗਾਤਾਰ ਵਧ ਰਿਹਾ ਕੱਦ, ਨਾ ਸਹਿਣਯੋਗ ਦਰਦ ਅਤੇ ਧੁੰਦਲੀ ਨਜ਼ਰ ਕਾਰਨ ਆਮ ਜ਼ਿੰਦਗੀ ਬੋਝ ਦੀ ਤਰ੍ਹਾਂ ਬਣ ਗਈ ਸੀ। ਪਰ PGI ਚੰਡੀਗੜ੍ਹ ਦੇ ਡਾਕਟਰਾਂ ਦੀ ਮਾਹਿਰ ਟੀਮ ਨਾ ਸਿਰਫ ਉਸ ਦੀ ਜ਼ਿੰਦਗੀ ’ਚ ਰੌਸ਼ਨੀ ਵਾਪਸ ਲਿਆਈ, ਸਗੋਂ ਬਿਨਾਂ ਸਿਰ ’ਤੇ ਚੀਰਾ ਲਾਏ ਇੱਕ ਦੁਰਲੱਭ ਟਿਊਮਰ ਨੂੰ ਸਫਲਤਾਪੂਰਵਕ ਕੱਢ ਕੇ ਇਤਿਹਾਸ ਰਚ ਦਿੱਤਾ। ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਪੁਲੀਸ ਵਿੱਚ ਤਾਇਨਾਤ 35 ਸਾਲਾ ਹੈੱਡ ਕਾਂਸਟੇਬਲ ਇਕਰੋਮੇਗਲੀ ਨਾਂ ਦੀ ਦੁਰਲਭ ਬੀਮਾਰੀ ਨਾਲ ਪੀੜਤ ਸੀ। ਇਸ ਦੀ ਵਜ੍ਹਾ ਪਿਟਿਊਟਰੀ ਨਾ ਦਾ ਟਿਊਮਰ, ਜੋ ਸਰੀਰ ਵਿੱਚ ਗਰੋਥ ਹਾਰਮੋਨ ਦਾ ਪੱਧਰ ਬੇਕਾਬੂ ਕਰ ਰਿਹਾ ਸੀ ਅਤੇ ਉਸ ਦੀ ਲੰਬਾਈ ਅਸਧਾਰਣ ਤਰੀਕੇ ਨਾਲ ਵੱਧਦੀ ਗਈ।

PGIMER ਦੇ ਇਤਿਹਾਸ ਵਿੱਚ ਇਹ ਹੁਣ ਤੱਕ ਦਾ ਸਭ ਤੋਂ ਲੰਮੇ ਕੱਦ ਦਾ ਮਰੀਜ਼ ਸੀ, ਜਿਸਦੀ ਐਂਡੋਸਕੋਪਿਕ ਟ੍ਰਾਂਸਨੇਜ਼ਲ ਸਰਜਰੀ ਪੂਰੀ ਤਰ੍ਹਾਂ ਸਫਲ ਰਹੀ। ਬਿਨਾਂ ਸਿਰ ‘ਤੇ ਚੀਰਾ ਲਾਏ ਨੱਕ ਰਾਹੀਂ ਕੀਤੇ ਗਏ ਇਸ ਅਪਰੇਸ਼ਨ ਨੇ ਮਿਨੀਮਲੀ ਇਨਵੇਸਿਵ ਤਕਨੀਕ ਦੀਆਂ ਸੰਭਾਵਨਾਵਾਂ ਨੂੰ ਹੁਲਾਰਾ ਦਿੱਤਾ ਹੈ।

100 ਤੋਂ ਵੱਧ ਸਫਲ ਕੇਸ: ਸਿਹਤ ਸੇਵਾਵਾਂ ਵਿਚ ਉਪਲਬਧੀ ਦੀ ਮਿਸਾਲ

ਇਸ ਕੇਸ ਨਾਲ PGI ਨੇ ਇਕਰੋਮੇਗਲੀ ਦੇ 100 ਤੋਂ ਵੱਧ ਮਰੀਜ਼ਾਂ ਦਾ ਸਫਲ ਇਲਾਜ ਕਰਕੇ ਸਿਹਤ ਸੇਵਾਵਾਂ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ ਹੈ। ਇਸ ਤਕਨੀਕ ਨਾਲ ਮਰੀਜ਼ ਨੂੰ ਤੇਜ਼ੀ ਨਾਲ ਰਾਹਤ ਮਿਲਦੀ ਹੈ, ਨਾਲ ਹੀ ਸਰੀਰ ’ਤੇ ਕੋਈ ਬਾਹਰੀ ਨਿਸ਼ਾਨ ਵੀ ਨਹੀਂ ਦਿਖਾਈ ਦਿੰਦਾ।

ਇਸ ਔਖੇ ਅਪਰੇਸ਼ਨ ਨੂੰ ਡਾ. ਰਾਜੇਸ਼ ਛਾਬੜਾ, ਡਾ. ਅਪਿੰਦਰਪ੍ਰੀਤ ਸਿੰਘ ਅਤੇ ਡਾ. ਸ਼ਿਲਪੀ ਬੋਸ ਨੇ ਸਫਲ ਬਣਾਇਆ। ਡਾ. ਰਾਜੀਵ ਚੌਹਾਨ ਦੀ ਅਗਵਾਈ ‘ਚ ਐਨੇਸਥੀਸੀਆ ਟੀਮ ਨੇ ਚੁਣੌਤੀਪੂਰਨ ਸਥਿਤੀ ਨੂੰ ਸੰਭਾਲਿਆ। ਇਸ ਦੌਰਾਨ ਡਾ. ਇਕਜੋਤ, ਡਾ. ਦ੍ਰਿਸ਼ਟੀ ਪਾਰੇਖ ਅਤੇ ਓਪਰੇਸ਼ਨ ਥੀਏਟਰ ਟੈਕਨੀਸ਼ੀਅਨ ਗੁਰਪ੍ਰੀਤ ਸਿੰਘ ਵੱਲੋਂ ਵੀ ਟੀਮ ਨਾਲ ਸੇਵਾਵਾਂ ਦਿੱਤੀਆਂ ਗਈਆਂ।ਡਾ. ਰਾਜੀਵ ਚੌਹਾਨ ਨੇ ਦੱਸਿਆ, “ਐਨੀ ਅਸਧਾਰਣ ਲੰਬਾਈ ਵਾਲੇ ਮਰੀਜ਼ ਨੂੰ ਐਨੇਸਥੀਸੀਆ ਦੇਣਾ ਬਹੁਤ ਚੁਣੌਤੀਪੂਰਨ ਸੀ। ਸਾਹ ਨਲੀ ਤੱਕ ਪਹੁੰਚਣਾ, ਮਰੀਜ਼ ਦੀ ਸਹੀ ਪੋਜ਼ੀਸ਼ਨਿੰਗ ਅਤੇ ਉਪਕਰਣਾਂ ਦੀ ਵਿਵਸਥਾ ਹਰ ਪਹਲੂ ਦੀ ਪਹਿਲਾਂ ਤੋਂ ਰਿਹਰਸਲ ਕੀਤੀ ਗਈ।”

ਡਾਕਟਰਾਂ ਦਾ ਕਹਿਣਾ ਹੈ ਕਿ ਆਪਰੇਸ਼ਨ ਤੋਂ ਬਾਅਦ ਮਰੀਜ਼ ਦੇ ਹਾਰਮੋਨ ਪੱਧਰ ਆਮ ਹੋਣ ਲੱਗ ਪਏ ਹਨ। ਕੁਝ ਹੀ ਹਫ਼ਤਿਆਂ ’ਚ ਉਸ ਦੀ ਨਜ਼ਰ ਵਿੱਚ ਸੁਧਾਰ, ਜੋੜਾਂ ਦੇ ਦਰਦ ‘ਚ ਕਮੀ ਅਤੇ ਆਮ ਜ਼ਿੰਦਗੀ ਵਿੱਚ ਫ਼ਰਕ ਮਹਿਸੂਸ ਹੋਣ ਲੱਗਾ ਹੈ।

“ਇਹ ਸਿਰਫ਼ ਸਰਜਰੀ ਨਹੀਂ, ਟੀਮਵਰਕ ਅਤੇ ਵਿਗਿਆਨ ਦੀ ਜਿੱਤ” : ਪ੍ਰੋਫੈਸਰ ਵਿਵੇਕ ਲਾਲ

PGIMER ਦੇ ਨਿਰਦੇਸ਼ਕ ਪ੍ਰੋ. ਵਿਵੇਕ ਲਾਲ ਨੇ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ, “ਇਹ ਇਕ ਵੱਡੀ ਉਪਲਬਧੀ ਹੈ। 100 ਤੋਂ ਵੱਧ ਔਖੇ ਪਿਟਿਊਟਰੀ ਟਿਊਮਰ ਮਾਮਲਿਆਂ ਵਿੱਚ ਸਫਲਤਾ ਅਦਾਰੇ ਦੀ ਮਾਹਿਰਤਾ ਅਤੇ ਪ੍ਰਤਿਬੱਧਤਾ ਦਾ ਪ੍ਰਮਾਣ ਹੈ।”

ਕੀ ਹਨ ਫੰਕਸ਼ਨਲ ਪਿਟਿਊਟਰੀ ਐਡੀਨੋਮਾ ਦੇ ਲੱਛਣ ?

ਡਾ. ਰਾਜੇਸ਼ ਛਾਬੜਾ ਮੁਤਾਬਕ ਫੰਕਸ਼ਨਲ ਪਿਟਿਊਟਰੀ ਐਡੀਨੋਮਾ ਭਾਵੇਂ ਕੈਂਸਰ ਨਾ ਹੋਵੇ, ਪਰ ਇਨ੍ਹਾਂ ਤੋਂ ਨਿਕਲਣ ਵਾਲੇ ਹਾਰਮੋਨ ਪੂਰੇ ਸਰੀਰ ਨੂੰ ਪ੍ਰਭਾਵਿਤ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਵਿੱਚ ਹੱਥ-ਪੈਰ ਦੀ ਅਸਧਾਰਣ ਵਾਧਾ (ਇੱਕ੍ਰੋਮੇਗਲੀ), ਚਿਹਰੇ ’ਤੇ ਸੋਜਿਸ਼, ਤੇਜ਼ੀ ਨਾਲ ਵਜ਼ਨ ਵਧਣਾ, ਔਰਤਾਂ ਵਿੱਚ ਬਿਨਾਂ ਗਰਭਅਵਸਥਾ ਦੁੱਧ ਆਉਣਾ (ਪ੍ਰੋਲੈਕਟਿਨੋਮਾ), ਲਗਾਤਾਰ ਸਿਰ ਦਰਦ ਜਾਂ ਨਜ਼ਰ ਕਮਜ਼ੋਰ ਹੋਣਾ ਆਦਿ ਲੱਛਣ ਦਿਖਣ ਤਾਂ ਤੁਰੰਤ ਜਾਂਚ ਕਰਵਾਓ। ਸਮੇਂ ਸਿਰ ਪਛਾਣ ਨਾਲ ਇਲਾਜ ਸੰਭਵ ਹੈ।

PGI ਵਿੱਚ ਗਾਮਾ ਨਾਈਫ ਰੇਡੀਓਸਰਜਰੀ ਵਰਗੀਆਂ ਤਕਨੀਕਾਂ ਨਾਲ ਇਨ੍ਹਾਂ ਟਿਊਮਰਾਂ ਦਾ ਪ੍ਰਭਾਵੀ ਇਲਾਜ ਸੰਭਵ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਸਮੇਂ ਸਿਰ ਇਲਾਜ ਅਤੇ ਸਰਜਰੀ ਨਾਲ ਮਰੀਜ਼ ਦੀ ਜ਼ਿੰਦਗੀ ਨਾ ਸਿਰਫ ਬਚਾਈ ਜਾ ਸਕਦੀ ਹੈ, ਸਗੋਂ ਉਸ ਦਾ ਜੀਵਨ ਪੱਧਰ ਵੀ ਬਿਹਤਰ ਬਣਾਇਆ ਜਾ ਸਕਦਾ ਹੈ।

Related posts

ਆਲਮੀ ਕਬਾਇਲੀ ਦਿਵਸ ਮੌਕੇ ਝਾਰਖੰਡ ਦੇ ਮੁੱਖ ਮੰਤਰੀ ਨੇ ਪਿਤਾ ਸ਼ਿਬੂ ਸੋਰੇਨ ਦੇ ਯੋਗਦਾਨ ਨੂੰ ਯਾਦ ਕੀਤਾ

Current Updates

ਪੋਲੋ ਖੇਡ ਰਹੇ ਦੋ ਸਿੱਖ ਘੋੜਸਵਾਰਾਂ ਦੇ ਬੁੱਤਾਂ ’ਚੋਂ ਇਕ ਗਾਇਬ

Current Updates

ਟਰਾਈਸਿਟੀ ਵਿਚ ਬਹੁਤ ਭਾਰੀ ਮੀਂਹ ਦਾ ਅਲਰਟ; ਲੋਕਾਂ ਨੂੰ ਮੋਬਾਈਲਾਂ ’ਤੇ ਐਮਰਜੈਂਸੀ ਸੰਦੇਸ਼ ਮਿਲੇਚੰਡੀਗੜ੍ਹ, ਮੁਹਾਲੀ ਤੇ ਪੰਚਕੂਲਾ ਵਿਚ ਭਾਰੀ ਮੀਂਹ ਦੀ ਪੇਸ਼ੀਨਗੋਈ ਕੀਤੀ ਗਈ ਹੈ ਜਿਸ ਸਬੰਧੀ ਅੱਜ ਸ਼ਾਮ ਸਾਢੇ ਪੰਜ ਵਜੇ ਐਮਰਜੈਂਸੀ ਅਲਰਟ ਆਇਆ ਤੇ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ। ਇਹ ਵੀ ਪਤਾ ਲੱਗਿਆ ਹੈ ਕਿ ਸ਼ਾਮ ਪੰਜ ਵਜੇ ਤੋਂ ਬਾਅਦ ਚੰਡੀਗੜ੍ਹ ਦੇ ਉਤਰੀ ਸੈਕਟਰਾਂ ਤੇ ਸਕੱਤਰੇਤ ਨੇੜਲੇ ਖੇਤਰਾਂ ਵਿਚ ਬਹੁਤ ਭਾਰੀ ਮੀਂਹ ਪਿਆ ਤੇ ਕੁਝ ਮਿੰਟਾਂ ਵਿਚ ਹੀ ਸੜਕਾਂ ਪਾਣੀ ਨਾਲ ਭਰ ਗਈਆਂ। ਇਸ ਦੌਰਾਨ ਚੰਡੀਗੜ੍ਹ ਦੇ ਉਤਰੀ ਸੈਕਟਰਾਂ ਵਿਚ ਭਾਰੀ ਮੀਂਹ ਪਿਆ ਤੇ ਕੁਝ ਹੀ ਸਮੇਂ ਦੇ ਮੀਂਹ ਕਾਰਨ ਸੜਕਾਂ ’ਤੇ ਪਾਣੀ ਖੜ੍ਹਾ ਹੋ ਗਿਆ। ਇਸ ਤੋਂ ਇਲਾਵਾ ਮੁਹਾਲੀ ਤੇ ਨਾਲ ਲਗਦੇ ਪਿੰਡਾਂ ਵਿਚ ਵੀ ਸ਼ਾਮ ਵੇਲੇ ਭਾਰੀ ਮੀਂਹ ਪਿਆ ਤੇ ਗਰਜ ਨਾਲ ਬਿਜਲੀ ਲਿਸ਼ਕੀ। Advertisement LATEST Satish Poonia ਬਣੇ ਪੰਜਾਬ ਭਾਜਪਾ ਦੇ ਨਵੇਂ ਇੰਚਾਰਜ Dharamkot MC Elections : SC ਵੱਲੋਂ ਗਠਿਤ ਜਾਂਚ ਕਮਿਸ਼ਨ ਨੇ ਸਾਰੇ ਵ Phagwara Hospital Fire: ਸਤਲੁਜ ਹਸਪਤਾਲ ’ਚ ਲੱਗੀ ਭਿਆਨਕ ਅੱਗ, ਦੋ ਜ Chandigarh ’ਚ ਅੱਜ ਲੱਗੇਗਾ ‘ਪੈਟਰੋਲ ਦਾ ਲੰਗਰ’: 500 ਤੋਂ 1000 ਰੁਪਏ Karan Aujla ਦੇ ਲਾਈਵ ਸ਼ੋਅ ’ਚ ਹੰਗਾਮਾ: ਪ੍ਰਸ਼ੰਸਕ ਨੇ ਸਟੇਜ ’ਤੇ ਸੁੱਟ MP Bhind Road Accident: ਪਿਕਅੱਪ ਅਤੇ ਡੰਪਰ ਦੀ ਟੱਕਰ ’ਚ 8 ਮਜ਼ਦੂਰਾ OBC Caste Census: ਜਾਤੀ ਮਰਦਮਸ਼ੁਮਾਰੀ ’ਚੋਂ OBC ਲਾਂਭੇ ਕਰਨ ’ਤੇ ਭੜ Trump ਨੇ ਅਮਰੀਕਾ ’ਚ SAVE America Act ਪਾਸ ਕਰਵਾਉਣ ਲਈ ‘ਭਾਰਤੀ ਚੋਣ ਪੰਜਾਬੀ ਟ੍ਰਿਬਿਊਨ ਵਿਸ਼ੇਸ਼: GMADA ਚੁੱਕੇਗਾ 15 ਹਜ਼ਾਰ ਕਰੋੜ ਦਾ ਕਰਜ਼ਾ Punjab ED Letter: ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਵਿੱਚ ਹੋ ਰਿਹੈ ਵੱਡ Punjab Corruption Cases: ਈ ਡੀ ਦੀ ਚਿੱਠੀ ਦੀ ਗੂੰਜ: 61 ਮਾਮਲੇ, 21 Gurdwara Panjokhra Sahib: ਹਰਿਆਣਾ ਗੁਰਦੁਆਰਾ ਕਮੇਟੀ ਦੇ ਵਫ਼ਦ ਵੱਲੋ Jharkhand Exam Cancelled: ਝਾਰਖੰਡ ਸਰਕਾਰ ਵੱਲੋਂ JSSC-CGL ਪ੍ਰੀਖਿ Satish Poonia ਬਣੇ ਪੰਜਾਬ ਭਾਜਪਾ ਦੇ ਨਵੇਂ ਇੰਚਾਰਜ Dharamkot MC Elections : SC ਵੱਲੋਂ ਗਠਿਤ ਜਾਂਚ ਕਮਿਸ਼ਨ ਨੇ ਸਾਰੇ ਵ Phagwara Hospital Fire: ਸਤਲੁਜ ਹਸਪਤਾਲ ’ਚ ਲੱਗੀ ਭਿਆਨਕ ਅੱਗ, ਦੋ ਜ Chandigarh ’ਚ ਅੱਜ ਲੱਗੇਗਾ ‘ਪੈਟਰੋਲ ਦਾ ਲੰਗਰ’: 500 ਤੋਂ 1000 ਰੁਪਏ Karan Aujla ਦੇ ਲਾਈਵ ਸ਼ੋਅ ’ਚ ਹੰਗਾਮਾ: ਪ੍ਰਸ਼ੰਸਕ ਨੇ ਸਟੇਜ ’ਤੇ ਸੁੱਟ MP Bhind Road Accident: ਪਿਕਅੱਪ ਅਤੇ ਡੰਪਰ ਦੀ ਟੱਕਰ ’ਚ 8 ਮਜ਼ਦੂਰਾ OBC Caste Census: ਜਾਤੀ ਮਰਦਮਸ਼ੁਮਾਰੀ ’ਚੋਂ OBC ਲਾਂਭੇ ਕਰਨ ’ਤੇ ਭੜ Trump ਨੇ ਅਮਰੀਕਾ ’ਚ SAVE America Act ਪਾਸ ਕਰਵਾਉਣ ਲਈ ‘ਭਾਰਤੀ ਚੋਣ ਪੰਜਾਬੀ ਟ੍ਰਿਬਿਊਨ ਵਿਸ਼ੇਸ਼: GMADA ਚੁੱਕੇਗਾ 15 ਹਜ਼ਾਰ ਕਰੋੜ ਦਾ ਕਰਜ਼ਾ Punjab ED Letter: ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਵਿੱਚ ਹੋ ਰਿਹੈ ਵੱਡ Punjab Corruption Cases: ਈ ਡੀ ਦੀ ਚਿੱਠੀ ਦੀ ਗੂੰਜ: 61 ਮਾਮਲੇ, 21 Gurdwara Panjokhra Sahib: ਹਰਿਆਣਾ ਗੁਰਦੁਆਰਾ ਕਮੇਟੀ ਦੇ ਵਫ਼ਦ ਵੱਲੋ Jharkhand Exam Cancelled: ਝਾਰਖੰਡ ਸਰਕਾਰ ਵੱਲੋਂ JSSC-CGL ਪ੍ਰੀਖਿ ਭਾਰਤੀ ਮੌਸਮ ਵਿਭਾਗ (ਆਈਐੱਮਡੀ) ਨੇ ਟ੍ਰਾਈਸਿਟੀ ਸਮੇਤ ਪੰਜਾਬ ਅਤੇ ਹਰਿਆਣਾ ਵਿਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ। ਵਿਭਾਗ ਦੇ 18 ਅਗਸਤ ਦੇ ਅਪਡੇਟ ਮੁਤਾਬਕ ਚੰਡੀਗੜ੍ਹ, ਹਰਿਆਣਾ ਅਤੇ ਪੰਜਾਬ ਲਈ ਅੱਜ ਭਾਰੀ ਮੀਂਹ ਦੀ ਚਿਤਾਵਨੀ ਹੈ। Advertisement ਮੌਸਮ ਵਿਭਾਗ ਮੁਤਾਬਕ 18 ਅਗਸਤ ਨੂੰ ਚੰਡੀਗੜ੍ਹ ਅਤੇ ਪੰਚਕੂਲਾ ਸਮੇਤ ਹਰਿਆਣਾ ਦੇ ਕਈ ਹਿੱਸਿਆਂ ਵਿਚ ਹਲਕੇ ਤੋਂ ਦਰਮਿਆਨੇ ਮੀਂਹ ਦੇ ਨਾਲ ਕੁਝ ਥਾਵਾਂ ’ਤੇ ਭਾਰੀ ਮੀਂਹ, ਗਰਜ-ਚਮਕ ਨਾਲ ਬਿਜਲੀ ਡਿੱਗਣ ਦੀ ਸੰਭਾਵਨਾ ਹੈ। ਮੁਹਾਲੀ ਸਮੇਤ ਪੰਜਾਬ ਦੇ ਕਈ ਇਲਾਕਿਆਂ ਵਿਚ ਵੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਕਈ ਸੜਕਾਂ ’ਤੇ ਪਾਣੀ ਭਰਿਆ, ਆਵਾਜਾਈ ਪ੍ਰਭਾਵਿਤ ਟਰਾਈਸਿਟੀ ਵਿਚ ਅੱਜ ਸਵੇਰੇ ਕਈ ਹਿੱਸਿਆਂ ਵਿਚ ਮੀਂਹ ਕਾਰਨ ਸੜਕਾਂ ’ਤੇ ਪਾਣੀ ਭਰਿਆ। ਸਥਾਨਕ ਰਿਪੋਰਟਾਂ ਮੁਤਾਬਕ ਪੰਚਕੂਲਾ ਵਿਚ ਤੇਜ਼ ਮੀਂਹ ਤੋਂ ਬਾਅਦ ਕਈ ਥਾਵਾਂ ’ਤੇ ਜਲ ਥਲ ਹੋ ਗਿਆ ਜਿਸ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਚੰਡੀਗੜ੍ਹ ਦੇ ਹੱਲੋਮਾਜਰਾ ਇਲਾਕੇ ਵਿਚ ਵੀ ਮੀਂਹ ਤੋਂ ਬਾਅਦ ਸੜਕਾਂ ’ਤੇ ਪਾਣੀ ਖੜ੍ਹਾ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। 19 ਅਗਸਤ ਨੂੰ ਵੀ ਮੀਂਹ ਦੀ ਸੰਭਾਵਨਾ ਆਈਐੱਮਡੀ ਦੇ ਅਪਡੇਟ ਅਨੁਸਾਰ 19 ਅਗਸਤ ਨੂੰ ਵੀ ਪੰਜਾਬ ਅਤੇ ਚੰਡੀਗੜ੍ਹ ਤੇ ਹਰਿਆਣਾ ਖੇਤਰ ਵਿਚ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਗਈ ਹੈ, ਜਦਕਿ 20 ਅਗਸਤ ਤੋਂ ਬਾਅਦ ਭਾਰੀ ਮੀਂਹ ਦੀ ਕੋਈ ਚਿਤਾਵਨੀ ਨਹੀਂ ਹੈ। ਇਸ ਦੌਰਾਨ ਲੋਕਾਂ ਨੂੰ ਗਰਜ-ਚਮਕ ਵੇਲੇ ਖੁੱਲ੍ਹੀਆਂ ਥਾਵਾਂ ’ਤੇ ਜਾਣ ਤੋਂ ਬਚਣ ਅਤੇ ਸੜਕਾਂ ’ਤੇ ਪਾਣੀ ਭਰਨ ਦੀ ਸਥਿਤੀ ਵਿਚ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ। ਚੰਡੀਗੜ੍ਹ ਦੀ ਇਕ ਸੜਕ ’ਤੇ ਪਾਣੀ ਵਿਚੋਂ ਲੰਘਣ ਦੀ ਕੋਸ਼ਿਸ਼ ਕਰਦੀ ਹੋਈ ਸਕੂਟਰ ਸਵਾਰ ਤੇ ਬੱਚੇ। ਚੰਡੀਗੜ੍ਹ ਦੀ ਇਕ ਸੜਕ ’ਤੇ ਪਾਣੀ ਵਿਚੋਂ ਲੰਘਣ ਦੀ ਕੋਸ਼ਿਸ਼ ਕਰਦੀ ਹੋਈ ਸਕੂਟਰ ਚਾਲਕ ਤੇ ਬੱਚੇ। ਚੰਡੀਗੜ੍ਹ ਮੌਸਮ ਕੇਂਦਰ ਦੇ ਅੰਕੜਿਆਂ ਮੁਤਾਬਕ 17 ਅਗਸਤ ਨੂੰ ਚੰਡੀਗੜ੍ਹ ਸ਼ਹਿਰ ਵਿਚ 24 ਮਿਲੀਮੀਟਰ, ਚੰਡੀਗੜ੍ਹ-ਮੁਹਾਲੀ ਖੇਤਰ ਵਿਚ 18 ਮਿਲੀਮੀਟਰ ਅਤੇ ਚੰਡੀਗੜ੍ਹ-ਪੰਚਕੂਲਾ ਖੇਤਰ ਵਿਚ 6.7 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਸੀ। ਮੌਸਮ ਵਿਭਾਗ ਨੇ ਲੋਕਾਂ ਨੂੰ ਖਾਸ ਕਰਕੇ ਸ਼ਾਮ ਅਤੇ ਰਾਤ ਦੇ ਸਮੇਂ ਮੌਸਮ ’ਤੇ ਨਜ਼ਰ ਰੱਖਣ ਅਤੇ ਤੇਜ਼ ਮੀਂਹ ਦੌਰਾਨ ਬੇਲੋੜੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਹੈ।

Current Updates

Leave a Comment