September 30, 2026
ਖਾਸ ਖ਼ਬਰਰਾਸ਼ਟਰੀ

ਰੇਵਾੜੀ ਦੇ ਨੌਜਵਾਨ ਨੂੰ ਆਸਟਰੇਲੀਆ ਦੀ ਅਦਾਲਤ ਨੇ 40 ਸਾਲ ਕੈਦ ਦੀ ਸਜ਼ਾ ਸੁਣਾਈ

ਰੇਵਾੜੀ ਦੇ ਨੌਜਵਾਨ ਨੂੰ ਆਸਟਰੇਲੀਆ ਦੀ ਅਦਾਲਤ ਨੇ 40 ਸਾਲ ਕੈਦ ਦੀ ਸਜ਼ਾ ਸੁਣਾਈ

ਰੇਵਾੜੀ- ਰੇਵਾੜੀ ਦੇ ਇਕ ਨੌਜਵਾਨ ਨੂੰ ਆਸਟਰੇਲੀਆਂ ਦੀ ਸਿਡਨੀ ਕੋਰਟ ਦੇ ਜੱਜ ਮਾਈਕਲ ਕਿੰਗ ਨੇ ਪੰਜ ਕੋਰਿਆਈ ਲੜਕੀਆਂ ਨੂੰ ਹਵਸ ਦਾ ਸ਼ਿਕਾਰ ਬਣਾਉਣ ’ਤੇ 40 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਫ਼ੈਸਲੇ ਵਿੱਚ ਲਿਖਿਆ ਕਿ 30 ਸਾਲ ਤੋਂ ਪਹਿਲਾਂ ਅਜਿਹੇ ਨਿਰਦਈ ਮੁਲਜ਼ਮ ਨੂੰ ਪੈਰੋਲ ਨਹੀਂ ਦਿੱਤੀ ਜਾਵੇਗੀ।

ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜ਼ਮ ਬਾਲੇਸ਼ (43) ਸਾਲ-2006 ਵਿੱਚ ਪੜ੍ਹਾਈ ਕਰਨ ਆਸਟਰੇਲੀਆ ਗਿਆ ਸੀ। ਉਸ ਨੇ ਵਿਦੇਸ਼ ਵਿੱਚ ਕਈ ਕੰਪਨੀਆਂ ਵਿੱਚ ਡੇਟਾ ਵਿਜੂੁਅਲਾਈਜੇਸ਼ਨ ਸਲਾਹਕਾਰ ਵਜੋਂ ਕੰਮ ਕੀਤਾ। ਮੁਲਜ਼ਮ ’ਤੇ ਦੋਸ਼ ਲੱਗੇ ਹਨ ਕਿ ਉਸ ਨੇ ਸਾਲ 2017 ਵਿੱਚ 21 ਤੋਂ 27 ਸਾਲ ਦੀ ਉਮਰ ਵਾਲੀਆਂ ਪੰਜ ਕੋਰਿਆਈ ਲੜਕੀਆਂ ਨੂੰ ਨੌਕਰੀ ਲਈ ਸੱਦਿਆ ਅਤੇ ਉਨ੍ਹਾਂ ਨਸ਼ੀਲੀ ਦਵਾਈ ਦੇ ਕੇ ਜਬਰ-ਜਨਾਹ ਕੀਤਾ। ਆਸਟਰੇਲੀਆ ਪੁਲੀਸ ਨੇ ਸਾਲ-2018 ਵਿੱਚ ਬਾਲੇਸ਼ ਦੇ ਕਮਰੇ ਵਿੱਚ ਛਾਪਾ ਮਾਰ ਕੇ ਉਸ ਦੇ ਕਮਰੇ ਵਿੱਚੋਂ ਦਰਜਨ ਤੋਂ ਵੱਧ ਮਹਿਲਾਵਾਂ ਨਾਲ ਨਾਜਾਇਜ਼ ਸਬੰਧਾਂ ਦੀਆਂ ਵੀਡੀਓ ਬਰਾਮਦ ਕੀਤੀਆਂ, ਜੋ ਉਸ ਨੇ ਕਮਰੇ ’ਚ ਲੁਕਵੇਂ ਢੰਗ ਨਾਲ ਕੈਮਰੇ ਲਗਾ ਕੇ ਰਿਕਾਰਡ ਕੀਤੀਆਂ ਸਨ।

ਰੇਵਾੜੀ ਦੀ ਰਾਧਾ ਸਵਾਮੀ ਕਲੋਨੀ ਵਿੱਚ ਰਹਿੰਦੇ ਬਾਲੇਸ਼ ਦੇ ਪਿਤਾ ਨੇ ਕਿਹਾ ਕਿ ਉਹ 20 ਸਾਲ ਪਹਿਲਾਂ ਘਰੋਂ ਚਲਾ ਗਿਆ ਸੀ ਅਤੇ ਮੁੜ ਕੇ ਨਹੀਂ ਆਇਆ। ਉਸ ਦੇ ਪਿਤਾ ਨੇ ਕਿਹਾ ਕਿ 10 ਸਾਲ ਪਹਿਲਾਂ ਬਾਲੇਸ਼ ਨੂੰ ਜਦੋਂ ਗੋਲਡ ਮੈਡਲ ਮਿਲਿਆ ਤਾਂ ਉਦੋਂ ਕੋਈ ਉਨ੍ਹਾਂ ਦੇ ਘਰ ਪੁੱਛਣ ਤੱਕ ਨਹੀਂ ਆਇਆ ਅੱਜ ਬੁਰਾਈ ਦੇਖ ਕੇ ਸੋਸ਼ਲ ਮੀਡੀਆ ਵਾਲੇ ਉਨ੍ਹਾਂ ਦੇ ਘਰ ਗੇੜੇ ਮਾਰ ਰਹੇ ਹਨ।

Related posts

ਮੁਹਾਲੀ ਦੇ ਗਮਾਡਾ ਦਫ਼ਤਰ ’ਚ ਈ.ਡੀ. ਦਾ ਛਾਪਾ: 3 ਮੰਜ਼ਿਲਾਂ ਕੀਤੀਆਂ ਸੀਲ

Current Updates

ਮਹਿਲਾਵਾਂ ਦੀ ਸੁਰੱਖਿਆ ਸਾਡੀ ਪ੍ਰਮੁੱਖ ਤਰਜੀਹ: ਮੋਦੀ

Current Updates

ਧਮਾਕੇਦਾਰ ਡਾਂਸ ਨੰਬਰਾਂ ਕਾਰਨ ਤਮੰਨਾ ਭਾਟੀਆ ਨੌਜਵਾਨਾਂ ਤੇ ਇੰਟਰਨੈੱਟ ਮੀਡੀਆ ’ਤੇ ਕਰ ਰਹੀ ਹੈ ਰਾਜ, ਪੜ੍ਹੋ ਕਿਸ ਰਣਨੀਤੀ ਨਾਲ ਅੱਗੇ ਵਧ ਰਹੀ ਅੱਗੇ

Current Updates

Leave a Comment