November 17, 2026
ਖਾਸ ਖ਼ਬਰਰਾਸ਼ਟਰੀ

ਧੁੰਦ ਦੀ ਸੰਭਾਵਨਾ ਕਾਰਨ ਜੰਮੂ-ਕਾਠਗੋਦਾਮ ਰੇਲ ਸੇਵਾ ਡੇਢ ਮਹੀਨੇ ਲਈ ਰੱਦ

ਧੁੰਦ ਦੀ ਸੰਭਾਵਨਾ ਕਾਰਨ ਜੰਮੂ-ਕਾਠਗੋਦਾਮ ਰੇਲ ਸੇਵਾ ਡੇਢ ਮਹੀਨੇ ਲਈ ਰੱਦ

ਜੰਮੂ- ਉੱਤਰੀ ਰੇਲਵੇ ਨੇ ਆਉਣ ਵਾਲੇ ਦਿਨਾਂ ਵਿੱਚ ਸੰਘਣੀ ਧੁੰਦ ਦੀ ਸੰਭਾਵਨਾ ਦੇ ਮੱਦੇਨਜ਼ਰ ਜੰਮੂ ਤਵੀ ਅਤੇ ਉੱਤਰਾਖੰਡ ਦੇ ਕਾਠਗੋਦਾਮ ਵਿਚਾਲੇ ਚੱਲਣ ਵਾਲੀਆਂ ਹਫ਼ਤਾਵਾਰੀ ਰੇਲ ਗੱਡੀਆਂ ਨੂੰ ਡੇਢ ਮਹੀਨੇ ਲਈ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ। ਰੇਲਵੇ ਨੇ ਇਹ ਕਦਮ ਯਾਤਰੀਆਂ ਦੀ ਸੁਰੱਖਿਆ ਅਤੇ ਰੇਲ ਗੱਡੀਆਂ ਦਾ ਸਮੇਂ ਸਿਰ ਸੰਚਾਲਨ ਯਕੀਨੀ ਬਣਾਉਣ ਲਈ ਚੁੱਕਿਆ ਹੈ।

ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚੋਂ ਲੰਘਦੀ ਹੈ ਗੱਡੀ; ਜੰਮੂ ਤੋਂ ਕਾਠਗੋਦਾਮ ਤੱਕ ਰੇਲ ਗੱਡੀ ਦਾ ਰੂਟ- ਇਹ ਰੇਲ ਗੱਡੀ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚੋਂ ਲੰਘਦੀ ਹੈ। ਕੁੱਲ ਦੂਰੀ ਲਗਪਗ 769 ਕਿਲੋਮੀਟਰ ਹੈ। ਇਸ ਦੇ ਰਸਤੇ ਵਿੱਚ ਲੁਧਿਆਣਾ ਅਤੇ ਜਲੰਧਰ ਵੀ ਆਉਂਦੇ ਹਨ। ਰੇਲਵੇ ਅਧਿਕਾਰੀਆਂ ਅਨੁਸਾਰ ਕਾਠਗੋਦਾਮ ਤੋਂ ਜੰਮੂ ਤਵੀ ਵਿਚਾਲੇ ਹਰ ਮੰਗਲਵਾਰ ਚੱਲਣ ਵਾਲੀ ਰੇਲ ਗੱਡੀ ਨੰਬਰ 14695, 12 ਜਨਵਰੀ ਤੋਂ 2 ਮਾਰਚ 2027 ਤੱਕ ਰੱਦ ਰਹੇਗੀ। ਇਸੇ ਤਰ੍ਹਾਂ ਜੰਮੂ ਤਵੀ ਤੋਂ ਕਾਠਗੋਦਾਮ ਵਿਚਾਲੇ ਹਰ ਐਤਵਾਰ ਚੱਲਣ ਵਾਲੀ ਰੇਲ ਗੱਡੀ ਨੰਬਰ 14696, 10 ਜਨਵਰੀ ਤੋਂ 28 ਫਰਵਰੀ 2027 ਤੱਕ ਨਹੀਂ ਚੱਲੇਗੀ।

ਯਾਤਰਾ ਤੋਂ ਪਹਿਲਾਂ ਤਾਜ਼ਾ ਜਾਣਕਾਰੀ ਲੈਣ ਦੀ ਸਲਾਹ ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਸਰਦੀਆਂ ਦੌਰਾਨ ਧੁੰਦ ਕਾਰਨ ਰੇਲ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਣ ਅਤੇ ਸੁਰੱਖਿਆ ਸਬੰਧੀ ਖ਼ਤਰਿਆਂ ਨੂੰ ਧਿਆਨ ਵਿੱਚ ਰੱਖਦਿਆਂ ਇਹਤਿਆਤ ਵਜੋਂ ਇਹ ਫ਼ੈਸਲਾ ਲਿਆ ਗਿਆ ਹੈ। ਰੇਲਵੇ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਸਬੰਧਤ ਰੇਲ ਗੱਡੀਆਂ ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਜ਼ਰੂਰ ਹਾਸਲ ਕਰ ਲੈਣ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

Related posts

ਪ੍ਰਕਾਸ਼ ਪੁਰਬ ਮਨਾਉਣ ਲਈ 4 ਨਵੰਬਰ ਨੂੰ ਪਾਕਿਸਤਾਨ ਜਾਵੇਗਾ ਜਥਾ

Current Updates

ਰਾਸ਼ਟਰਪਤੀ ਦਰੋਪਦੀ ਮੁਰਮੂ ਦੋ ਰੋਜ਼ਾ ਫੇਰੀ ਲਈ ਪੁਰਤਗਾਲ ਪੁੱਜੇ

Current Updates

ਭਾਰਤ ਨੇ ਪਾਕਿਸਤਾਨ ਨੂੰ 10-2 ਨਾਲ ਹਰਾਇਆ

Current Updates

Leave a Comment