July 17, 2026
ਪੰਜਾਬ

ਅਮਿਤਾਭ ਬੱਚਨ ਨੇ ‘ਟਾਈਮ ਟੂ ਗੋ’ ਬਾਰੇ ਪ੍ਰਸ਼ੰਸਕਾਂ ਦੇ ਸ਼ੰਕੇ ਕੀਤੇ ਦੂਰ

ਅਮਿਤਾਭ ਬੱਚਨ ਨੇ ‘ਟਾਈਮ ਟੂ ਗੋ’ ਬਾਰੇ ਪ੍ਰਸ਼ੰਸਕਾਂ ਦੇ ਸ਼ੰਕੇ ਕੀਤੇ ਦੂਰ

ਮੁੰਬਈ-ਬੌਲੀਵੁੱਡ ਅਦਾਕਾਰ ਅਮਿਤਾਭ ਬੱਚਨ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ ’ਤੇ ਪੋਸਟ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਫ਼ਿਕਰ ਵਿੱਚ ਪਾ ਦਿੱਤਾ ਸੀ। ਉਨ੍ਹਾਂ ਆਪਣੀ ਪੋਸਟ ਵਿੱਚ ਲਿਖਿਆ ਸੀ, ‘‘ਟਾਈਮ ਟੂ ਗੋ।’’ ਇਸ ਪੋਸਟ ਮਗਰੋਂ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਕਈ ਤਰ੍ਹਾਂ ਦੇ ਕਿਆਸੇ ਲਾਉਣੇ ਸ਼ੁਰੂ ਕਰ ਦਿੱਤੇ। ਕਈਆਂ ਨੇ ਕਿਹਾ ਸੀ ਕਿ ਸ਼ਾਇਦ ਅਮਿਤਾਭ ਨੇ ਹੁਣ ਫਿਲਮੀ ਕਰੀਅਰ ਤੋਂ ਪਾਸਾ ਵੱਟਣ ਵੱਲ ਇਸ਼ਾਰਾ ਕੀਤਾ ਹੈ। ਉਹ ਹੁਣ ਕੌਣ ਬਨੇਗਾ ਕਰੋੜਪਤੀ ਸ਼ੋਅ ਦਾ ਹਿੱਸਾ ਵੀ ਨਹੀਂ ਰਹਿਣਗੇ। ਅਦਾਕਾਰ ਵੱਲੋਂ ਕੀਤੀ ਪੋਸਟ ਬਾਰੇ ਲਾਏ ਜਾ ਰਹੇ ਕਿਆਸਿਆਂ ਨੂੰ ਕੌਣ ਬਨੇਗਾ ਕਰੋੜਪਤੀ 16 ਦੇ ਸ਼ੋਅ ਮਗਰੋਂ ਵਿਰਾਮ ਲੱਗ ਗਿਆ ਹੈ। ਇਸ ਸ਼ੋਅ ਵਿੱਚ ਪੁੱਜੇ ਅਮਿਤਾਭ ਬੱਚਨ ਨੇ ਆਪਣੇ ਚਾਹੁਣ ਵਾਲਿਆਂ ਦੇ ਸਾਰੇ ਖ਼ਦਸ਼ੇ ਦੂਰ ਕਰ ਦਿੱਤੇ ਹਨ। ਸ਼ੋਅ ਦੇ ਨਿਰਮਾਤਾਵਾਂ ਵੱਲੋਂ ਸਾਂਝੇ ਕੀਤੇ ਪ੍ਰੋਮੋ ਵਿੱਚ ਅਦਾਕਾਰ ਉਮੀਦਵਾਰ ਵੱਲੋਂ ਨੱਚਣ ਲਈ ਪੁੱਛਣ ’ਤੇ ਹਾਸੇ ਨਾਲ ਭਰਿਆ ਜਵਾਬ ਦੇ ਰਹੇ ਹਨ। ਇਸ ਦੇ ਜਵਾਬ ਵਿੱਚ ਅਦਾਕਾਰ ਨੇ ਕਿਹਾ, ‘‘ਕੌਨ ਨਾਚੇਗਾ? ਅਰੇ ਭਾਈ ਸਾਹਬ, ਨਾਚਨੇ ਕੇ ਲੀਏ ਯਹਾਂ ਨਹੀਂ ਰਖਾ ਹੈ ਹਮਕੋ।’’ ਇਸੇ ਦੌਰਾਨ ਸ਼ੋਅ ’ਚ ਪੁੱਜੇ ਦਰਸ਼ਕ ਨੇ ਅਮਿਤਾਭ ਵੱਲੋਂ ਪਾਈ ਪੋਸਟ ਬਾਰੇ ਵੀ ਸਵਾਲ ਕਰ ਦਿੱਤਾ। ਇਸ ਦੇ ਜਵਾਬ ਵਿੱਚ ਅਦਾਕਾਰ ਨੇ ਕਿਹਾ ਕਿ ਇਹ ਸਿਰਫ਼ ਲਾਈਨ ਸੀ ਜੋ ਉਸ ਨੇ ਪੋਸਟ ਕਰ ਦਿੱਤੀ ਸੀ, ਇਸ ਵਿੱਚ ਗ਼ਲਤ ਕੀ ਹੈ। ਇਸ ਮਗਰੋਂ ਅਦਾਕਾਰ ਨੇ ਸਪਸ਼ਟ ਕੀਤਾ ਕਿ ਇਸ ਪੋਸਟ ਦਾ ਮਤਲਬ ਸੀ ਕਿ ਕੰਮ ਤੋਂ ਜਾਣ ਦਾ ਸਮਾਂ ਹੋ ਗਿਆ ਹੈ। ਅਸੀਂ ਸ਼ੋਅ ਨੂੰ ਤੜਕੇ ਦੋ ਵਜੇ ਮੁਕੰਮਲ ਕੀਤਾ ਸੀ। ਉਨ੍ਹਾਂ ਕਿਹਾ ਕਿ ਇਹ ਇਸ ਲਈ ਲਿਖਿਆ ਸੀ ਮੈਨੂੰ ਨੀਂਦ ਆ ਰਹੀ ਸੀ।

Related posts

ਪੁਲੀਸ ਵੱਲੋਂ 2 ਕਿੱਲੋ ਹੈਰੋਇਨ ਅਤੇ ਦੇਸੀ ਪਿਸਟਲ ਸਮੇਤ 4 ਮੁਲਜ਼ਮ ਕਾਬੂ

Current Updates

ਸਾਬਕਾ ਮੰਤਰੀ ਮੁਖਮੈਲਪੁਰ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ

Current Updates

ਬਰਨਾਲਾ ਤੇ ਅੰਮ੍ਰਿਤਸਰ ’ਚ ਭਖਿਆ ਵਿਰੋਧ; ਮੁੱਖ ਮੰਤਰੀ ਭਗਵੰਤ ਮਾਨ ਦੇ ਫੂਕੇ ਪੁਤਲੇ, ਅਸਤੀਫ਼ੇ ਦੀ ਮੰਗ

Current Updates

Leave a Comment