December 27, 2025
ਪੰਜਾਬ

ਬ੍ਰਾਜ਼ੀਲੀ ਔਰਤ ਕੋਕੀਨ ਦੇ 100 ਕੈਪਸੂਲ ਨਿਗਲਣ ਵਾਲੀ ਬ੍ਰਾਜ਼ੀਲੀਅਨ ਮਹਿਲਾ ਗ੍ਰਿਫ਼ਤਾਰ

ਬ੍ਰਾਜ਼ੀਲੀ ਔਰਤ ਕੋਕੀਨ ਦੇ 100 ਕੈਪਸੂਲ ਨਿਗਲਣ ਵਾਲੀ ਬ੍ਰਾਜ਼ੀਲੀਅਨ ਮਹਿਲਾ ਗ੍ਰਿਫ਼ਤਾਰ

ਮੁੰਬਈ-ਮਾਲੀਆ ਇੰਟੈਲੀਜੈਂਸ ਬਾਰੇ ਡਾਇਰੈਕਟੋਰੇਟ (DRI) ਨੇ ਕੋਕੀਨ ਦੇ 100 ਕੈਪਸੂਲ ਨਿਗਲਣ ਵਾਲੀ ਬ੍ਰਾਜ਼ੀਲਿਆਈ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਹੈ। ਕੌਮਾਂਤਰੀ ਬਾਜ਼ਾਰ ਵਿਚ ਇਨ੍ਹਾਂ ਕੈਪਸੂਲਾਂ ਦੀ ਕੀਮਤ 10.96 ਕਰੋੜ ਰੁਪਏ ਦੱਸੀ ਜਾਂਦੀ ਹੈ। ਡੀਆਰਆਈ ਨੇ ਖੁਫ਼ੀਆ ਜਾਣਕਾਰੀ ਦੇ ਅਧਾਰ ’ਤੇ ਇਸ ਬ੍ਰਾਜ਼ੀਲੀਅਨ ਮਹਿਲਾ ਨੂੰ ਮੁੰਬਈ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਹੈ। ਇਹ ਮਹਿਲਾ ਸਾਓ ਪੋਲੋ ਤੋਂ ਮੁੰਬਈ ਪੁੱਜੀ ਸੀ।

ਮਹਿਲਾ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਇਨ੍ਹਾਂ ਕੈਪਸੂਲਾਂ ਵਿਚ ਨਸ਼ਾ ਸੀ, ਜੋ ਭਾਰਤ ਵਿਚ ਸਮਗਲ ਕੀਤਾ ਜਾ ਰਿਹਾ ਸੀ। ਮਹਿਲਾ ਨੂੰ ਬਾਅਦ ਵਿਚ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ, ਜਿੱਥੇ ਇਨ੍ਹਾਂ ਕੈਪਸੂਲਾਂ ਨੂੰ ਬਾਹਰ ਕੱਢਿਆ ਗਿਆ। ਕੈਪਸੂਲਾਂ ਵਿਚ 1096 ਗ੍ਰਾਮ ਕੋਕੀਨ ਸੀ, ਜਿਸ ਦੀ ਗ਼ੈਰਕਾਨੂੰਨੀ ਨਸ਼ਾ ਬਾਜ਼ਾਰ ਵਿਚ ਕੀਮਤ 10.96 ਕਰੋੜ ਰੁਪਏ ਦੱਸੀ ਗਈ ਹੈ। ਪੁਲੀਸ ਨੇ ਐੱਨਡੀਪੀਐੱਸ ਐਕਟ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਹੈ।

Related posts

ਅੰਮ੍ਰਿਤਸਰ ਤੋਂ ਕੁਆਲਾਲੰਪੁਰ ਜਾ ਰਹੇ ਯਾਤਰੀ ਕੋਲੋਂ ਹਵਾਈ ਅੱਡੇ ‘ਤੇ 12 ਗੋਲ਼ੀਆਂ ਬਰਾਮਦ

Current Updates

ਗੁਰਦੁਆਰਿਆਂ ਵਿੱਚੋਂ ਗੋਲਕਾਂ ਚੁੱਕਣ ਦੇ ਬਿਆਨ ’ਤੇ ਮੁੱਖ ਮੰਤਰੀ ਮੁਆਫੀ ਮੰਗਣ: ਜਥੇਦਾਰ ਧਨੌਲਾ

Current Updates

ਅਮਰੀਕਾ ਨੇ ਭਾਰਤੀ ਨੌਜਵਾਨਾਂ ਨੂੰ ਹੱਥਕੜੀਆਂ ਲਾ ਕੇ ਭੇਜਿਆ

Current Updates

Leave a Comment