September 26, 2026
ਪੰਜਾਬ

ਸਕੂਲ ਬੱਸ ਅਪਰੇਟਰਾਂ ਨੇ ਸਿਹਤ ਜਾਂਚ ਕੈਂਪ ਲਾਇਆ

ਸਕੂਲ ਬੱਸ ਅਪਰੇਟਰਾਂ ਨੇ ਸਿਹਤ ਜਾਂਚ ਕੈਂਪ ਲਾਇਆ

ਚੰਡੀਗੜ੍ਹ-ਚੰਡੀਗੜ੍ਹ ਸਕੂਲ ਬੱਸ ਅਪਰੇਟਰਜ਼ ਵੈਲਫੇਅਰ ਐਸੋਸੀਏਸ਼ਨ ਵੱਲੋਂ ਸਰਬੱਤ ਦੇ ਭਲੇ, ਸਕੂਲੀ ਬੱਚਿਆਂ ਦੀ ਸੁਰੱਖਿਆ ਤੇ ਕਾਰੋਬਾਰ ਦੇ ਵਾਧੇ ਲਈ ਅਰਦਾਸ ਕੀਤੀ ਗਈ ਤੇ ਗੁਰਦਆਰਾ ਬਾਗ ਸ਼ਹੀਦਾਂ ਸੈਕਟਰ 44 ਵਿਚ ਅਖੰਡ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਪਹਿਲੇ ਦਿਨ ਡਰਾਈਵਰਾਂ, ਅਟੈਂਡੈਂਟਾਂ ਤੇ ਹੋਰ ਸਟਾਫ ਲਈ ਟਰੇਨਿੰਗ ਕੈਂਪ ਲਾਇਆ ਗਿਆ ਤੇ ਇਸ ਤੋਂ ਇਲਾਵਾ ਸਿਹਤ ਜਾਂਚ ਕੈਂਪ ਵੀ ਲਾਇਆ ਗਿਆ ਜਿਸ ਦਾ ਉਦਘਾਟਨ ਚੰਡੀਗੜ੍ਹ ਦੇ ਬਾਲ ਕਮਿਸ਼ਨ ਦੀ ਚੇਅਰਪਰਸਨ ਸ਼ਿਪਰਾ ਬਾਂਸਲ ਨੇ ਕੀਤਾ। ਇਸ ਮੌਕੇ ਅੱਖਾਂ ਦਾ ਜਾਂਚ ਕੈਂਪ ਵੀ ਲਾਇਆ ਗਿਆ ਜਿਸ ਵਿਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਵਧੀਕ ਐਸਟੀਏ ਰਣਪ੍ਰੀਤ ਸਿੰਘ ਭਿਓਰਾ ਨੇ ਸ਼ਿਰਕਤ ਕੀਤੀ। ਆਖਰੀ ਦਿਨ ਫੋਰਟਿਸ ਹਸਪਤਾਲ ਮੁਹਾਲੀ ਵਲੋਂ ਦਿਲ ਦੇ ਰੋਗਾਂ ਦੀ ਜਾਂਚ ਲਈ ਕੈਂਪ ਲਾਇਆ ਗਿਆ। ਇਸ ਮੌਕੇ ਮੋਟਰ ਵਹੀਕਲ ਇੰਸਪੈਕਟਰ ਸੌਰਵ ਵਿਨਾਇਕ ਨੇ ਸ਼ਿਰਕਤ ਕੀਤੀ। ਇਸ ਮੌਕੇ ਚੰਡੀਗੜ੍ਹ ਸਕੂਲ ਬੱਸ ਅਪਰੇਟਰਜ਼ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਲਖਬੀਰ ਸਿੰਘ ਨੇ ਧੰਨਵਾਦ ਕੀਤਾ। ਇਸ ਮੌਕੇ ਸਕੂਲ ਬੱਸਾਂ ਦੀਆਂ ਕੰਪਨੀਆਂ ਐਸਐਮਐਲ, ਟਾਟਾ ਮੋਟਰਜ਼, ਅਸ਼ੋਕ ਲੇਅਲੈਂਡ, ਭਾਰਤ ਬੈਨਜ਼, ਆਈਸ਼ਰ, ਮਹਿੰਦਰਾ ਵੱਲੋਂ ਆਪਣੀਆਂ ਨਵੀਆਂ ਬੱਸਾਂ ਦੀ ਪ੍ਰਦਰਸ਼ਨ ਵੀ ਲਾਈ ਗਈ।

Related posts

ਤਰਨ ਤਾਰਨ ਜ਼ਿਮਨੀ ਚੋਣ: ਵੋਟਾਂ ਦੀ ਗਿਣਤੀ ਸ਼ੁਰੂ

Current Updates

ਤਿੰਨ ਪਵਿੱਤਰ ਸ਼ਹਿਰਾਂ ਵਿੱਚ ਮੀਟ, ਸ਼ਰਾਬ ਅਤੇ ਤੰਬਾਕੂ ’ਤੇ ਪਾਬੰਦੀ ਹੁਣ ਲਾਗੂ

Current Updates

ਜੱਜ ਬਣ ਕੇ ਆਪਣੇ ਪਿਤਾ ਦਾ ਸੁਪਨਾ ਪੂਰਾ ਕੀਤਾ : ਆਰਜੂ ਗਿੱਲ PCS

Current Updates

Leave a Comment