August 16, 2026
ਅੰਤਰਰਾਸ਼ਟਰੀਖਾਸ ਖ਼ਬਰ

ਕਾਸ਼ ਪਟੇਲ ਨਵੇਂ ਐੱਫਬੀਆਈ ਡਾਇਰੈਕਟਰ ਕਾਸ਼ ਪਟੇਲ ਨੂੰ ਮਿਲ ਸਕਦੀ ਹੈ ਇਕ ਹੋਰ ਜ਼ਿੰਮੇਵਾਰੀ

ਕਾਸ਼ ਪਟੇਲ ਨਵੇਂ ਐੱਫਬੀਆਈ ਡਾਇਰੈਕਟਰ ਕਾਸ਼ ਪਟੇਲ ਨੂੰ ਮਿਲ ਸਕਦੀ ਹੈ ਇਕ ਹੋਰ ਜ਼ਿੰਮੇਵਾਰੀ

ਵਾਸ਼ਿੰਗਟਨ- ਐੱਫਬੀਆਈ ਦੇ ਨਵੇਂ ਡਾਇਰੈਕਟਰ ਕਾਸ਼ ਪਟੇਲ ਨੂੰ ਅਲਕੋਹਲ, ਟੋਬੈਗੋ, ਹਥਿਆਰਾਂ ਤੇ ਵਿਸਫੋਟਕਾਂ (ਏਟੀਐੱਫ) ਬਾਰੇ ਬਿਊਰੋ ਦਾ ਕਾਰਜਕਾਰੀ ਮੁਖੀ ਲਾਏ ਜਾਣ ਦੀ ਉਮੀਦ ਹੈ। ਇਹ ਦਾਅਵਾ ਨਿਆਂ ਵਿਭਾਗ ਦੇ ਅਧਿਕਾਰੀਆਂ ਨੇ ਕੀਤਾ ਹੈ। ਪਟੇਲ ਇਸ ਅਹੁਦੇ ਦੀ ਸਹੁੰ ਅਗਲੇ ਹਫ਼ਤੇ ਚੁੱਕ ਸਕਦੇ ਹਨ ਤੇ ਇਸ ਤਰ੍ਹਾਂ ਉਨ੍ਹਾਂ ਕੋਲ ਨਿਆਂ ਵਿਭਾਗ ਦੀਆਂ ਦੋ ਸਭ ਤੋਂ ਵੱਡੀਆਂ ਏਜੰਸੀਆਂ ਦੀ ਕਮਾਨ ਹੋਵੇਗੀ।

ਪਟੇਲ ਨੇ ਸ਼ੁੱਕਰਵਾਰ ਨੂੰ ਐੱਫਬੀਆਈ ਡਾਇਰੈਕਟਰ ਵਜੋਂ ਹਲਫ਼ ਲਿਆ ਸੀ। ਦੱਸ ਦੇਈਏ ਕਿ ਏਟੀਐੱਫ ਵੱਖਰੀ ਏਜੰਸੀ ਹੈ, ਜਿਸ ਵਿਚ 5500 ਦੇ ਕਰੀਬ ਮੁਲਾਜ਼ਮ ਹਨ, ਜੋ ਹਥਿਆਰਾਂ, ਵਿਸਫੋਟਕਾਂ ਤੇ ਅੱਗਜ਼ਨੀ ਲਈ ਕੌਮੀ ਕਾਨੂੰਨ ਲਾਗੂ ਕਰਨ ਲਈ ਜ਼ਿੰਮੇਵਾਰ ਹੈ। ਹੋਰ ਚੀਜ਼ਾਂ ਦੇ ਨਾਲ ਸੰਘੀ ਹਥਿਆਰਾਂ ਦੇ ਡੀਲਰਾਂ ਨੂੰ ਲਾਇਸੈਂਸ ਦੇਣ, ਅਪਰਾਧਾਂ ਵਿੱਚ ਵਰਤੀਆਂ ਜਾਂਦੀਆਂ ਬੰਦੂਕਾਂ ਦਾ ਪਤਾ ਲਗਾਉਣ ਅਤੇ ਗੋਲੀਬਾਰੀ ਦੀ ਜਾਂਚ ਵਿੱਚ ਖੁਫੀਆ ਜਾਣਕਾਰੀ ਦਾ ਵਿਸ਼ਲੇਸ਼ਣ ਕਰਨਾ ਵੀ ਏਟੀਐੱਫ ਦੀ ਜ਼ਿੰਮੇਵਾਰੀ ਹੈ। ਇਹ ਖ਼ਬਰ ਅਜਿਹੇ ਮੌਕੇ ਆਈ ਹੈ ਜਦੋਂ ਅਟਾਰਨੀ ਜਨਰਲ Pam Bondi ਨੇ ਪਿਛਲੇ ਦਿਨੀਂ ਏਟੀਐੱਫ ਦੀ ਸਿਖਰਲੀ ਵਕੀਲ Pamela Hicks ਨੂੰ ਬਰਖਾਸਤ ਕਰ ਦਿੱਤਾ ਹੈ।

Related posts

ਇੰਝ ਕਰ ਸਕਦੇ ਹੋ ਸਫਲ Youtube ਚੈਨਲ ਦੀ ਸ਼ੁਰੂਆਤ ! ਜਾਣੋ ਕੀ ਹੈ ਰੁਝਾਨਅਤੇ ਕੀ ਹਨ ਨਿਯਮ

Current Updates

ਇਰਾਨ-ਇਜ਼ਰਾਈਲ ਜੰਗ ਦੌਰਾਨ 1,300 ਤੋਂ ਵੱਧ ਲੋਕਾਂ ਦੀ ਮੌਤ

Current Updates

ਮੂਸੇ ਵਾਲਾ ਕਤਲ ਕੇਸ ਦੇ ਸ਼ੂਟਰ ਰੂਪਾ ਦੇ ਭਰਾ ਦਾ ਗੋਲੀਆਂ ਮਾਰ ਕੇ ਕਤਲ, ਗੈਂਗਸਟਰ ਗਰੁੱਪ ਨੇ ਲਈ ਜ਼ਿੰਮੇਵਾਰੀ

Current Updates

Leave a Comment