September 30, 2026
ਖਾਸ ਖ਼ਬਰਰਾਸ਼ਟਰੀ

ਰਾਹਤ ਤੇ ਬਚਾਅ ਟੀਮਾਂ ਸੁਰੰਗ ’ਚ ਫ਼ਸੇ ਵਰਕਰਾਂ ਤੋਂ ਕੁਝ ਦੂਰੀ ’ਤੇ

ਰਾਹਤ ਤੇ ਬਚਾਅ ਟੀਮਾਂ ਸੁਰੰਗ ’ਚ ਫ਼ਸੇ ਵਰਕਰਾਂ ਤੋਂ ਕੁਝ ਦੂਰੀ ’ਤੇ

ਹੈਦਰਾਬਾਦ-ਰਾਹਤ ਤੇ ਬਚਾਅ ਕਾਰਜਾਂ ਵਿਚ ਲੱਗੀਆਂ ਟੀਮਾਂ ਸ਼੍ਰੀਸੈਲਮ ਲੈਫਟ ਬੈਂਕ ਨਹਿਰ ਪ੍ਰੋਜੈਕਟ ਦੀ ਸੁਰੰਗ ਦੇ ਇੱਕ ਹਿੱਸੇ ਵਿਚ ਛੱਤ ਡਿੱਗਣ ਕਰਕੇ ਅੰਦਰ ਫਸੇ ਇੰਜਨੀਅਰਾਂ ਅਤੇ ਕਰਮਚਾਰੀਆਂ ਦੇ ਨੇੜੇ ਪਹੁੰਚ ਗਈਆਂ ਹਨ। ਰਾਹਤ ਤੇ ਬਚਾਅ ਕਾਰਜ ਜੰਗੀ ਪੱਧਰ ’ਤੇ ਜਾਰੀ ਹਨ।

ਇੱਥੋਂ ਕਰੀਬ 150 ਕਿਲੋਮੀਟਰ ਦੂਰ ਨਾਗਰਕੁਰੂਨਲ ਜ਼ਿਲ੍ਹੇ ਵਿੱਚ ਹਾਦਸੇ ਵਾਲੀ ਥਾਂ ’ਤੇ ਮੌਜੂਦ ਟੀਮਾਂ ਨੇ ਸੁਰੰਗ ਵਿਚ ਫਸੇ ਲੋਕਾਂ ਨੂੰ ਨਾਮ ਲੈ ਕੇ ਆਵਾਜ਼ ਵੀ ਮਾਰੀ, ਹਾਲਾਂਕਿ ਦੂਜੇ ਪਾਸਿਓਂ ਕੋਈ ਜਵਾਬ ਨਹੀਂ ਮਿਲਿਆ। ਹਾਦਸਾ ਸ਼ਨਿੱਚਰਵਾਰ ਸਵੇਰੇ ਸਾਢੇ ਅੱਠ ਵਜੇ ਦੇ ਕਰੀਬ ਹੋਇਆ ਸੀ। ਬਚਾਅ ਕਰਮਚਾਰੀ ਹੁਣ ਤੱਕ ਸੁਰੰਗ ਵਿਚ 13ਵੇਂ ਕਿਲੋਮੀਟਰ ਤੱਕ ਅੰਦਰ ਚਲੇ ਗਏ ਹਨ। ਹਾਦਸਾ ਇਥੋਂ ਕੁਝ ਦੂਰੀ ’ਤੇ ਹੋਇਆ ਸੀ।

Related posts

ਅਦਾਕਾਰਾ ਮਮਤਾ ਕੁਲਕਰਨੀ ਨੂੰ ਮਹਾਮੰਡਲੇਸ਼ਵਰ ਬਣਾਉਣ ‘ਤੇ ਸੰਤਾਂ ‘ਚ ਨਰਾਜ਼ਗੀ, ਮੁਕੱਦਮਾ ਦਰਜ ਕਰਨ ਦੀ ਮੰਗ

Current Updates

ਪੰਜਾਬੀ ਯੂ-ਟਿਊਬਕਾਰੀ ਦਾ ਤਿੰਨ ਰੋਜ਼ਾ ਕਰੈਸ਼ ਕੋਰਸ ਸੰਪੰਨ

Current Updates

ਕੋਲਕਾਤਾ ਕਾਂਡ: ਸੰਜੈ ਰਾਏ ਦੋਸ਼ੀ ਕਰਾਰ

Current Updates

Leave a Comment