December 30, 2025
ਖਾਸ ਖ਼ਬਰਰਾਸ਼ਟਰੀ

ਸਾਬਕਾ ਮਰਚੈਂਟ ਨੇਵੀ ਮੁਲਾਜ਼ਮ ਵੱਲੋਂ ਧੀ ਦਾ ਕਤਲ; ਪਤਨੀ, ਮਾਂ ’ਤੇ ਹਥੌੜੇ ਨਾਲ ਹਮਲਾ

ਸਾਬਕਾ ਮਰਚੈਂਟ ਨੇਵੀ ਮੁਲਾਜ਼ਮ ਵੱਲੋਂ ਧੀ ਦਾ ਕਤਲ; ਪਤਨੀ, ਮਾਂ ’ਤੇ ਹਥੌੜੇ ਨਾਲ ਹਮਲਾ

ਰੇਵਾੜੀ-ਪੁਲੀਸ ਨੇ ਮਰਚੈਂਟ ਨੇਵੀ ਦੇ ਇੱਕ 40 ਸਾਲਾ ਸਾਬਕਾ ਕਰਮਚਾਰੀ ਨੂੰ ਮੰਗਲਵਾਰ ਰਾਤ ਨੂੰ ਮਯੂਰ ਵਿਹਾਰ ਇਲਾਕੇ ਵਿੱਚ ਆਪਣੀ 9 ਸਾਲਾ ਧੀ ਦੀ ਚਾਕੂ ਮਾਰ ਕੇ ਹੱਤਿਆ ਕਰਨ ਅਤੇ ਉਸਦੀ ਪਤਨੀ ਅਤੇ ਮਾਂ ਨੂੰ ਹਥੌੜੇ ਨਾਲ ਮਾਰ ਕੇ ਜ਼ਖਮੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ।ਮੁਲਜ਼ਮ ਦੀ ਪਛਾਣ ਅਲਵਰ ਜ਼ਿਲ੍ਹੇ (ਰਾਜਸਥਾਨ) ਦੇ ਪਿੰਡ ਹੁਡੀਆ ਕਲਾਂ ਦੇ ਸੰਦੀਪ ਕੁਮਾਰ ਵਜੋਂ ਹੋਈ ਹੈ, ਜੋ ਇਸ ਸਮੇਂ ਸ਼ਹਿਰ ਦੇ ਮਯੂਰ ਵਿਹਾਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ।

ਜ਼ਿਲ੍ਹਾ ਪੁਲੀਸ ਦੇ ਬੁਲਾਰੇ ਨੇ ਦੱਸਿਆ, “ਮੰਗਲਵਾਰ ਅਤੇ ਬੁੱਧਵਾਰ ਦੀ ਵਿਚਕਾਰਲੀ ਰਾਤ ਨੂੰ ਸਾਨੂੰ ਸੂਚਨਾ ਮਿਲੀ ਕਿ ਮੁਹੱਲਾ ਮਯੂਰ ਵਿਹਾਰ ਵਿੱਚ ਇੱਕ ਵਿਅਕਤੀ ਨੇ ਆਪਣੀ ਪਤਨੀ, ਬੇਟੀ ਅਤੇ ਮਾਂ ਨੂੰ ਕੁੱਟਿਆ ਅਤੇ ਜ਼ਖਮੀ ਕਰ ਦਿੱਤਾ। ਪੁਲੀਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੌਕੇ ’ਤੇ ਪਹੁੰਚ ਕੇ ਦੇਖਿਆ ਤਾਂ ਉੱਥੇ ਬਹੁਤ ਸਾਰੇ ਲੋਕ ਇਕੱਠੇ ਹੋਏ ਸਨ। ਕਮਰੇ ਵਿੱਚ ਬਹੁਤ ਸਾਰਾ ਖੂਨ ਸੀ, ਜਿਸ ਤੋਂ ਬਾਅਦ ਫੋਰੈਂਸਿਕ ਸਾਇੰਸ ਲੈਬਾਰਟਰੀ ਟੀਮ ਨੂੰ ਘਟਨਾ ਵਾਲੀ ਥਾਂ ’ਤੇ ਜਾਂਚ ਕਰਨ ਲਈ ਬੁਲਾਇਆ ਗਿਆ। ਘਟਨਾ ਸਥਾਨ ਤੋਂ ਅਪਰਾਧ ਵਿੱਚ ਵਰਤਿਆ ਗਿਆ ਇੱਕ ਚਾਕੂ ਵੀ ਬਰਾਮਦ ਕੀਤਾ ਗਿਆ ਹੈ।’’

ਉਨ੍ਹਾਂ ਦੱਸਿਆ ਕਿ ਦੋਸ਼ੀ ਦੀ ਪਤਨੀ ਕੁਸੁਮਲਤਾ ਅਤੇ ਮਾਂ ਪ੍ਰੇਮ ਦੇਵੀ ਨੇ ਕਿਹਾ ਕਿ ਸੰਦੀਪ ਨੇ ਉਸ ਦੀ ਬੇਟੀ ਰਣਵਿਤਾ ਦੇ ਗਲੇ ’ਚ ਚਾਕੂ ਮਾਰਿਆ ਸੀ। ਬਾਅਦ ’ਚ ਗੰਭੀਰ ਹਾਲਤ ’ਚ ਬੱਚੀ ਨੂੰ ਐਂਬੂਲੈਂਸ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ ਗਿਆ। ਹਮਲੇ ’ਚ ਦੋਸ਼ੀ ਦੀ ਪਤਨੀ ਅਤੇ ਮਾਂ ਨੂੰ ਵੀ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ।

ਬੁਲਾਰੇ ਨੇ ਦੱਸਿਆ ਕਿ ਇਸ ਸਬੰਧ ’ਚ ਦੋਸ਼ੀ ਸੰਦੀਪ ਕੁਮਾਰ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮੁਢਲੀ ਜਾਂਚ ਵਿਚ ਇਸ ਘਟਨਾ ਪਿੱਛੇ ਘਰੇਲੂ ਝਗੜੇ ਦਾ ਪਤਾ ਲੱਗਾ ਹੈ। ਰਾਮ ਪੁਰਾ ਥਾਣੇ ਦੇ ਐਸਐਚਓ ਮਨੀਸ਼ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਨੇ 2017 ਵਿੱਚ ਮਰਚੈਂਟ ਨੇਵੀ ਤੋਂ ਨੌਕਰੀ ਛੱਡ ਦਿੱਤੀ ਸੀ ਅਤੇ ਉਹ ਆਪਣੀ ਪਤਨੀ ਨਾਲ ਕੁਝ ਘਰੇਲੂ ਮੁੱਦਿਆਂ ਕਾਰਨ ਝਗੜਾ ਕਰਦਾ ਰਹਿੰਦਾ ਸੀ। ਇਸ ਸਮੇਂ ਸੰਦੀਪ ਕੋਲ ਕੋਈ ਨੌਕਰੀ ਨਹੀਂ ਹੈ। ਉਸ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਹੋਰ ਪੁੱਛਗਿੱਛ ਲਈ ਉਸ ਦਾ ਰਿਮਾਂਡ ਮੰਗਿਆ ਜਾਵੇਗਾ।

Related posts

ਬਿਜਲੀ ਸੋਧ ਬਿੱਲ ਖ਼ਿਲਾਫ਼ ਨਿੱਤਰੇ ਕਿਸਾਨ ਤੇ ਮਜ਼ਦੂਰ

Current Updates

ਹਿਜਾਬ ਘਟਨਾ: ‘ਮਹਿਲਾ ਤੋਂ ਮੁਆਫ਼ੀ ਮੰਗੇ ਨਿਤੀਸ਼ ਕੁਮਾਰ’: ਜ਼ਾਇਰਾ ਵਸੀਮ

Current Updates

…ਜਦੋਂ ਖੇਡ ਮੰਤਰੀ ਮੀਤ ਹੇਅਰ ਸਕੱਤਰੇਤ ਦੇ ਗਰਾਊਂਡ ਚ ਕ੍ਰਿਕਟ ਖੇਡਣ ਆਏ

Current Updates

Leave a Comment