December 28, 2025
ਖਾਸ ਖ਼ਬਰਰਾਸ਼ਟਰੀ

ਠੱਗੀ ਤੇ ਮੂਰਖਤਾ ਭਰੀ ਸਿਆਸਤ ਦੀ ਲੋੜ ਨਹੀਂ: ਮੋਦੀ

ਠੱਗੀ ਤੇ ਮੂਰਖਤਾ ਭਰੀ ਸਿਆਸਤ ਦੀ ਲੋੜ ਨਹੀਂ: ਮੋਦੀ

ਨਵੀਂ ਦਿੱਲੀ-ਦਿੱਲੀ ਵਿਧਾਨ ਸਭਾ ਚੋਣਾਂ ’ਚ ਭਾਜਪਾ ਦੀ ਜਿੱਤ ਨੂੰ ਇਤਿਹਾਸਕ ਦੱਸਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਮ ਆਦਮੀ ਪਾਰਟੀ ਤੇ ਕਾਂਗਰਸ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਦੇਸ਼ ਨੂੰ ਗੰਭੀਰ ਸਿਆਸੀ ਤਬਦੀਲੀ ਦੀ ਲੋੜ ਹੈ ਨਾ ਕਿ ਠੱਗੀ ਤੇ ਮੂਰਖਤਾ ਭਰੀ ਰਾਜਨੀਤੀ ਦੀ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕਾਂ ਨੇ ‘ਸ਼ਾਰਟ ਕੱਟ’ ਦੀ ਰਾਜਨੀਤੀ ਨੂੰ ਖਤਮ ਕਰ ਦਿੱਤਾ ਹੈ ਅਤੇ ਕਿਹਾ ਕਿ ਲੋਕ ਫਤਵੇ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਰਾਜਨੀਤੀ ’ਚ ਭ੍ਰਿਸ਼ਟਾਚਾਰ ਤੇ ਝੂਠ ਲਈ ਕੋਈ ਥਾਂ ਨਹੀਂ ਹੈ।

ਇੱਥੇ ਪਾਰਟੀ ਹੈੱਡਕੁਆਰਟਰ ’ਚ ਵਰਕਰਾਂ ਨੂੰ ਸੰਬੋਧਨ ਦੌਰਾਨ ‘ਆਪ’ ਨੂੰ ਪਾਰਟੀ ਆਗੂਆਂ ’ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਲਈ ਨਿਸ਼ਾਨਾ ਬਣਾਉਂਦਿਆਂ ਮੋਦੀ ਨੇ ਕਿਹਾ ਕਿ ਅਜਿਹੇ ਦੋਸ਼ਾਂ ਨਾਲ ਜੁੜੀਆਂ ਸਾਰੀਆਂ ਕੜੀਆਂ ਦੀ ਜਾਂਚ ਹੋਵੇਗੀ ਤੇ ਜਿਨ੍ਹਾਂ ਲੋਕਾਂ ਨੇ ਪੈਸਾ ਲੁੱਟਿਆ ਹੈ, ਉਨ੍ਹਾਂ ਨੂੰ ਇਹ ਮੋੜਨਾ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਦਿੱਲੀ ਦੇ ਲੋਕਾਂ ਵੱਲੋਂ ਦਿੱਤੇ ਪਿਆਰ ਨੂੰ ਤਰੱਕੀ ਤੇ ਵਿਕਾਸ ਦੇ ਰੂਪ ਵਿਚ ਮੋੜਨਗੇ। ਉਨ੍ਹਾਂ ਕਿਹਾ, ‘‘ਆਪ-ਦਾ’ (ਆਫਤ) ਲੋਕਾਂ ਨੇ ਆਪਣੇ ਘੁਟਾਲਿਆਂ ਨੂੰ ਲੁਕਾਉਣ ਲਈ ਨਿੱਤ ਸਾਜ਼ਿਸ਼ਾਂ ਘੜੀਆਂ। ਹੁਣ ਜਦੋਂ ਦਿੱਲੀ ਦਾ ਚੋਣ ਨਤੀਜਾ ਆ ਗਿਆ ਹੈ, ਮੈਂ ਇਹ ਗਾਰੰਟੀ ਦਿੰਦਾ ਹਾਂ ਕਿ ਦਿੱਲੀ ਅਸੈਂਬਲੀ ਦੇ ਪਹਿਲੇ ਇਜਲਾਸ ਵਿਚ ਕੈਗ ਦੀ ਰਿਪੋਰਟ ਰੱਖੀ ਜਾਵੇਗੀ। ਭ੍ਰਿਸ਼ਟਾਚਾਰ ਦੀ ਹਰੇਕ ਕੜੀ ਦੀ ਜਾਂਚ ਹੋਵੇਗੀ ਤੇ ਜਿਸ ਨੇ ਵੀ ਪੈਸਾ ਲੁੱਟਿਆ ਹੈ, ਉਹ ਮੋੜਨਾ ਹੋਵੇਗਾ।’’ ਸ੍ਰੀ ਮੋਦੀ ਨੇ ਦਿੱਲੀ ਦੇ ਚੋਣ ਨਤੀਜਿਆਂ ਬਾਰੇ ਕਿਹਾ ਕਿ ਇਹ ਕੋਈ ਸਾਧਾਰਨ ਜਿੱਤ ਨਹੀਂ ਹੈ। ਦਿੱਲੀ ਦੇ ਲੋਕਾਂ ਨੇ ‘ਆਪ-ਦਾ’ ਨੂੰ ਬਾਹਰ ਕੀਤਾ ਹੈ। ਦਿੱਲੀ ਦੇ ਲੋਕ ਆਪ-ਦਾ ਮੁਕਤ ਹੋ ਗਏ ਹਨ। ਦਿੱਲੀ ਦਾ ਫ਼ਤਵਾ ਬਿਲਕੁਲ ਸਪਸ਼ਟ ਹੈ। ਕਾਂਗਰਸ ਨੂੰ ਨਿਸ਼ਾਨਾ ਬਣਾਉਂਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਲੋਕਾਂ ਨੇ ਵਿਰੋਧੀ ਪਾਰਟੀ ਨੂੰ ਮੁੜ ਵੱਡਾ ਸੁਨੇਹਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਕੌਮੀ ਰਾਜਧਾਨੀ ਵਿਚ ‘ਡਬਲ ਹੈੱਟ੍ਰਿਕ’ ਲਾਈ ਹੈ ਤੇ ਪਾਰਟੀ ਪਿਛਲੀਆਂ ਛੇ ਚੋਣਾਂ ਵਿਚ ਦਿੱਲੀ ’ਚ ਖਾਤਾ ਖੋਲ੍ਹਣ ਵਿਚ ਵੀ ਨਾਕਾਮ ਰਹੀ ਹੈ।

Related posts

Realme Buds Air 5Pro ਦਾ ਟੀਜ਼ਰ ਜਾਰੀ, ਜਲਦ ਹੀ ਭਾਰਤ ‘ਚ ਹੋਣ ਜਾ ਰਹੀ ਐਂਟਰੀ

Current Updates

‘ਬੰਗਲਾਦੇਸ਼ ‘ਚ ਹਿੰਦੂਆਂ ‘ਤੇ ਹਮਲਿਆਂ ਦਾ ਮਾਸਟਰਮਾਈਂਡ ਹੈ ਮੁਹੰਮਦ ਯੂਨਸ’, ਬੋਲੀ ਸ਼ੇਖ ਹਸੀਨਾ – ਮੇਰਾ ਤਾਂ ਕਤਲ ਹੋ ਜਾਣਾ ਸੀ

Current Updates

ਸੰਵਿਧਾਨ ਦਿਵਸ: ਸੰਵਿਧਾਨਕ ਜ਼ਿੰਮੇਵਾਰੀਆਂ ਮਜ਼ਬੂਤ ਜਮਹੂਰੀਅਤ ਦੀ ਨੀਂਹ: ਮੋਦੀ

Current Updates

Leave a Comment