December 28, 2025
ਖਾਸ ਖ਼ਬਰਰਾਸ਼ਟਰੀ

ਨਿਰਮਾਣ ਅਧੀਨ ਸਾਬਰਮਤੀ ਬੁਲੇਟ ਟਰੇਨ ਸਟੇਸ਼ਨ ਨੂੰ ਅੱਗ ਲੱਗੀ

ਨਿਰਮਾਣ ਅਧੀਨ ਸਾਬਰਮਤੀ ਬੁਲੇਟ ਟਰੇਨ ਸਟੇਸ਼ਨ ਨੂੰ ਅੱਗ ਲੱਗੀ

ਅਹਿਮਦਾਬਾਦ-ਇੱਥੇ ਅੱਜ ਸਵੇਰੇ ਨਿਰਮਾਣ ਅਧੀਨ ਸਾਬਰਮਤੀ ਬੁਲੇਟ ਟਰੇਨ ਸਟੇਸ਼ਨ ਨੂੰ ਅੱਗ ਲੱਗ ਗਈ। ਅੱਗ ਬੁਝਾਊ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਸਵੇਰੇ 6.30 ਵਜੇ ਦੇ ਕਰੀਬ ਲੱਗੀ ਅੱਗ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉਨ੍ਹਾਂ ਕਿਹਾ ਕਿ 13 ਫਾਇਰ ਟੈਂਡਰ ਭੇਜ ਕੇ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ।

ਇਸ ਪ੍ਰਾਜੈਕਟ ਲਈ ਜ਼ਿੰਮੇਵਾਰ ਏਜੰਸੀ ਨੈਸ਼ਨਲ ਹਾਈ ਸਪੀਡ ਰੇਲ ਕਾਰਪੋਰੇਸ਼ਨ ਲਿਮਟਿਡ (ਐੱਨਐੱਚਐੱਸਆਰਸੀਐੱਲ) ਵੱਲੋਂ ਜਾਰੀ ਬਿਆਨ ਅਨੁਸਾਰ ਉਸਾਰੀ ਵਾਲੀ ਥਾਂ ਦੇ ਇੱਕ ਹਿੱਸੇ ਦੀ ਛੱਤ ਦੇ ਸ਼ਟਰਿੰਗ ਵਿੱਚ ਅੱਗ ਲੱਗਣ ਬਾਰੇ ਸੂਚਨਾ ਮਿਲੀ। ਪਹਿਲੀ ਨਜ਼ਰੇ ਲੱਗਦਾ ਹੈ ਕਿ ਸ਼ਟਰਿੰਗ ਦੀ ਵੈਲਡਿੰਗ ਕਰਕੇ ਪੈਦਾ ਹੋਈ ਚੰਗਿਆੜੀ ਕਾਰਨ ਅੱਗ ਲੱਗੀ ਹੈ। ਐੱਨਐੱਚਐੱਸਆਰਸੀਐੱਲ ਦੇ ਅਧਿਕਾਰੀ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ। ਜ਼ਿਕਰਯੋਗ ਹੈ ਕਿ ਇਹ ਸਟੇਸ਼ਨ 508 ਕਿਲੋਮੀਟਰ ਲੰਬੇ ਮੁੰਬਈ-ਅਹਿਮਦਾਬਾਦ ਬੁਲੇਟ ਟਰੇਨ ਪ੍ਰਾਜੈਕਟ ਦਾ ਹਿੱਸਾ ਹੈ। ਇਸ ਪ੍ਰਾਜੈਕਟ ਦਾ 352 ਕਿਲੋਮੀਟਰ ਹਿੱਸਾ ਗੁਜਰਾਤ, ਜਦਕਿ 156 ਕਿਲੋਮੀਟਰ ਹਿੱਸਾ ਮਹਾਰਾਸ਼ਟਰ ਵਿੱਚ ਪੈਂਦਾ ਹੈ।

Related posts

ਚੰਬਾ ’ਚ ਬੇਕਾਬੂ ਕਾਰ ਰਾਵੀ ਦਰਿਆ ’ਚ ਡਿੱਗੀ, ਮੈਡੀਕਲ ਇੰਟਰਨ ਦੀ ਮੌਤ

Current Updates

ਰਾਜ ਕੁੰਦਰਾ-ਸ਼ਿਲਪਾ ਸ਼ੈਟੀ ਧੋਖਾਧੜੀ ਮਾਮਲੇ ’ਚ ਏਕਤਾ ਕਪੂਰ ਤੇ ਬਿਪਾਸ਼ਾ ਬਸੂ ਤੋਂ ਹੋ ਸਕਦੀ ਹੈ ਪੁੱਛ ਪੜਤਾਲ

Current Updates

ਸਮਰਾਲਾ ਦੇ ਪਿੰਡ ਮਾਣਕੀ ’ਚ ਬਾਈਕ ਸਵਾਰਾਂ ਵੱਲੋਂ ਤਿੰਨ ਦੋਸਤਾਂ ’ਤੇ ਫਾਇਰਿੰਗ; ਇਕ ਦੀ ਮੌਤ; ਦੂਜਾ ਗੰਭੀਰ ਜ਼ਖ਼ਮੀ

Current Updates

Leave a Comment