December 1, 2025
ਖਾਸ ਖ਼ਬਰਰਾਸ਼ਟਰੀ

ਮਿਲਕੀਪੁਰ ਜ਼ਿਮਨੀ ਚੋਣ ’ਚ ਭਾਜਪਾ ਦੇ ਚੰਦਰਭਾਨੂ ਪਾਸਵਾਨ ਜੇਤੂ

ਮਿਲਕੀਪੁਰ ਜ਼ਿਮਨੀ ਚੋਣ ’ਚ ਭਾਜਪਾ ਦੇ ਚੰਦਰਭਾਨੂ ਪਾਸਵਾਨ ਜੇਤੂ

ਅਯੁੱਧਿਆ-ਉੱਤਰ ਪ੍ਰਦੇਸ਼ ਦੇ ਮਿਲਕੀਪੁਰ ਅਸੈਂਬਲੀ ਹਲਕੇ ਦੀ ਜ਼ਿਮਨੀ ਚੋਣ ’ਚ ਭਾਜਪਾ ਉਮੀਦਵਾਰ ਚੰਦਰਭਾਨੂ ਪਾਸਵਾਨ 61,710 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਚੋਣ ਕਮਿਸ਼ਨ ਦੀ ਵੈੱਬਸਾਈਟ ’ਤੇ ਇਹ ਜਾਣਕਾਰੀ ਦਿੱਤੀ ਗਈ। ਚੋਣ ਕਮਿਸ਼ਨ ਦੇ ਅਧਿਕਾਰਤ ਅੰਕੜਿਆਂ ਮੁਤਾਬਕ ਜ਼ਿਮਨੀ ਚੋਣ ਦੌਰਾਨ ਪਾਸਵਾਨ ਨੂੰ 1.46 ਲੱਖ ਤੋਂ ਵੋਟਾਂ ਪਈਆਂ ਜਦਕਿ ਉਨ੍ਹਾਂ ਦੇ ਵਿਰੋਧੀ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਅਜੀਤ ਪ੍ਰਸਾਦ ਨੂੰ 84,687 ਵੋਟਾਂ ਅਤੇ ਆਜ਼ਾਦ ਸਮਾਜ ਪਾਰਟੀ (ਕਾਸ਼ੀ ਰਾਮ) ਦੇ ਉਮੀਦਵਾਰ ਸੰਤੋਸ਼ ਕੁਮਾਰ ਨੂੰ 5,158 ਵੋਟਾਂ ਮਿਲੀਆਂ।

ਮਿਲਕੀਪੁਰ ਵਿਧਾਨ ਸਭਾ ਸੀਟ ਇਥੋਂ ਦੇ ਵਿਧਾਇਕ ਅਵਧੀਸ਼ ਪ੍ਰਸਾਦ ਦੇ ਲੰਘੇ ਸਾਲ ਹੋਈਆਂ ਆਮ ਚੋਣਾਂ ’ਚ ਫੈਜ਼ਾਬਾਦ ਤੋਂ ਲੋਕ ਸਭਾ ਮੈਂਬਰ ਚੁਣੇ ਜਾਣ ਕਾਰਨ ਖਾਲੀ ਹੋਈ ਸੀ। ਸਪਾ ਨੇ ਇਸ ਹਲਕੇ ਤੋਂ ਉਨ੍ਹਾਂ ਦੇ ਬੇਟੇ ਅਜੀਤ ਪ੍ਰਸਾਦ ਨੂੰ ਉਮੀਦਵਾਰ ਬਣਾਇਆ ਸੀ। ਦੱਸਣਯੋਗ ਹੈ ਕਿ 2022 ਦੀਆਂ ਉੱਤਰ ਪ੍ਰਦੇਸ਼ ਅਸੈਂਬਲੀ ਚੋਣਾਂ ਦੌਰਾਨ ਭਾਜਪਾ ਨੂੰ ਅਯੁੱਧਿਆ ਜ਼ਿਲ੍ਹੇ ’ਚ ਸਿਰਫ਼ ਮਿਲਕੀਪੁਰ ਸੀਟ ’ਤੇ ਹਾਰ ਮਿਲੀ। ਜ਼ਿਮਨੀ ਚੋਣ ’ਚ ਬਸਪਾ ਨੇ ਆਪਣਾ ਉਮੀਦਵਾਰ ਨਹੀਂ ਉਤਾਰਿਆ ਸੀ ਜਦਕਿ ਕਾਂਗਰਸ ਨੇ ਸਪਾ ਨੂੰ ਹਮਾਇਤ ਦਿੱਤੀ ਸੀ। ਜਿੱਤ ਮਗਰੋਂ ਭਾਜਪਾ ਉਮੀਦਵਾਰ ਪਾਸਵਾਨ ਨੇ ਪਾਰਟੀ ਹਾਈਕਮਾਨ ਦੀ ਧੰਨਵਾਦ ਕੀਤਾ। ਦੂਜੇ ਪਾਸੇ ਸਪਾ ਦੇ ਸੰਸਦ ਮੈਂਬਰ ਅਵਧੀਸ਼ ਪ੍ਰਸਾਦ ਨੇ ਭਾਜਪਾ ਸਰਕਾਰ ’ਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦੋਸ਼ ਲਾਇਆ ਤੇ ਕਿਹਾ, ‘‘ਸਰਕਾਰੀ ਅਧਿਕਾਰੀ ਦਬਾਅ ਹੇਠ ਕੰਮ ਰਹੇ ਹਨ।’’

Related posts

ਸਕੂਲ ’ਚ ਬੱਚਿਆਂ ਦੇ ਮਾਪਿਆਂ ਦੀਆਂ ਖੇਡਾਂ

Current Updates

ਸਰਹੱਦ ਪਾਰੋਂ ਤਸਕਰੀ: ਡੇਢ ਕਿਲੋ ਹੈਰੋਇਨ ਸਣੇ ਪੰਜ ਗ੍ਰਿਫ਼ਤਾਰ

Current Updates

ਸ਼ੇਅਰ ਬਜ਼ਾਰ ਖੁੱਲ ਗਿਆ: ਸਪਾਟ ਖੁੱਲ੍ਹਾ ਬਾਜ਼ਾਰ, ਸੈਂਸੇਕਸ 30 ਤੇ ਨਿਫਟੀ 3 ਅੰਕ ਚੜ੍ਹਿਆ

Current Updates

Leave a Comment