September 26, 2026
ਅੰਤਰਰਾਸ਼ਟਰੀਖਾਸ ਖ਼ਬਰਖੇਡਾਂ

ਟੈਸਟ ਕ੍ਰਿਕਟ: ਸ਼ਾਹੀਨ ਅਫਰੀਦੀ ਦਾ ਭਵਿੱਖ ਖਤਰੇ ’ਚ

ਟੈਸਟ ਕ੍ਰਿਕਟ: ਸ਼ਾਹੀਨ ਅਫਰੀਦੀ ਦਾ ਭਵਿੱਖ ਖਤਰੇ ’ਚ

ਕਰਾਚੀ: ਪਾਕਿਸਤਾਨ ਦੇ ਮੁੱਖ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਨੂੰ ਘਰੇਲੂ ਮੈਦਾਨ ’ਤੇ ਵੈਸਟਇੰਡੀਜ਼ ਖ਼ਿਲਾਫ਼ ਹੋਣ ਵਾਲੀ ਦੋ ਟੈਸਟ ਮੈਚਾਂ ਦੀ ਲੜੀ ਲਈ ਟੀਮ ਵਿੱਚ ਚੁਣਿਆ ਨਹੀਂ ਗਿਆ, ਜਿਸ ਕਾਰਨ ਟੈਸਟ ਕ੍ਰਿਕਟ ਵਿੱਚ ਉਸ ਦਾ ਭਵਿੱਖ ਖ਼ਤਰੇ ਵਿੱਚ ਨਜ਼ਰ ਆ ਰਿਹਾ ਹੈ। ਪਾਕਿਸਤਾਨ ਦੇ ਆਖਰੀ 12 ਟੈਸਟਾਂ ਵਿੱਚੋਂ ਅੱਠ ’ਚੋਂ ਸ਼ਾਹੀਨ ਨੂੰ ਟੀਮ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਉਸ ਨੂੰ ਦੱਖਣੀ ਅਫਰੀਕਾ ਖ਼ਿਲਾਫ਼ ਦੋ ਮੈਚਾਂ ਦੀ ਲੜੀ ਲਈ ਵੀ ਟੀਮ ’ਚ ਨਹੀਂ ਚੁਣਿਆ ਗਿਆ ਸੀ। ਚੋਣਕਾਰਾਂ ਨੇ ਉਦੋਂ ਸਪੱਸ਼ਟ ਕੀਤਾ ਸੀ ਕਿ ਉਹ ਚਾਹੁੰਦੇ ਹਨ ਕਿ 19 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਆਈਸੀਸੀ ਚੈਂਪੀਅਨਜ਼ ਟਰਾਫੀ ਲਈ ਉਹ ਤਿਆਰ ਰਹੇ।

Related posts

ਅਮਰੀਕਾ ਦੇ ਜੌਰਜੀਆ ’ਚ ਗੋਲੀਬਾਰੀ, ਭਾਰਤੀ ਨਾਗਰਿਕ ਸਣੇ ਚਾਰ ਦੀ ਮੌਤ

Current Updates

ਅਸੀਂ ਚੋਰਾਂ ਦਾ ਸਾਥ ਨਹੀਂ ਦੇਵਾਂਗੇ: ਨਵਜੋਤ ਕੌਰ ਸਿੱਧੂ

Current Updates

ਵਾਰਡ ਨੰਬਰ 34 ਵਿੱਚ ਬਣੇਗਾ ਅਧੁਨਿਕ ਖੇਡ ਮੈਦਾਨ: ਤੇਜਿੰਦਰ ਮਹਿਤਾ

Current Updates

Leave a Comment