October 5, 2026
ਖਾਸ ਖ਼ਬਰਰਾਸ਼ਟਰੀ

ਅਸਮਾਨ ‘ਚ ਗਰਜੇ ਰਾਫੇਲ, ਸੁਖੋਈ, ਕਰਤੱਵ ਪਥ ‘ਤੇ ਦਿਖਿਆ ‘ਡੇਅਰਡੇਵਿਲਸ ਸ਼ੋਅ’; ਪਰੇਡ ‘ਚ ਫੌਜ ਦਾ ਮਨਮੋਹਕ ਅੰਦਾਜ਼, ਪੰਜਾਬ ਦੀ ਝਾਕੀ ‘ਚ ‘ਫੁਲਕਾਰੀ’ ਦਸਤਕਾਰੀ ਦਾ ਪ੍ਰਦਰਸ਼ਨ

ਅਸਮਾਨ 'ਚ ਗਰਜੇ ਰਾਫੇਲ, ਸੁਖੋਈ, ਕਰਤੱਵ ਪਥ 'ਤੇ ਦਿਖਿਆ 'ਡੇਅਰਡੇਵਿਲਸ ਸ਼ੋਅ'; ਪਰੇਡ 'ਚ ਫੌਜ ਦਾ ਮਨਮੋਹਕ ਅੰਦਾਜ਼, ਪੰਜਾਬ ਦੀ ਝਾਕੀ 'ਚ 'ਫੁਲਕਾਰੀ' ਦਸਤਕਾਰੀ ਦਾ ਪ੍ਰਦਰਸ਼ਨ

ਭਾਰਤ-ਭਾਰਤ ਆਪਣਾ 76ਵਾਂ ਗਣਤੰਤਰ ਦਿਵਸ ਮਨਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਗਣਤੰਤਰ ਦਿਵਸ, 26 ਜਨਵਰੀ 1950 ਨੂੰ ਭਾਰਤ ਦੇ ਸੰਵਿਧਾਨ ਨੂੰ ਅਪਣਾਉਣ ਦੀ ਯਾਦ ਦਿਵਾਉਂਦਾ ਹੈ। ਇਸ ਦੇ ਨਾਲ ਹੀ ਇਹ ਮਹੱਤਵਪੂਰਣ ਦਿਨ ਭਾਰਤ ਦੇ ਲੋਕਤੰਤਰੀ ਆਦਰਸ਼ਾਂ, ਅਮੀਰ ਇਤਿਹਾਸ ਤੇ ਏਕਤਾ ਦੀ ਯਾਦ ਦਿਵਾਉਂਦਾ ਹੈ ਜੋ ਆਪਣੀ ਵਿਭਿੰਨ ਆਬਾਦੀ ਨੂੰ ਜੋੜਦਾ ਹੈ। 76ਵੇਂ ਗਣਤੰਤਰ ਦੇ ਮੌਕੇ ‘ਤੇ ਦੇਸ਼ ਭਰ ਵਿਚ ਸ਼ਾਨਦਾਰ ਪਰੇਡ ਤੇ ਸਭਿਆਚਾਰਕ ਪ੍ਰੋਗਰਾਮ ਹੋਣਗੇ। ਨਵੀਂ ਦਿੱਲੀ ਦੇ ਕਰਤੱਵ ਪਥ ‘ਤੇ ਗਣਤੰਤਰ ਦਿਵਸ ਪਰੇਡ ਹੋ ਗਈ ਹੈ। ਪਰੇਡ ‘ਚ ਭਾਰਤ ਦੀਆਂ ਉਪਲਬਧੀਆਂ ਤੇ ਤਰੱਕੀ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਭਾਰਤੀ ਹਵਾਈ ਫੌਜ ਨੇ ਫਲਾਈ-ਪਾਸਟ ਨਾਲ ਜਿੱਤਿਆ ਲੋਕਾਂ ਦਾ ਦਿਲ, ਰਾਫੇਲ ਨੇ ਦਿੱਤਾ ‘ਵਿਜੈ’ ਫਾਰਮੇਸ਼ਨ-ਭਾਰਤੀ ਹਵਾਈ ਫੌਜ ਨੇ ਪਰੇਡ ਦੌਰਾਨ ਫਲਾਈ-ਪਾਸਟ ਰਾਹੀਂ ਲੋਕਾਂ ਦਾ ਦਿਲ ਜਿੱਤ ਲਿਆ। ICG ਦੇ 3 ਡੌਰਨੀਅਰ-228 ਜਹਾਜ਼ਾਂ ਨਾਲ ਰਕਸ਼ਕ ਫਾਰਮੇਸ਼ਨ ਕੀਤਾ ਗਿਆ। ਪਰੇਡ ਦੌਰਾਨ ਤਿੰਨ ਸੁਖੋਈ-30 ਜਹਾਜ਼ਾਂ ਨੇ ਤ੍ਰਿਸ਼ੂਲ ਬਣਾਇਆ। ਇਸ ਦੇ ਨਾਲ ਰਾਫੇਲ ਨੇ ਵਿਜੈ ਫਾਰਮੇਸ਼ਨ ਦਾ ਪ੍ਰਦਰਸ਼ਨ ਕੀਤਾ।

‘ਦ ਡੇਅਰਡੇਵਿਲਸ’ ਸ਼ੋਅ ‘ਤੇ ਵੱਜੀਆਂ ਤਾੜੀਆਂ-ਪਰੇਡ ਦੌਰਾਨ ਭਾਰਤੀ ਫ਼ੌਜ ਦੇ ਸਿਗਨਲ ਕੋਰ ਦੀ ਮੋਟਰਸਾਈਕਲ ਰਾਈਡਰ ਡਿਸਪਲੇਅ ਟੀਮ ‘ਦਿ ਡੇਅਰਡੇਵਿਲਸ’ ਨੇ ਆਪਣੇ ਵੱਖਰੇ ਅੰਦਾਜ਼ ਨਾਲ ਲੋਕਾਂ ਦਾ ਮਨ ਮੋਹ ਲਿਆ। ‘ਦਿ ਡੇਅਰਡੇਵਿਲਸ’ ਟੀਮ ਨੇ ਬੁਲੇਟ ਵਹੀਲੀ, ਲੈਡਰ ਸਲਿਊਟ, ਥ੍ਰੀ ਪੀਕ ਡੇਵਿਲ ਫਾਰਮੇਸ਼ਨ, ਸ਼ਤਰੂਜੀਤ, ਮਰਕਰੀ ਪੀਕ, ਇਨਫੋ ਵਾਰੀਅਰਜ਼, ਲੋਟਸ ਤੇ ਹਿਊਮਰ ਪਿਰਾਮਿਡ ਦੇ ਨਾਲ ਸਲਾਮੀ ਦਿੱਤੀ।

 

Related posts

ਇਜ਼ਰਾਈਲ ਤੇ ਹਮਾਸ ਵੱਲੋਂ ਬੰਦੀਆਂ ਦਾ ਤਬਾਦਲਾ

Current Updates

ਪੁਲਾੜ ਤੋਂ ਨਮਸਕਾਰ…ਤੁਸੀਂ ਵੀ ਲਓ ਇਸ ਯਾਤਰਾ ਦਾ ਆਨੰਦ’; ਪੁਲਾੜ ਤੋਂ ਸ਼ੁਭਾਂਸ਼ੂ ਦਾ ਵੀਡੀਓ ਵਾਇਰਲ

Current Updates

10 ਲੱਖ ਤੱਕ ਦੇ ਨਕਦੀ ਰਹਿਤ ਇਲਾਜ ਦਾ ਲਾਭ ਉਠਾਉਣ ਲਈ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਆਪਣਾ ਨਾਮ ਦਰਜ ਕਰਵਾਏ

Current Updates

Leave a Comment