September 28, 2026
ਖਾਸ ਖ਼ਬਰਪੰਜਾਬਰਾਸ਼ਟਰੀ

ਦੇਸ਼ ਭਰ ’ਚ ਕਿਸਾਨਾਂ ਦਾ ਟਰੈਕਟਰ ਮਾਰਚ ਅੱਜ, ਸ਼ਾਪਿੰਗ ਮਾਲ ਤੇ ਭਾਜਪਾ ਆਗੂਆਂ ਦੇ ਘਰਾਂ ਬਾਹਰ ਟਰੈਕਟਰ ਖੜ੍ਹੇ ਕਰ ਕੇ ਕਰਨਗੇ ਪ੍ਰਦਰਸ਼ਨ

ਦੇਸ਼ ਭਰ ’ਚ ਕਿਸਾਨਾਂ ਦਾ ਟਰੈਕਟਰ ਮਾਰਚ ਅੱਜ, ਸ਼ਾਪਿੰਗ ਮਾਲ ਤੇ ਭਾਜਪਾ ਆਗੂਆਂ ਦੇ ਘਰਾਂ ਬਾਹਰ ਟਰੈਕਟਰ ਖੜ੍ਹੇ ਕਰ ਕੇ ਕਰਨਗੇ ਪ੍ਰਦਰਸ਼ਨ

ਖਨੌਰੀ: ਕਿਸਾਨੀ ਮੰਗਾਂ ਨੂੰ ਲੈ ਕੇ ਖਨੌਰੀ ਬਾਰਡਰ ’ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 61ਵੇਂ ਦਿਨ ਵੀ ਜਾਰੀ ਰਿਹਾ। ਅੱਜ 26 ਜਨਵਰੀ ਗਣਤੰਤਤਰ ਦਿਵਸ ਮੌਕੇ ਦੇਸ਼ ਭਰ ’ਚ ਦੁਪਹਿਰ 12 ਵਜੇ ਤੋਂ ਡੇਢ ਵਜੇ ਤੱਕ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕੀਤਾ ਜਾਵੇਗਾ। ਇਸ ਤਹਿਤ ਪੰਜਾਬ ’ਚ ਹੀ 500 ਥਾਵਾਂ ’ਤੇ ਟਰੈਕਟਰ ਖੜ੍ਹੇ ਕੀਤੇ ਜਾਣਗੇ। ਇਸ ਤੋਂ ਇਲਾਵਾ ਹਰਿਆਣਾ, ਉਤਰ ਪ੍ਰਦੇਸ਼, ਤਾਮਿਲਨਾਡੂ ਸਮੇਤ ਕਈ ਸੂਬਿਆਂ ਵਿਚ ਟਰੈਕਟਰ ਖੜ੍ਹੇ ਕਰ ਕੇ ਰੋਸ ਪ੍ਰਗਟਾਇਆ ਜਾਵੇਗਾ।ਹਰਿਆਣਾ ਦੇ ਕਿਸਾਨ ਆਗੂ ਅਭਿਮਨਯੂ ਕੋਹਾੜ ਤੇ ਸੁਖਦੇਵ ਸਿੰਘ ਭੋਜਰਾਜ ਨੇ ਕਿਹਾ ਕਿ ਟਰੈਕਟਰ ਮਾਰਚ ਸ਼ਾਂਤੀਪੂਰਨ ਤਰੀਕੇ ਨਾਲ ਕੀਤਾ ਜਾਵੇਗਾ ਤੇ ਇਹ ਦੇਸ਼ ਦੇ ਹਰ ਕੋਨੇ ’ਚ ਹੋਵੇਗਾ। ਟਰੈਕਟਰ ਮਾਰਚ ਕਰਨ ਦੀ ਬਜਾਏ ਕਿਸਾਨ ਆਪਣੇ ਟਰੈਕਟਰਾਂ ਨੂੰ ਭਾਜਪਾ ਦੇ ਸੰਸਦ ਮੈਬਰਾਂ, ਵਿਧਾਇਕਾਂ, ਵੱਡੇ ਆਗੂਆਂ ਦੀਆਂ ਰਿਹਾਇਸ਼ਾਂ, ਮਾਲਜ਼, ਸਾਇਲੋ ਪਲਾਂਟਾਂ, ਕਾਰਪੋਰੇਟ ਘਰਾਣਿਆਂ ਦੇ ਅਦਾਰਿਆਂ, ਟੋਲ ਪਲਾਜ਼ਿਆਂ ਦੇ ਸਾਹਮਣੇ ਖੜ੍ਹੇ ਕਰਨਗੇ। ਉਨ੍ਹਾਂ ਕਿਹਾ ਕਿ ਇਕੱਲੇ ਪੰਜਾਬ ’ਚ ਹੀ 500 ਥਾਵਾਂ ’ਤੇ ਕਿਸਾਨ ਆਪਣੇ ਟਰੈਕਟਰ ਖੜ੍ਹੇ ਕਰਨਗੇ। ਉਨ੍ਹਾਂ ਕਿਹਾ ਕਿ 28 ਜਨਵਰੀ ਨੂੰ ਖਨੌਰੀ ਬਾਰਡਰ ’ਤੇ ਮੋਰਚੇ ਦੀ ਫਤਹਿ ਅਤੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤਯਾਬੀ ਲਈ ਸ੍ਰੀ ਅਖੰਡ ਪਾਠ ਸਾਹਿਬ ਦਾ ਪ੍ਰਕਾਸ਼ ਕਰਵਾਇਆ ਜਾਵੇਗਾ ਤੇ 30 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਉਨ੍ਹਾਂ ਦੱਸਿਆ ਕਿ 11 ਤੋ 13 ਜਨਵਰੀ ਤੱਕ ਅੰਦੋਲਨ ਦੀ ਵਰ੍ਹੇਗੰਢ ਮਨਾਈ ਜਾਵੇਗੀ ਤੇ ਖਨੌਰੀ ਬਾਰਡਰ ’ਤੇ ਵੱਡਾ ਸਮਾਗਮ ਕੀਤਾ ਜਾਵੇਗਾ, ਇਸ ਸਬੰਧੀ ਛੇਤੀ ਹੀ ਐਲਾਨ ਕੀਤਾ ਜਾਵੇਗਾ।

Related posts

ਬੰਗਲੂਰੂ ਹਵਾਈ ਅੱਡੇ ’ਤੇ ਮਿਨੀ ਬੱਸ ਖੜ੍ਹੇ ਇੰਡੀਗੋ ਜਹਾਜ਼ ਨਾਲ ਟਕਰਾਈ, ਕਿਸੇ ਸੱਟ ਫੇਟ ਤੋਂ ਬਚਾਅ

Current Updates

ਮੈਂ ਭਾਜਪਾ ਵਰਕਰ ਹਾਂ, ਨਿਤਿਨ ਨਬੀਨ ਮੇਰੇ ਬੌਸ

Current Updates

ਹਿਮਾਚਲ ਪ੍ਰਦੇਸ਼ ਵਿੱਚ 16 ਅਪਰੈਲ ਤੋਂ ਭਾਰੀ ਬਰਫ਼ਬਾਰੀ ਤੇ ਮੀਂਹ ਦੀ ਪੇਸ਼ੀਨਗੋਈ; ਓਰੈਂਜ ਤੇ ਯੈਲੋ ਅਲਰਟ ਜਾਰੀ

Current Updates

Leave a Comment