April 9, 2025
ਖਾਸ ਖ਼ਬਰਮਨੋਰੰਜਨਰਾਸ਼ਟਰੀ

ਮੈਂ ਨਹੀਂ ਚਾਹੁੰਦਾ ਮੇਰੇ ਬੱਚੇ ਫਿਲਮਾਂ ’ਚ ਕੰਮ ਕਰਨ: ਸ਼ਾਹਿਦ ਕਪੂਰ

ਮੈਂ ਨਹੀਂ ਚਾਹੁੰਦਾ ਮੇਰੇ ਬੱਚੇ ਫਿਲਮਾਂ ’ਚ ਕੰਮ ਕਰਨ: ਸ਼ਾਹਿਦ ਕਪੂਰ

ਮੁੰਬਈ: ਬੌਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਨੇ ਕਿਹਾ ਕਿ ਉਹ ਨਹੀਂ ਚਾਹੁੰਦਾ ਕਿ ਉਸ ਦੇ ਬੱਚੇ ਫਿਲਮਾਂ ’ਚ ਕੰਮ ਕਰਨ। ਸ਼ਾਹਿਦ ਕਪੂਰ ਨੇ ਰਾਜ ਸ਼ਮਾਨੀ ਦੇ ਪ੍ਰਸਿੱਧ ਪੋਡਕਾਸਟ ‘ਫਿਗਰਿੰਗ ਆਊਟ’ ਵਿੱਚ ਆਪਣੀ ਆਉਣ ਵਾਲੀ ਫਿਲਮ ‘ਦੇਵਾ’ ’ਚ ਮਾਪਿਆਂ ਦੀ ਦੇਖ-ਰੇਖ ’ਚ ਪਾਲਣ ਪੋਸ਼ਣ ਦੇ ਅਨੁਭਵ ਬਾਰੇ ਗੱਲਬਾਤ ਕੀਤੀ। ਇਸ ਦੌਰਾਨ ਸ਼ਾਹਿਦ ਕਪੂਰ ਤੋਂ ਉਨ੍ਹਾਂ ਗੁਣਾਂ ਬਾਰੇ ਵੀ ਪੁੱਛਿਆ ਗਿਆ ਜੋ ਉਹ ਚਾਹੁੰਦਾ ਹੈ ਕਿ ਉਸ ਦੇ ਬੱਚੇ ਉਸ ਤੋਂ ਲੈਣ ਜਾਂ ਨਾ ਲੈਣ। ਇਸ ਦੇ ਜਵਾਬ ’ਚ ਅਦਾਕਾਰ ਨੇ ਕਿਹਾ, ‘‘ਹਮੇਸ਼ਾ ਚੰਗਾ ਕੰਮ ਕਰੋ, ਮੈਂ ਹਮੇਸ਼ਾ ਸਹੀ ਕੰਮ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਭਾਵੇਂ ਇਹ ਮੈਨੂੰ ਪਸੰਦ ਹੋਵੇ ਪਰ ਹੋਰ ਕੋਈ ਇਸ ਨੂੰ ਪਸੰਦ ਨਾ ਕਰ ਰਿਹਾ ਹੋਵੇ। ਇਹ ਮਾਅਨੇ ਨਹੀਂ ਰੱਖਦਾ ਕਿ ਇਹ ਨੁਕਸਾਨਦਾਇਕ ਹੈ ਪਰ ਮੈਂ ਸਹੀ ਕੰਮ ਕਰ ਰਿਹਾ ਹਾਂ।’’ ਇਸ ਦੌਰਾਨ ਸ਼ਾਹਿਦ ਕਪੂਰ ਨੇ ਆਖਿਆ ਕਿ ਉਹ ਨਹੀਂ ਚਾਹੁੰਦਾ ਕਿ ਉਸ ਦੇ ਬੱਚੇ ਉਸ ਦਾ ਕੰਮ ਕਰਨ। ਅਦਾਕਾਰ ਨੇ ਕਿਹਾ, ‘‘ਕਈ ਚੀਜ਼ਾਂ ਹਨ। ਇਸ ਲਈ ਮੈਂ ਨਹੀਂ ਚਾਹੁੰਦਾ ਬੱਚੇ ਉਹ ਕੁਝ ਮੇਰੇ ਤੋਂ ਲੈਣ। ਮੈਂ ਚਾਹੁੰਦਾ ਹਾਂ ਕਿ ਉਹ ਆਤਮਵਿਸ਼ਵਾਸ ਰੱਖਣ।’’ ਅਦਾਕਾਰ ਨੇ ਕਿਹਾ, ‘‘ਮੈਂ ਨਹੀਂ ਚਾਹੁੰਦਾ ਉਹ ਫਿਲਮਾਂ ’ਚ ਕੰਮ ਕਰਨ। ਪਿੱਕਚਰ ਮੇਂ ਮਤ ਆਨਾ ਯਾਰ, ਕੁਛ ਔਰ ਕਰੋ, ਬਹੁਤ ਉਪਰ-ਨੀਚੇ ਹੋਤਾ ਹੈ ਯਾਰ, ਬਹੁਤ ਮੁਸ਼ਕਿਲ ਹੈ’’। ਜ਼ਿਕਰਯੋਗ ਹੈ ਕਿ ਫਿਲਮ ‘ਦੇਵਾ’ 31 ਜਨਵਰੀ ਨੂੰ ਰਿਲੀਜ਼ ਹੋਵੇਗੀ।

Related posts

ਨਵ-ਨਿਯੁਕਤ ਨੌਜਵਾਨਾਂ ਵੱਲੋਂ ਭਵਿੱਖ ਰੁਸ਼ਨਾਉਣ ਲਈ ਮੁੱਖ ਮੰਤਰੀ ਦਾ ਤਹਿ ਦਿਲੋਂ ਧੰਨਵਾਦ

Current Updates

ਸਟਰੀਟ ਵੈਂਡਰਾਂ ਦੇ ਲਾਇਸੈਂਸ ਰੱਦ ਕਰਨ ਦਾ ਵਿਰੋਧ

Current Updates

ਹਿਮਾਚਲ ਚ ਇਤਿਹਾਸ ਦੀ ਸਭ ਤੋਂ ਭ੍ਰਿਸ਼ਟ ਸਰਕਾਰ, ਪੁਰਾਣੇ ਪ੍ਰਾਜੈਕਟ ਵੀ ਬੰਦ: ਠਾਕੁਰ

Current Updates

Leave a Comment