ਮੁੰਬਈ-ਡੋਨਲਡ ਟਰੰਪ ਦੇ ਅਹੁਦਾ ਸੰਭਾਲਣ ਤੋਂ ਬਾਅਦ ਮੰਗਲਵਾਰ ਸਵੇਰੇ ਭਾਰਤੀ ਬੈਂਚਮਾਰਕ ਸੂਚਕ ਲੱਗਭੱਗ ਸਪਾਟ ਦਰਜ ਕੀਤੇ ਗਏ। ਵਿਆਪਕ ਤੌਰ ’ਤੇ ਉਮੀਦ ਅਨੁਸਾਰ ਟਰੰਪ ਵੱਲੋਂ ਵਪਾਰਕ ਟੈਰਿਫ ਤੁਰੰਤ ਲਾਗੂ ਨਹੀਂ ਗਏ। ਨਿਫਟੀ 50 ਸੂਚਕ 0.25 ਫੀਸਦੀ ਵਧਿਆ, ਜਦੋਂ ਕਿ 30 ਸਟਾਕ ਵਾਲਾ ਬੀਐਸਈ ਸੈਂਸੈਕਸ 0.09 ਫੀਸਦੀ ਹੀ ਵਧਿਆ। ਇਸ ਦੌਰਾਨ NSE ਨਿਫਟੀ 0.33 ਫੀਸਦੀ ਵਧ ਕੇ 23,421 ’ਤੇ ਰਿਹਾ। ਮਾਰਕੀਟ ਨਿਗਰਾਨਾਂ ਦੇ ਅਨੁਸਾਰ ਟਰੰਪ 2.0 ਨੇ ਆਪਣੇ ਸੰਭਾਵਿਤ ਆਰਥਿਕ ਫੈਸਲਿਆਂ ’ਤੇ ਜ਼ਿਆਦਾ ਸਪੱਸ਼ਟਤਾ ਦੇ ਬਿਨਾਂ ਸ਼ੁਰੂਆਤ ਕੀਤੀ ਹੈ। ਆਪਣੇ ਉਦਘਾਟਨੀ ਭਾਸ਼ਣ ਵਿੱਚ ਉਹ ਇਮੀਗ੍ਰੇਸ਼ਨ ਬਾਰੇ ਸਪੱਸ਼ਟ ਸੀ ਪਰ ਟੈਰਿਫਾਂ ਬਾਰੇ ਅਸਪਸ਼ਟ ਸੀ। ਜਿਸ ਵਿਚ ਕੈਨੇਡਾ ਅਤੇ ਮੈਕਸੀਕੋ ’ਤੇ ਸੰਭਾਵਿਤ 25 ਫੀਸਦੀ ਟੈਰਿਫ ਦਾ ਸੰਕੇਤ ਦਿੱਤਾ ਗਿਆ ਸੀ।