September 26, 2026
ਅੰਤਰਰਾਸ਼ਟਰੀਖਾਸ ਖ਼ਬਰ

ਰੂਸ ਦੇ ਹਮਲੇ ’ਚ ਚਾਰ ਯੂਕਰੇਨੀ ਹਲਾਕ

ਰੂਸ ਦੇ ਹਮਲੇ ’ਚ ਚਾਰ ਯੂਕਰੇਨੀ ਹਲਾਕ

ਕੀਵ-ਰੂਸ ਨੇ ਸ਼ਨਿਚਰਵਾਰ ਨੂੰ ਡਰੋਨਾਂ ਅਤੇ ਮਿਜ਼ਾਈਲਾਂ ਨਾਲ ਯੂਕਰੇਨ ਦੀ ਰਾਜਧਾਨੀ ’ਤੇ ਜ਼ੋਰਦਾਰ ਹਮਲਾ ਕੀਤਾ। ਹਮਲੇ ’ਚ ਚਾਰ ਵਿਅਕਤੀ ਮਾਰੇ ਗਏ। ਉਧਰ ਯੂਕਰੇਨ ਨੇ ਰੂਸ ਦੇ ਸਨਅਤੀ ਇਲਾਕਿਆਂ ’ਚ ਡਰੋਨਾਂ ਰਾਹੀਂ ਹਮਲੇ ਕੀਤੇ ਜਿਸ ਕਾਰਨ ਕਈ ਥਾਵਾਂ ’ਤੇ ਅੱਗ ਲੱਗ ਗਈ। ਯੂਕਰੇਨੀ ਹਵਾਈ ਫੌਜ ਮੁਤਾਬਕ ਰੂਸ ਨੇ ਅੱਜ ਤੜਕੇ 39 ਸ਼ਾਹਿਦ ਡਰੋਨ ਅਤੇ ਚਾਰ ਬੈਲਿਸਟਿਕ ਮਿਜ਼ਾਈਲਾਂ ਦਾਗ਼ੀਆਂ। ਉਨ੍ਹਾਂ ਕਿਹਾ ਕਿ ਯੂਕਰੇਨੀ ਹਵਾਈ ਸੈਨਾ ਨੇ ਦੋ ਮਿਜ਼ਾਈਲਾਂ ਅਤੇ 24 ਡਰੋਨਾਂ ਨੂੰ ਹਵਾ ’ਚ ਹੀ ਫੁੰਡ ਦਿੱਤਾ ਜਦਕਿ 14 ਡਰੋਨ ਸਿਮੁਲੇਟਰ ਲਾਪਤਾ ਹੋ ਗਏ। ਕੀਵ ਸਿਟੀ ਦੇ ਫੌਜੀ ਪ੍ਰਸ਼ਾਸਨ ਦੇ ਮੁਖੀ ਤਿਮੂਰ ਤਕਾਚੇਂਕੋ ਨੇ ਕਿਹਾ ਕਿ ਇਕ ਮਿਜ਼ਾਈਲ ਨੂੰ ਹਵਾ ’ਚ ਫੁੰਡਣ ਮਗਰੋਂ ਉਸ ਦਾ ਮਲਬਾ ਸ਼ੇਵਚੇਂਕੀਵਸਕੀ ਜ਼ਿਲ੍ਹੇ ’ਚ ਡਿੱਗਣ ਕਾਰਨ ਚਾਰ ਵਿਅਕਤੀ ਮਾਰੇ ਗਏ। ਉਨ੍ਹਾਂ ਕਿਹਾ ਕਿ ਦੇਸਨਿੰਸਕੀ ਜ਼ਿਲ੍ਹੇ ’ਚ ਵੀ ਮਲਬਾ ਡਿੱਗਿਆ ਹੈ। ਕੀਵ ਦੇ ਮੇਅਰ ਵਿਤਾਲੀ ਕਲਿਸ਼ਕੋ ਨੇ ਕਿਹਾ ਕਿ ਕਈ ਰਿਹਾਇਸ਼ੀ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ ਜਦਕਿ ਪਾਣੀ ਸਪਲਾਈ ਦੀ ਇਕ ਪਾਈਪਲਾਈਨ ਵੀ ਟੁੱਟ ਗਈ ਹੈ। ਉਨ੍ਹਾਂ ਕਿਹਾ ਕਿ ਹਮਲੇ ਕਾਰਨ ਲੁਕਿਆਨਵਿਸਕਾ ਮੈਟਰੋ ਸਟੇਸ਼ਨ ਦਾ ਪ੍ਰਵੇਸ਼ ਦੁਆਰ ਨੁਕਾਸਨਿਆ ਗਿਆ ਹੈ। ਇਸ ਦੌਰਾਨ ਯੂਕਰੇਨ ਦੇ ਡਰੋਨ ਹਮਲਿਆਂ ਕਾਰਨ ਰੂਸ ਦੇ ਕਾਲੂਗਾ ਅਤੇ ਤੂਲਾ ਖ਼ਿੱਤਿਆਂ ’ਚ ਸਨਅਤੀ ਟਿਕਾਣਿਆਂ ’ਤੇ ਅੱਗ ਲੱਗ ਗਈ। ਰੂਸੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਯੂਕਰੇਨ ਦੇ 46 ਡਰੋਨਾਂ ਨੂੰ ਤਬਾਹ ਕਰ ਦਿੱਤਾ ਗਿਆ ਹੈ। ਕਾਲੂਗਾ ਖ਼ਿੱਤੇ ਦੇ ਲੋਕਾਂ ਨੇ ਸੋਸ਼ਲ ਮੀਡੀਆ ’ਤੇ ਦਾਅਵਾ ਕੀਤਾ ਕਿ ਸਥਾਨਕ ਤੇਲ ਡਿੱਪੂ ਨੂੰ ਨਿਸ਼ਾਨਾ ਬਣਾਇਆ ਗਿਆ ਸੀ।

Related posts

ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਦੇਹਾਂਤ, ਸਵੇਰੇ 10:55 ਵਜੇ ਆਖਰੀ ਸਾਹ ਲਏ

Current Updates

‘ਸ਼ੋਲੇ’ ਦੇ ਅਨਕੱਟ ਵਰਜ਼ਨ ਨੇ ਦਰਸ਼ਕਾਂ ਨੂੰ ਦਿੱਤਾ ਸਕੂਨ, ਵੱਡੇ ਪਰਦੇ ’ਤੇ ਮੁੜ ਪਰਤਿਆ ਸਿਨੇਮਾ ਦਾ ਜਾਦੂ

Current Updates

ਸੂਬਾ ਸਰਕਾਰ ਨੇ ਪਾਰਦਾਰਸ਼ਤਾ ਤੇ ਗੈਰ-ਕਾਨੂੰਨੀ ਖਣਨ ਖਿਲਾਫ ਚੁੱਕਿਆ ਅਹਿਮ ਤੇ ਕਾਰਗਾਰ ਕਦਮ

Current Updates

Leave a Comment