September 30, 2026
ਖਾਸ ਖ਼ਬਰਰਾਸ਼ਟਰੀ

ਕਿਸ਼ਤਵਾੜ ਵਿਚ ਵਾਹਨ ਨਦੀ ’ਚ ਡਿੱਗਾ, 4 ਮੌਤਾਂ

ਕਿਸ਼ਤਵਾੜ ਵਿਚ ਵਾਹਨ ਨਦੀ ’ਚ ਡਿੱਗਾ, 4 ਮੌਤਾਂ

ਜੰਮੂ-ਜੰਮੂ ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਵਿਚ ਅੱਜ ਵਾਹਨ ਦੇ ਸੜਕ ਤੋਂ ਤਿਲਕ ਕੇ ਹੇਠਾਂ ਨਦੀ ਵਿਚ ਡਿੱਗਣ ਨਾਲ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ ਡਰਾਈਵਰ ਸਮੇਤ ਦੋ ਲੋਕ ਲਾਪਤਾ ਹਨ। ਰਾਹਤ ਤੇ ਬਚਾਅ ਕਾਰਜ ਜਾਰੀ ਹਨ। ਹਾਦਸਾ ਪੱਡਾਰ ਇਲਾਕੇ ਵਿਚ ਹੋਇਆ। ਪੁਲੀਸ ਵੱਲੋਂ ਵਾਹਨ ਦੀ ਫੌਰੀ ਪਛਾਣ ਨਹੀਂ ਕੀਤੀ ਜਾ ਸਕੀ।ਊਧਮਪੁਰ ਤੋਂ ਸੰਸਦ ਮੈਂਬਰ ਤੇ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਹਾਦਸੇ ਵਿਚ ਗਈਆਂ ਜਾਨਾਂ ’ਤੇ ਦੁੱਖ ਜਤਾਇਆ ਹੈ। ਉਂਝ ਉਨ੍ਹਾਂ ਕਿਹਾ ਕਿ ਰਾਹਤ ਤੇ ਬਚਾਅ ਕਾਰਜਾਂ ਨੂੰ ਲੈ ਕੇ ਉਹ ਉੱਚ ਅਧਿਕਾਰੀਆਂ ਦੇ ਸੰਪਰਕ ਵਿਚ ਹਨ।

Related posts

ਕੈਨੇਡਾ ’ਚ ਟਰਾਲੇ ਚੋਰੀ ਕਰਨ ਦੇ ਦੋਸ਼ ਹੇਠ ਭਾਰਤੀ ਗ੍ਰਿਫਤਾਰ

Current Updates

ਮਾਰੂਤੀ ਸੁਜ਼ੂਕੀ ਆਲਟੋ ਕੇ 10, ਵੈਗਨਆਰ ਵਿੱਚ ਦੇਵੇਗੀ ਛੇ ਏਅਰਬੈਗ

Current Updates

ਯਾਤਰੀ ਦੀ ਸਿਹਤ ਵਿਗੜਨ ਕਾਰਨ ਸਾਊਦੀਆ ਦੀ ਉਡਾਣ ਤਿਰੂਵਨੰਤਪੁਰਮ ਉਤਰੀ

Current Updates

Leave a Comment