April 9, 2025
ਖਾਸ ਖ਼ਬਰਰਾਸ਼ਟਰੀ

ਗੁਜਰਾਤ ਦੇ ਪੋਰਬੰਦਰ ’ਚ ਕੋਸਟ ਗਾਰਡ ਦਾ ਹੈਲੀਕਾਪਟਰ ਹਾਦਸਾਗ੍ਰਸਤ, ਤਿੰਨ ਹਲਾਕ

ਗੁਜਰਾਤ ਦੇ ਪੋਰਬੰਦਰ ’ਚ ਕੋਸਟ ਗਾਰਡ ਦਾ ਹੈਲੀਕਾਪਟਰ ਹਾਦਸਾਗ੍ਰਸਤ, ਤਿੰਨ ਹਲਾਕ

ਗੁਜਰਾਤ-ਭਾਰਤੀ ਕੋਸਟ ਗਾਰਡ (ਆਈਸੀਜੀ) ਦਾ ਹੈਲੀਕਾਪਟਰ ਐਤਵਾਰ ਦੁਪਹਿਰੇ ਗੁਜਰਾਤ ਦੇ ਪੋਰਬੰਦਰ ਵਿਚ ਲੈਂਡਿੰਗ ਮੌਕੇ ਹਾਦਸਾਗ੍ਰਸਤ ਹੋ ਗਿਆ। ਹਾਦਸੇ ਵਿਚ ਅਮਲੇ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ। ਪੋਰਬੰਦਰ ਦੇ ਐੱਸਪੀ ਭਰਤਸਿੰਹ ਜਡੇਜਾ ਨੇ ਕਿਹਾ ਕਿ ਹਾਦਸਾ ਦੁਪਹਿਰੇ 12:10 ਵਜੇ ਹੋਇਆ।ਭਾਰਤੀ ਕੋਸਟ ਗਾਰਡ ਦੇ ਐਡਵਾਂਸਡ ਲਾਈਟ ਹੈਲੀਕਾਪਟਰ (ALH) ਉੱਤੇ ਅਮਲੇ ਦੇ ਤਿੰਨ ਮੈਂਬਰ ਸਵਾਰ ਸਨ, ਜੋ ਬੁਰੀ ਤਰ੍ਹਾਂ ਝੁਲਸ ਗਏ ਤੇ ਉਨ੍ਹਾਂ ਨੂੰ ਪੋਰਬੰਦਰ ਦੇ ਹਸਪਤਾਲ ਲਿਜਾਇਆ ਗਿਆ। ਕਮਲਾ ਬਾਗ ਪੁਲੀਸ ਥਾਣੇ ਦੇ ਇੰਸਪੈਕਟਰ ਰਾਜੇਸ਼ ਕਨਮੀਆ ਨੇ ਕਿਹਾ ਕਿ ਅਮਲਾ ਮੈਬਰਾਂ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਹਸਪਤਾਲ ਵਿਚ ਦਮ ਤੋੜ ਦਿੱਤਾ।

Related posts

ਰਾਜਿੰਦਰਾ ਹਸਪਤਾਲ ’ਚ ਜਲਦੀ ਸ਼ੁਰੂ ਹੋਵੇਗਾ ਮਰੀਜ਼ ਸੁਵਿਧਾ ਕੇਂਦਰ: ਬਲਬੀਰ

Current Updates

’ਮਹਾਂਕੁੰਭ ‘ਮ੍ਰਿਤਯੂ ਕੁੰਭ’ ਵਿਚ ਤਬਦੀਲ ਹੋਇਆ: ਮਮਤਾ ਬੈਨਰਜੀ

Current Updates

ਸ਼ੇਅਰ ਮਾਰਕੀਟ: ਸੈਂਸੈਕਸ 200 ਅੰਕ ਹੇਠਾਂ ਖਿਸਕਿਆ

Current Updates

Leave a Comment