ਮਾਸਕੋ: ਰੂਸ ਨੇ ਯੂਰਪੀ ਯੂਨੀਅਨ ਤੇ ਇਸ ਦੇ ਮੈਂਬਰ ਦੇਸ਼ਾਂ ’ਤੇ ਵੀਜ਼ਾ ਪਾਬੰਦੀਆਂ ਹੋਰ ਸਖ਼ਤ ਕਰ ਦਿੱਤੀਆਂ ਹਨ। ਯੂਕਰੇਨ ਖ਼ਿਲਾਫ਼ ਯੁੱਧ ਦੇ ਮੱਦੇਨਜ਼ਰ ਯੂਰਪੀ ਯੂਨੀਅਨ ਨੇ ਇਸ ਹਫ਼ਤੇ ਰੂਸ ਖ਼ਿਲਾਫ਼ ਪਾਬੰਦੀਆਂ ਹੋਰ ਸਖ਼ਤ ਕਰ ਦਿੱਤੀਆਂ ਦਿੱਤੀਆਂ ਸਨ ਜਿਸ ਦੇ ਮੱਦੇਨਜ਼ਰ ਕਰੈਮਲਿਨ ਨੇ ਇਹ ਕਦਮ ਚੁੱਕਿਆ ਹੈ। ਰੂਸੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਸ ਨੇ ਸੂਚੀ ਵਿੱਚ ਸੁਰੱਖਿਆ ਏਜੰਸੀਆਂ ਦੇ ਅਣਪਛਾਤੇ ਨੁਮਾਇੰਦਿਆਂ, ਯੂਰਪੀ ਯੂਨੀਅਨ ਨਾਲ ਜੁੜੇ ਦੇਸ਼ਾਂ ਦੀਆਂ ਸਰਕਾਰੀ ਤੇ ਵਪਾਰਕ ਸੰਸਥਾਵਾਂ ਅਤੇ ਯੂਕਰੇਨ ਨੂੰ ਫੌਜੀ ਮਦਦ ਦੇਣ ਵਾਲੇ ਯੂਰਪੀ ਯੂਨੀਅਨ ਦੇ ਮੈਂਬਰ ਦੇਸ਼ਾਂ ਦੇ ਨਾਗਰਿਕਾਂ ਨੂੰ ਸ਼ਾਮਲ ਕੀਤਾ ਹੈ।