September 26, 2026
ਖਾਸ ਖ਼ਬਰਰਾਸ਼ਟਰੀ

ਕਸ਼ਮੀਰ ਯੂਨੀਵਰਸਿਟੀ ਵੱਲੋਂ ਸੋਮਵਾਰ ਲਈ ਤਜਵੀਜ਼ਤ ਪ੍ਰੀਖਿਆਵਾਂ ਮੁਲਤਵੀ

ਕਸ਼ਮੀਰ ਯੂਨੀਵਰਸਿਟੀ ਵੱਲੋਂ ਸੋਮਵਾਰ ਲਈ ਤਜਵੀਜ਼ਤ ਪ੍ਰੀਖਿਆਵਾਂ ਮੁਲਤਵੀ

ਸ੍ਰੀਨਗਰ-ਕਸ਼ਮੀਰ ਯੂਨੀਵਰਸਿਟੀ ਨੇ ਤਾਜ਼ਾ ਬਰਫ਼ਬਾਰੀ ਤੇ ਖਰਾਬ ਮੌਸਮ ਕਰਕੇ ਸੋਮਵਾਰ ਲਈ ਤਜਵੀਜ਼ਤ ਸਾਰੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਹਨ। ਯੂਨੀਵਰਸਿਟੀ ਨੇ ਐਤਵਾਰ ਨੂੰ ਜਾਰੀ ਇਕ ਬਿਆਨ ਵਿਚ ਇਹ ਜਾਣਕਾਰੀ ਸਾਂਝੀ ਕੀਤੀ ਹੈ। ’ਵਰਸਿਟੀ ਤਰਜਮਾਨ ਨੇ ਕਿਹਾ ਕਿ ਮੁਲਤਵੀ ਕੀਤੀਆਂ ਪ੍ਰੀਖਿਆਵਾਂ ਲਈ ਨਵੀਆਂ ਤਰੀਕਾਂ ਦਾ ਐਲਾਨ ਵੱਖਰੇ ਤੌਰ ’ਤੇ ਕੀਤਾ ਜਾਵੇਗਾ। ਕਸ਼ਮੀਰ ਵਿਚ ਸ਼ੁੱਕਰਵਾਰ ਤੇ ਸ਼ਨਿੱਚਰਵਾਰ ਨੂੰ ਭਾਰੀ ਬਰਫ਼ਬਾਰੀ ਹੋਈ ਸੀ, ਜਿਸ ਕਰਕੇ ਵਾਦੀ ਦੇ ਕਈ ਇਲਾਕੇ ਇਕ ਦੂਜੇ ਨਾਲੋਂ ਕੱਟੇ ਗਏ ਹਨ। ਭਾਵੇਂ ਮੁੱਖ ਸ਼ਾਹਰਾਹਾਂ ਤੇ ਲਿੰਕ ਸੜਕਾਂ ਤੋਂ ਬਰਫ਼ ਹਟਾ ਦਿੱਤੀ ਗਈ ਹੈ, ਪਰ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਦੂਰ ਦੁਰਾਡੇ ਦੇ ਇਲਾਕਿਆਂ ਵਿਚ ਅਜੇ ਵੀ ਕੰਮ ਜਾਰੀ ਹੈ।

Related posts

ਮੇਰਠ ਵਿੱਚ ਪੰਜ ਕਤਲਾਂ ਦਾ ਮੁੱਖ ਮਸ਼ਕੂਕ ਪੁਲੀਸ ਮੁਕਾਬਲੇ ’ਚ ਹਲਾਕ

Current Updates

ਆਰਥਿਕ ਸਰਵੇਖਣ ਸੰਸਦ ’ਚ ਪੇਸ਼, ਮਾਲੀ ਸਾਲ 26 ਦੌਰਾਨ ਜੀ.ਡੀ.ਪੀ. ਦਰ 6.3 ਤੋਂ 6.8 ਫ਼ੀਸਦੀ ਰਹਿਣ ਦੇ ਆਸਾਰ

Current Updates

ਅਲ ਫਲਾਹ ਯੂਨੀਵਰਸਿਟੀ ਨੇ ਧਮਾਕੇ ਦੇ ਮੁਲਜ਼ਮਾਂ ਨੂੰ ਬਿਨਾਂ ਜਾਂਚ ਰੱਖਿਆ ਡਾਕਟਰ

Current Updates

Leave a Comment